ਕੋਟਕਪੂਰਾ, 24 ਅਪ੍ਰੈਲ (ਮੋਹਰ ਸਿੰਘ ਗਿੱਲ)-ਸਥਾਨਕ ਸ੍ਰੀ ਮੁਕਤਸਰ ਸੜਕ 'ਤੇ ਨਵੇਂ ਬਣੇ ਸਿਗਵਾ ਪਲਾੲਾੀਵੁੱਡ ਹਾਡਵੇਅਰ ਸ਼ੋਅਰੂਮ ਦੇ ਉਦਘਾਟਨ 'ਤੇ ਬਤੌਰ ਮੁੱਖ ਮਹਿਮਾਨ ਪੁੱਜੇ ਭਾਰਤੀ ਜਨਤਾ ਪਾਰਟੀ ਦੇ ਸੀਨੀਅਰ ਆਗੂ ਭਾਈ ਰਾਹੁਲ ਸਿੰਘ ਸਿੱਧੂ ਨੇ ਇਸ ਦੇ ਪ੍ਰਬੰਧਕਾਂ ਸਾਬਕਾ ਕੌਂਸਲਰ ਗਣਪਤ ਰਾਏ ਪੰਮੀ ਅਤੇ ਰਨ ਗੋਇਲ ਨੂੰ ਵਧਾਈ ਦਿੱਤੀ | ਉਪਰੰਤ ਚੋਣਵੇਂ ਪੱਤਰਕਾਰਾਂ ਨਾਲ ਗੱਬਬਾਤ ਕਰਦਿਆਂ ਉਨ੍ਹਾਂ ਕਿਹਾ ਕਿ ਅਕਸਰ ਸੱਤ੍ਹਾ ਪੱਖ ਦੇ ਆਗੂ ਨਗਰ ਕੌਂਸਲ ਸਰਪੰਚੀ, ਬਲਾਕ ਸੰਮਤੀ ਸਮੇਤ ਹੋਰ ਚੋਣਾਂ 'ਚ ਵੋਟਾਂ 'ਚ ਰਾਖਵਾਂਕਾਰਨ ਅਤੇ ਭੂਗੋਲਿਕ ਹੱਦ ਬਦਲਣ ਦੀਆਂ ਕਾਰਵਾਈਆਂ ਕਰਵਾ ਦਿੰਦੇ ਹਨ, ਪਰ ਅਫ਼ਸਰਸ਼ਾਹੀ ਨੂੰ ਹਮੇਸ਼ਾ ਨਿਰਪੱਖ ਅਤੇ ਪਾਰਦਰਸ਼ੀ ਤਰੀਕੇ ਨਾਲ ਕੰਮ ਕਰਨਾ ਚਾਹੀਦਾ ਹੈ | ਇਸ ਮੌਕੇ ਭਾਰਤੀ ਜਨਤਾ ਪਾਰਟੀ ਦੀ ਇਕ ਇਸਤਰੀ ਆਗੂ ਨੇ ਮੌਜੂਦਾ ਸਰਕਾਰ ਅਤੇ ਵਿਰੋਧੀ ਧਿਰਾਂ ਦੀ ਸੋਚ 'ਤੇ ਸਵਾਲ ਚੁੱਕਦਿਆਂ ਗੰਭੀਰ ਦੋਸ਼ ਲਗਾਏ ਹਨ | ਉਨ੍ਹਾਂ ਕਿਹਾ ਕਿ ਜਿਨ੍ਹਾਂ ਵਾਰਡਾਂ (ਨੰਬਰ 4, 5 ਅਤੇ 6) ਵਿਚ ਭਾਰਤੀ ਜਨਤਾ ਪਾਰਟੀ ਮਜ਼ਬੂਤ ਸਥਿਤੀ ਵਿਚ ਸੀ ਤੇ ਲਗਾਤਾਰ ਜਿੱਤ ਪ੍ਰਾਪਤ ਕਰ ਰਹੀ ਸੀ, ਉਥੇ ਜਾਣ ਬੁੱਝ ਕੇ ਵਾਰਡਾਂ ਦੀ ਰਾਖਵੇਂਕਰਨ ਦੀ ਪ੍ਰਕਿਰਿਆ ਵਿਚ ਬਦਲੀ ਕੀਤੀ ਗਈ ਹੈ | ਇਸ ਮੌਕੇ ਮਾਸਟਰ ਹਰਬੰਸ ਲਾਲ, ਕਰਨ ਨਾਰੰਗ, ਮਨਜੀਤ ਸਿੰਘ, ਭਾਨਾ ਸਿੰਘ, ਅਮਰਦੀਪ ਸਿੰਘ, ਹਰਵਿੰਦਰ ਸਿੰਘ ਬਿੱਟੂ, ਨੱਨੂ ਕੁਮਾਰ, ਜਸਵਿੰਦਰ ਸਿੰਘ ਗੋਲਾ ਨਿੱਜੀ ਸਹਾਇਕ, ਸ਼ੇਰਬਾਜ ਸਿੰਘ ਬਰਾੜ ਆਦਿ ਹਾਜ਼ਰ ਸਨ |