02-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 25-04-2026

ਬਾਬਾ ਫ਼ਰੀਦ ਯੂਨੀਵਰਸਿਟੀ ਨੇ ਪਲੇਸਮੈਂਟ ਡਰਾਈਵ ਦੌਰਾਨ ਵਿਦਿਆਰਥੀਆਂ ਨੂੰ ਆਫ਼ਰ ਲੈਟਰ ਵੰਡੇ

Ad Position 21
repet_subhas-goyals [Copy P29]
ਅਜੀਤ ਡੈਸਕ 25-04-2026
ਫ਼ਰੀਦਕੋਟ, 24 ਅਪ੍ਰੈਲ (ਜਸਵੰਤ ਸਿੰਘ ਪੁਰਬਾ)-ਬਾਬਾ ਫ਼ਰੀਦ ਯੂਨੀਵਰਸਿਟੀ ਆਫ਼ ਹੈਂਲਥ ਸਾਇੰਸਜ ਵਲੋਂ ਵਿਦਿਆਰਥੀਆਂ ਦੇ ਭਵਿੱਖ ਨਿਰਮਾਣ ਵੱਲ ਇਕ ਹੋਰ ਮਹੱਤਵਪੂਰਨ ਕਦਮ ਚੁੱਕਦੇ ਹੋਏ ਹੈਲਥ ਸਕਿਲ ਡਿਵੈਲਪਮੈਂਟ ਸੈਂਟਰ ਰਾਹੀਂ ਪਲੇਸਮੈਂਟ ਡਰਾਈਵ 'ਚ ਚੁਣੇ ਗਏ ਵਿਦਿਆਰਥੀਆਂ ਨੂੰ ਪ੍ਰੋ. (ਡਾ.) ਰਾਜੀਵ ਸੂਦ ਵਾਈਸ ਚਾਂਸਲਰ ਨੇ ਆਪਣੇ ਹੱਥੀ ਆਫਰ ਲੈਟਰ ਸੌਂਪੇ | ਇਸ ਪਲੇਸਮੈਂਟ ਡਰਾਈਵ 'ਚ 70 ਤੋਂ ਵੱਧ ਵਿਦਿਆਰਥੀਆਂ ਨੇ ਭਾਗ ਲਿਆ | ਇਨ੍ਹਾਂ 'ਚੋਂ 34 ਵਿਦਿਆਰਥੀਆਂ ਨੂੰ ਆਕਰਸ਼ਕ ਤਨਖਾਹ ਤੇ ਹੋਰ ਸੁਵਿਧਾਵਾਂ ਸਮੇਤ ਆਫ਼ਰ ਲੈਟਰ ਪ੍ਰਾਪਤ ਹੋਏ | ਖ਼ਾਸ ਗੱਲ ਇਹ ਰਹੀ ਕਿ ਬੀ.ਐਸ.ਸੀ. ਆਪਟੋਮੈਟਰੀ ਦੇ 3 ਵਿਦਿਆਰਥੀਆਂ ਨੂੰ ਵੀ ਇਕ ਪ੍ਰਸਿੱਧ ਕੰਪਨੀ ਵਿਚ ਨੌਕਰੀ ਪ੍ਰਾਪਤ ਹੋਈ | ਵਾਈਸ ਚਾਂਸਲਰ ਪ੍ਰੋ. (ਡਾ.) ਰਾਜੀਵ ਸੂਦ ਨੇ ਕਿਹਾ ਕਿ ਬਾਬਾ ਫ਼ਰੀਦ ਯੂਨੀਵਰਸਿਟੀ ਦਾ ਹੈਲਥ ਸਕਿਲ ਡਿਵੈਲਪਮੈਂਟ ਸੈਂਟਰ ਵੱਖ-ਵੱਖ ਹਸਪਤਾਲਾਂ ਦੇ ਸਹਿਯੋਗ ਨਾਲ ਚੱਲ ਰਹੇ ਸਕਿਲ ਕੋਰਸਾਂ ਰਾਹੀਂ ਨੌਜਵਾਨਾਂ ਨੂੰ ਰੁਜ਼ਗਾਰਯੋਗ ਬਣਾਉਣ ਵਿਚ ਅਹਿਮ ਭੂਮਿਕਾ ਨਿਭਾ ਰਿਹਾ ਹੈ | ਉਨ੍ਹਾਂ ਦੱਸਿਆ ਕਿ ਇਹ ਕੋਰਸ ਪੰਜਾਬ ਸਕਿਲ ਡਿਵੈਲਪਮੈਂਟ ਮਿਸ਼ਨ ਦੇ ਅਧੀਨ ਚਲਾਏ ਜਾਂਦੇ ਹਨ ਤੇ ਵਿਦਿਆਰਥੀਆਂ ਲਈ ਪੂਰੀ ਤਰ੍ਹਾਂ ਮੁਫ਼ਤ ਹਨ | ਉਨ੍ਹਾਂ ਦੱਸਿਆ ਕਿ ਬਾਬਾ ਫ਼ਰੀਦ ਯੂਨੀਵਰਸਿਟੀ ਵਲੋਂ ਭਵਿੱਖ 'ਚ ਵੀ ਇਸ ਤਰ੍ਹਾਂ ਦੀਆਂ ਹੋਰ ਪਲੇਸਮੈਂਟ ਡਰਾਈਵਾਂ ਕੀਤੀਆਂ ਜਾਣਗੀਆਂ | ਇਸ ਮੌਕੇ ਪੀਐਸਡੀਐਮ ਪੰਜਾਬ ਵਲੋਂ ਜੇਰੀਆਟਿ੍ਕ ਕੇਅਰ ਗਿਵਰ ਕੋਰਸ ਲਈ 300 ਵਿਦਿਆਰਥੀਆਂ ਦਾ ਟਾਰਗੇਟ ਦਿੱਤਾ ਗਿਆ ਹੈ, ਜਿਸ ਲਈ ਦਾਖ਼ਲਾ ਪ੍ਰਕਿਰਿਆ ਜਾਰੀ ਹੈ ਤੇ ਜਲਦ ਹੀ ਕਾਊਾਸਲਿੰਗ ਕਰਵਾਈ ਜਾਵੇਗੀ | ਉਨ੍ਹਾਂ ਕਿਹਾ ਕਿ ਯੂਨੀਵਰਸਿਟੀ ਦੀ ਇਹ ਪਹਿਲ ਫ਼ਰੀਦਕੋਟ ਤੇ ਨੇੜਲੇ ਇਲਾਕਿਆਂ ਦੇ ਲੋਕਾਂ ਲਈ ਲਾਭਦਾਇਕ ਸਾਬਤ ਹੋ ਰਹੀ ਹੈ | ਆਫਰ ਲੈਟਰ ਪ੍ਰਾਪਤ ਕਰਦੇ ਸਮੇਂ ਵਿਦਿਆਰਥੀਆਂ ਨੇ ਖੁਸ਼ੀ ਜ਼ਾਹਿਰ ਕਰਦੇ ਹੋਏ ਇਸਨੂੰ ਆਪਣੇ ਕੈਰੀਅਰ ਦੀ ਸ਼ੁਰੂਆਤ ਦੱਸਿਆ | ਇਸ ਮੌਕੇ ਡਾ. ਜਸਬੀਰ ਕੌਰ ਪਿ੍ੰਸੀਪਲ ਯੂਨੀਵਰਸਿਟੀ ਇੰਸਟੀਚਿਊਟ ਆਫ਼ ਐਲਾਇਡ ਐਂਡ ਹੈਲਥ ਕੇਅਰ ਸਾਇੰਸਜ਼, ਰੀਵਾ ਸੂਦ, ਸਮੀਰ ਕਾਂਤ ਅਹੂਜਾ, ਡਾ. ਅਰਚਨਾ ਸ਼ਾਹੀ, ਡਾ. ਅਨੁਭਵ, ਡਾ. ਸੁਮਰੀਨ ਭਾਟੀਆ, ਅਤੇ ਹਰਪ੍ਰੀਤ ਕੌਰ ਟਰੇਨਰ ਜੇਰੀਆਟਿ੍ਕ ਕੇਅਰ ਗਿਵਰ ਕੋਰਸ ਵੀ ਹਾਜ਼ਰ ਸਨ |
Ad Position 22
No active advertisement
ਪਿਛਲੀ ਖ਼ਬਰ ਸਿੱਖਿਆ ਕ੍ਰਾਂਤੀ ਤਹਿਤ ਉਦੇਕਰਨ ਸਕੂਲ ਵਿਖੇ ਨਵੀਂ ਬਣਾਈ ਇਮਾਰਤ ਦਾ ਉਦਘਾਟਨ ਅਗਲੀ ਖ਼ਬਰ ਮੁਲਾਜ਼ਮਾਂ ਤੇ ਪੈਨਸ਼ਨਰਾਂ ਦੀਆਂ ਡੀ. ਏ. ਕਿਸ਼ਤਾਂ ਦਿੱਤੀਆਂ ਜਾਣ-ਫ਼ੱਤਣਵਾਲਾ
Ad Position 24