02-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 25-04-2026

ਪੰਜਾਬ ਐਂਡ ਸਿੰਧ ਬੈਂਕ ਸਰਾਵਾਂ ਨੇ ਮਿ੍ਤਕ ਦੇ ਵਾਰਿਸਾਂ ਨੂੰ ਦੋ ਲੱਖ ਰੁਪਏ ਦਾ ਚੈੱਕ ਸੌਂਪਿਆ

Ad Position 21
repet_subhas-goyals [Copy P29]
ਅਜੀਤ ਡੈਸਕ 25-04-2026
ਬਰਗਾੜੀ, 24 ਅਪ੍ਰੈਲ (ਲਖਵਿੰਦਰ ਸ਼ਰਮਾ)-ਪੰਜਾਬ ਐਂਡ ਸਿੰਧ ਬੈਂਕ ਸਰਾਵਾਂ ਨੇ ਭਾਰਤ ਸਰਕਾਰ ਦੀ ਪ੍ਰਧਾਨ ਮੰਤਰੀ ਜੀਵਨ ਜੋਤੀ ਬੀਮਾ ਸਕੀਮ ਤਹਿਤ ਮਿ੍ਤਕ ਕੁਲਦੀਪ ਸਿੰਘ ਦੀ ਵਾਰਿਸ ਉਸ ਦੀ ਧਰਮਪਤਨੀ ਕੁਲਵਿੰਦਰ ਕੌਰ ਨੂੰ 2 ਲੱਖ ਰੁਪਏ ਦਾ ਚੈੱਕ ਸੌਂਪਿਆ | ਪੰਜਾਬ ਐਂਡ ਸਿੰਧ ਬੈਂਕ ਸਰਾਵਾਂ ਦੀ ਮੈਨੇਜਰ ਗੁਰਵੀਰ ਕੌਰ ਨੇ ਚੈੱਕ ਸੌਂਪਣ ਉਪਰੰਤ ਦੱਸਿਆ ਕਿ ਇਸ ਸਕੀਮ ਤਹਿਤ ਕਰੀਬ 436 ਰੁਪਏ ਸਾਲਾਨਾ ਕਿਸ਼ਤ ਭਰਨੀ ਹੁੰਦੀ ਹੈ | ਮਿ੍ਤਕ ਕੁਲਦੀਪ ਸਿੰਘ ਦਾ ਸਿਹਤ ਬੀਮਾ ਇਸ ਬੈਂਕ ਵਲੋਂ ਕੀਤਾ ਗਿਆ ਸੀ ਤੇ ਹੁਣ ਕੁਲਦੀਪ ਸਿੰਘ ਦੀ ਮੌਤ ਹੋ ਜਾਣ 'ਤੇ ਬੈਂਕ ਨਿਯਮਾਂ ਤਹਿਤ ਸਾਰੇ ਕਾਗਜ਼ ਪੱਤਰ, ਸਬੂਤ ਆਦਿ ਪੂਰੇ ਕਰਨ ਉਪਰੰਤ ਇਸ ਦੀ ਵਾਰਿਸ ਉਸ ਦੀ ਧਰਮਪਤਨੀ ਕੁਲਵਿੰਦਰ ਕੌਰ ਨੂੰ ਦੋ ਲੱਖ ਰੁਪਏ ਦਾ ਚੈੱਕ ਦਿੱਤਾ ਗਿਆ ਹੈ | ਮੈਨੇਜਰ ਗੁਰਵੀਰ ਕੌਰ ਨੇ ਕਿਹਾ ਕਿ ਸਾਡਾ ਬੈਂਕ ਹਮੇਸ਼ਾ ਲੋੜਵੰਦਾਂ ਨੂੰ ਲੋੜ ਪੈਣ 'ਤੇ ਤੁਰੰਤ ਨਿਯਮਾਂ ਤਹਿਤ ਸਹਾਇਤਾ ਦਿੰਦਾ ਹੈ ਤੇ ਸਾਡੇ ਬੈਂਕ ਵਿਚ ਲੈਣ ਦੇਣ ਆਦਿ ਕਰਨ ਵਾਲੇ ਕਿਸੇ ਵੀ ਵਿਅਕਤੀ ਨੂੰ ਕਿਸੇ ਤਰ੍ਹਾਂ ਦੀ ਪ੍ਰੇਸ਼ਾਨੀ ਆਦਿ ਨਹੀਂ ਆਉਣ ਦਿੱਤੀ ਜਾਂਦੀ | ਉਨ੍ਹਾਂ ਕਿਸਾਨਾਂ, ਮਜ਼ਦੂਰਾਂ, ਔਰਤਾਂ ਆਦਿ ਨੂੰ ਅਪੀਲ ਕੀਤੀ ਕਿ ਉਹ ਬੈਂਕ ਵਲੋਂ ਦਿੱਤੀਆਂ ਜਾਂਦੀਆਂ ਸਹੂਲਤਾਂ ਆਦਿ ਦਾ ਵੱਧ ਤੋਂ ਵੱਧ ਲਾਭ ਲੈਣ ਲਈ ਬੈਂਕ ਨਾਲ ਸੰਪਰਕ ਕਰਨ | ਵੱਖ-ਵੱਖ ਸਕੀਮਾਂ ਤਹਿਤ ਬੈਂਕ ਵਲੋਂ ਦਿੱਤੇ ਜਾਂਦੇ ਲੋਨ ਆਦਿ ਦੀ ਦੁਰਵਰਤੋਂ ਨਹੀਂ ਕਰਨੀ ਚਾਹੀਦੀ | ਜਿਸ ਕੰਮ ਲਈ ਸਕੀਮ ਤੇ ਲੋਨ ਲਿਆ ਜਾਂਦਾ ਹੈ, ਲੋਨ ਦੀ ਵਰਤੋਂ ਉਸੇ ਕੰਮ ਲਈ ਹੀ ਕਰਨੀ ਚਾਹੀਦੀ ਹੈ ਤੇ ਲੋਨ ਆਦਿ ਦੀ ਕਿਸ਼ਤ ਸਮੇਂ ਸਿਰ ਭਰ ਕੇ ਭਵਿੱਖ ਵਿਚ ਬੈਂਕ ਤੋਂ ਹੋਰ ਸਹਾਇਤਾ ਆਦਿ ਲੈਣ ਲਈ ਆਪਣਾ ਅਕਸ ਸੰਵਾਰਨਾ ਚਾਹੀਦਾ ਹੈ | ਇਸ ਮੌਕੇ ਬੈਂਕ ਮੈਨੇਜਰ ਗੁਰਵੀਰ ਕੌਰ, ਅਫ਼ਸਰ ਸਰਵਜੀਤ ਸਿੰਘ, ਖ਼ਜ਼ਾਨਚੀ ਮਨਪ੍ਰੀਤ ਕੁਮਾਰੀ, ਸਰਬਜੀਤ ਕੌਰ, ਗੰਨਮੈਨ ਰੇਸ਼ਮ ਸਿੰਘ ਆਦਿ ਹਾਜ਼ਰ ਸਨ |
Ad Position 22
No active advertisement
ਪਿਛਲੀ ਖ਼ਬਰ ਦਿਹਾੜੀਦਾਰ ਮਜ਼ਦੂਰ ਦੀ ਗਰਮੀ ਕਾਰਨ ਹਾਲਤ ਗੰਭੀਰ ਹੋਣ ਕਾਰਨ ਮੌਤ ਅਗਲੀ ਖ਼ਬਰ ਸਿਲਵਰ ਜ਼ੋਨ ਅੰਤਰ ਰਾਸ਼ਟਰੀ ਉਲੰਪੀਆਡ 'ਚ ਰਿਸ਼ੀ ਸਕੂਲ ਦੇ ਵਿਦਿਆਰਥੀਆਂ ਨੇ ਮਾਰੀਆਂ ਮੱਲਾਂ
Ad Position 24