ਪੰਜਗਰਾੲੀਂ ਕਲਾਂ, 24 ਅਪ੍ਰੈਲ (ਸੁਖਮੰਦਰ ਸਿੰਘ ਬਰਾੜ)-ਵਿਦਿਆਰਥੀਆਂ ਦੀ ਗੁਣਾਤਮਕ ਤੇ ਰਚਨਾਤਮਕ ਸਮਰੱਥਾ 'ਚ ਵਾਧੇ ਦੇ ਉਦੇਸ਼ ਨਾਲ ਸਿਲਵਰ ਜ਼ੋਨ ਅੰਤਰ ਰਾਸ਼ਟਰੀ ਉਲੰਪੀਆਡ ਵਲੋਂ ਵੱਖ-ਵੱਖ ਵਿਸ਼ਿਆਂ ਦੀ ਕਰਵਾਈ ਜਾਂਦੀ ਪ੍ਰੀਖਿਆ 'ਚ ਰਿਸ਼ੀ ਸਕੂਲ ਦੇ ਵਿਦਿਆਰਥੀਆਂ ਨੇ ਸ਼ਾਨਦਾਰ ਪ੍ਰਾਪਤੀਆਂ ਕਰਕੇ ਸਕੂਲ ਦਾ ਨਾਂਅ ਰਾਸ਼ਟਰੀ ਪੱਧਰ 'ਤੇ ਰੌਸ਼ਨ ਕੀਤਾ | ਸਕੂਲ ਦੀ ਚੇਅਰਪਰਸਨ ਸ਼ਿੰਦਰਪਾਲ ਕੌਰ ਚਹਿਲ ਤੇ ਪਿ੍ੰਸੀਪਲ ਗਗਨਦੀਪ ਸਿੰਘ ਨੇ ਦੱਸਿਆ ਕਿ ਇਸ ਪ੍ਰੀਖਿਆ 'ਚ ਸਕੂਲ ਦੇ ਕੁੱਲ 148 ਵਿਦਿਆਰਥੀਆਂ ਨੇ ਭਾਗ ਲਿਆ ਜਿਸ ਵਿਚ ਅੰਗਰੇਜ਼ੀ ਵਿਸ਼ੇ ਦੀ ਪ੍ਰੀਖਿਆ 'ਚੋਂ ਸਕੂਲ ਦੇ 20 ਵਿਦਿਆਰਥੀਆਂ ਨੇ ਗੋਲਡ, 11 ਨੇ ਸਿਲਵਰ ਤੇ 2 ਵਿਦਿਆਰਥੀਆਂ ਨੇ ਬਰੋਨਜ਼ ਮੈਡਲ ਹਾਸਿਲ ਕੀਤੇ | ਗਣਿਤ ਦੇ ਵਿਸ਼ੇ 'ਚੋਂ 45 ਵਿਦਿਆਰਥੀਆ ਨੇ ਗੋਲਡ, 10 ਵਿਦਿਆਰਥੀਆਂ ਨੇ ਸਿਲਵਰ ਤੇ 1 ਵਿਦਿਆਰਥੀ ਨੇ ਬਰੋਨਜ਼ ਮੈਡਲ ਹਾਸਿਲ ਕੀਤਾ | ਸਾਇੰਸ ਦੀ ਪ੍ਰੀਖਿਆ 'ਚੋਂ 5 ਗੋਡਲ ਮੈਡਲ, ਸ਼ੋਸ਼ਲ ਸਾਇੰਸ 'ਚੋਂ 2 ਗੋਲਡ ਅਤੇ 1 ਸਿਲਵਰ, ਹਿੰਦੀ 'ਚੋਂ 8 ਗੋਲਡ, 3 ਸਿਲਵਰ ਤੇ 2 ਬਰੋਨਜ਼ ਮੈਡਲ ਹਾਸਿਲ ਕੀਤੇ | ਇਸ ਤੋਂ ਇਲਾਵਾ ਇਸ ਪ੍ਰੀਖਿਆ 'ਚ ਸ਼ਾਮਿਲ ਹੋਏ ਵਿਦਿਆਰਥੀਆਂ 'ਚੋਂ 61 ਨੇ ਗਣਿਤ 'ਚੋਂ, 5 ਨੇ ਸਾਇੰਸ ਤੇ 3 ਨੇ ਸ਼ੋਸ਼ਲ ਸਾਇੰਸ ਵਿਚੋਂ ਰਾਜ ਪੱਧਰੀ ਮੈਰਿਟ ਸੂਚੀ ਵਿਚ ਸਥਾਨ ਹਾਸਿਲ ਕਰਦਿਆਂ ਸਕੂਲ ਦਾ ਨਾਂਅ ਚਮਕਾਇਆ | ਇਨ੍ਹਾਂ ਵਿਦਿਅਰਥੀਆਂ ਦੇ ਸਨਮਾਨ 'ਚ ਕਰਵਾਈ ਗਈ ਵਿਸ਼ੇਸ਼ ਐਸੰਬਲੀ ਦੌਰਾਨ ਵਿਦਿਆਰਥੀਆਂ ਨੂੰ ਮੈਡਲ ਅਤੇ ਸਰਟੀਫਿਕੇਟ ਦੇ ਕੇ ਸਨਮਾਨਿਤ ਕੀਤਾ ਗਿਆ | ਵਿਦਿਆਰਥੀਆਂ ਦੀ ਇਸ ਪ੍ਰਾਪਤੀ 'ਤੇ ਰਿਸ਼ੀ ਗਰੁੱਪ ਆਫ਼ ਸਕੂਲਜ਼ ਦੇ ਚੇਅਰਮੈਨ ਵਿਜੇ ਕੁਮਾਰ ਭਾਰਦਵਾਜ, ਡਾਇਰੈਕਟਰ ਵਿਜੇ ਕੁਮਾਰੀ ਭਾਰਦਵਾਜ ਨੇ ਵਿਦਿਆਰਥੀਆਂ ਦੇ ਮਾਪਿਆਂ ਤੇ ਸਮੂਹ ਸਟਾਫ਼ ਨੂੰ ਵਧਾਈ ਦਿੱਤੀ | ਇਸ ਮੌਕੇ ਪਰਦੀਪ ਸਿੰਘ ਚਹਿਲ, ਵਾਈਸ ਪਿ੍ੰਸੀਪਲ ਸੁਖਮੰਦਰ ਸਿੰਘ ਬਰਾੜ, ਕੋਆਰਡੀਨੇਟਰ ਜਸਪਿੰਦਰ ਕੌਰ ਅਤੇ ਸਮੂਹ ਸਟਾਫ਼ ਹਾਜ਼ਰ ਸੀ |