ਫ਼ਰੀਦਕੋਟ, 24 ਅਪ੍ਰੈਲ (ਜਸਵੰਤ ਸਿੰਘ ਪੁਰਬਾ)-ਕਹਿੰਦੇ ਨੇ ਬੇਹਿਮਤੇ ਹੁੰਦੇ ਨੇ ਜੌ ਸ਼ੀਕਵਾ ਕਰਨਾ ਮੁਕੱਦਰਾ ਨਾਲ ਉੱਗਣ ਵਾਲੇ ਉੱਗ ਪੈਂਦੇ ਨੇ ਪਾੜਕੇ ਸੀਨਾ ਪੱਥਰਾਂ ਦਾ ਫ਼ਰੀਦਕੋਟ ਦੇ ਪਿੰਡ ਵਾਂਦਰ ਜਟਾਣਾ ਦਾ ਨੌਜਵਾਨ ਕਮਲਪ੍ਰੀਤ ਸਿੰਘ ਜਿਸ ਨੇ ਇਕ ਸੁਪਨਾ ਦੇਖਿਆ ਤੇ ਉਸ ਨੂੰ ਪੂਰਾ ਕੀਤਾ | ਫ਼ਰੀਦਕੋਟ ਤੋਂ ਤਕਰੀਬਨ 3900 ਕਿਲੋਮੀਟਰ ਤੱਕ ਦਾ ਸਫ਼ਰ ਤੈਅ ਕਰ ਭਾਰਤ ਦੇ ਆਖ਼ਰੀ ਵਿਚ ਕੰਨਿਆ ਕੁਮਾਰੀ ਤੱਕ ਦਾ ਸਾਈਕਲ 'ਤੇ ਪਹੁੰਚਿਆ | ਬਿਨਾਂ ਮਾਤਾ ਤੇ ਪਿਤਾ ਦਾ ਇਹ ਬੱਚਾ ਆਪਣੇ ਭਰਾ ਤੇ ਭਾਬੀ ਕੋਲ ਰਹਿੰਦਾ ਹੈ ਅਤੇ ਦੁਨੀਆ ਜਿੱਤਣ ਦਾ ਸੁਪਨਾਂ ਦੇਖ ਰਿਹਾ ਹੈ | ਇਸ ਨੇ ਇੱਕਲੇ ਨੇ ਫ਼ਰੀਦਕੋਟ ਤੋਂ ਸਫ਼ਰ ਸ਼ੁਰੂ ਕੀਤਾ ਤੇ 52 ਦਿਨਾਂ ਵਿਚ ਆਪਣਾ ਸਫ਼ਰ ਪੂਰਾ ਕੀਤਾ | ਨੌਜਵਾਨ ਕਮਲਪ੍ਰੀਤ ਸਿੰਘ ਨੇ ਦੱਸਿਆ ਕਿ ਬਚਪਨ 'ਚ ਉਸ ਦੇ ਮਾਤਾ ਪਿਤਾ ਦੁਨੀਆ ਨੂੰ ਅਲਵਿਦਾ ਆਖ ਗਏ | ਉਸਨੇ ਪਹਿਲਾਂ ਸ੍ਰੀ ਹੇਮਕੁੰਟ ਸਾਹਿਬ ਤੱਕ ਦਾ ਸਫ਼ਰ ਸਾਈਕਲ 'ਤੇ ਪੂਰਾ ਕੀਤਾ ਸੀ | ਹੁਣ ਉਸ ਨੇ ਕੰਨਿਆ ਕੁਮਾਰੀ ਤੱਕ ਜਾਣ ਲਈ ਆਪਣੇ ਪਰਿਵਾਰ ਤੋਂ ਸਹਿਮਤੀ ਮੰਗੀ ਫਿਰ ਉਹ ਆਪਣੇ ਸਾਈਕਲ 'ਤੇ ਫ਼ਰੀਦਕੋਟ ਤੋਂ ਕੰਨਿਆ ਕੁਮਾਰੀ ਤੱਕ ਦਾ ਸਫ਼ਰ ਸ਼ੁਰੂ ਕੀਤਾ | ਉਸ ਨੇ ਦੱਸਿਆ ਕਿ ਤਕਰੀਬਨ 52 ਤੋਂ 54 ਦਿਨਾਂ ਦਾ ਇਹ ਸਫ਼ਰ ਉਸ ਲਈ ਯਾਦਗਾਰ ਰਹੇਗਾ | ਕਮਲਪ੍ਰੀਤ ਨੇ ਕਿਹਾ ਕਿ ਹੁਣ ਉਸ ਇੱਛਾ ਫ਼ਰੀਦਕੋਟ ਤੋਂ ਲੇਹ ਲਦਾਖ ਜਾਂ ਫਿਰ ਨੇਪਾਲ ਤੱਕ ਦਾ ਰਸਤਾ ਸਰ ਕਰਨਾ ਹੈ | ਇਸ ਮੌਕੇ ਉਸ ਦੇ ਭੂਆ ਨੇ ਕਿਹਾ ਕਿ ਦੱਸਿਆ ਕਿ ਬਚਪਨ ਵਿਚ ਇਨ੍ਹਾਂ ਦੇ ਮਾਤਾ ਪਿਤਾ ਇਸ ਦੁਨੀਆਂ ਨੂੰ ਅਲਵਿਦਾ ਆਖ ਗਏ ਸਨ ਉਸ ਸਮੇਂ ਉਨ੍ਹਾਂ ਨੇ ਕਮਲਪ੍ਰੀਤ ਅਤੇ ਉਸ ਦੇ ਭਰਾ ਦੀ ਦੇਖ ਭਾਲ ਕੀਤੀ | ਉਨਾਂ ਕਿਹਾ ਕਿ ਉਹ ਪੂਰੀ ਸਪੋਰਟ ਕਰਦੇ ਹਨ | ਕਮਲਪ੍ਰੀਤ ਦੀ ਜਦੋਂ ਉਸ ਨੇ ਇਹ ਸਫ਼ਰ ਸ਼ੁਰੂ ਕਰਨਾ ਸੀ ਤਾਂ ਉਨ੍ਹਾਂ ਵਲੋਂ ਪੂਰਾ ਸਹਿਜੋਗ ਦਿੱਤਾ ਗਿਆ | ਅੱਜ ਉਨ੍ਹਾਂ ਦੇ ਭਤੀਜੇ ਨੇ ਉਨ੍ਹਾਂ ਦਾ ਨਾਂਅ ਰੌਸ਼ਨ ਕੀਤਾ ਹੈ | ਕਮਲਪ੍ਰੀਤ ਦੇ ਦੋਸਤ ਗੁਰਮਤ ਸਿੰਘ ਨੇ ਕਿਹਾ ਕਿ ਉਨ੍ਹਾਂ ਨੂੰ ਕਮਲਪ੍ਰੀਤ ਉਪਰ ਮਾਣ ਹੈ ਕਿ ਉਸ ਨੇ ਇੰਨਾ ਵੱਡਾ ਸਫ਼ਰ ਸਾਈਕਲ 'ਤੇ ਪੂਰਾ ਕੀਤਾ ਹੈ ਜੋ ਕਿ ਪੂਰੇ ਪਿੰਡ ਲਈ ਮਾਣ ਵਾਲੀ ਗੱਲ ਹੈ |