ਫ਼ਰੀਦਕੋਟ, 28 ਮਈ (ਜਸਵੰਤ ਸਿੰਘ ਪੁਰਬਾ)-ਕਿ੍ਸ਼ਚੀਅਨ ਨੈਸ਼ਨਲ ਫ਼ਰੰਟ ਦੀ ਜ਼ਿਲ੍ਹਾ ਪੱਧਰੀ ਡੈਲੀਗੇਸ਼ਨ ਮੀਟਿੰਗ ਦਾ ਬਿਸ਼ਪ ਸੁਖਦੇਵ ਮਸੀਹ ਦੇ ਸਹਿਯੋਗ ਨਾਲ ਤਰਸੇਮ ਸੰਗਲਾਂ ਸੀਨੀਅਰ ਮੀਤ ਪ੍ਰਧਾਨ ਪੰਜਾਬ ਅਤੇ ਬਰਕਤ ਮਸੀਹ ਜ਼ਿਲ੍ਹਾ ਪ੍ਰਧਾਨ ਦੀ ਅਗਵਾਈ ਹੇਠ ਪਿੰਡ ਅਰਾਈਆਂ ਵਾਲਾ ਕਲਾਂ ਵਿਖੇ ਕੀਤੀ ਗਈ | ਮੀਟਿੰਗ 'ਚ ਰਾਸ਼ਟਰੀ ਪ੍ਰਧਾਨ ਲਾਰੈਂਸ ਚੌਧਰੀ ਵਿਸ਼ੇਸ਼ ਤੌਰ 'ਤੇ ਸ਼ਾਮਿਲ ਹੋਏ | ਡੈਲੀਗੇਟਸ ਨੇ ਕਬਰਿਸਤਾਨਾ ਲਈ ਜ਼ਮੀਨ, ਸੰਗਠਨ ਦੀ ਮਜ਼ਬੂਤੀ, ਰਾਖਵਾਂਕਰਨ, ਬੱਚਿਆਂ ਦੀ ਪੜਾਈ, ਪੜੇ ਲਿਖੇ ਬੱਚਿਆਂ ਦੇ ਰੁਜ਼ਗਾਰ, ਬੇਘਰ ਲੋਕਾਂ ਲਈ ਘਰ, ਮਸੀਹੀ ਰੈਜੀਮੈਂਟ, ਯਰੂਸਲਮ ਯਾਤਰਾ ਅਤੇ ਚਰਚ ਅੱਗੇ ਆ ਰਹੀਆ ਚੁਣੌਤੀਆਂ ਆਦਿ ਮੁੱਦਿਆਂ 'ਤੇ ਡੁੰਘਾਈ ਨਾਲ ਵਿਚਾਰ ਵਟਾਂਦਰਾ ਕੀਤਾ ਗਿਆ | ਮੀਟਿੰਗ ਦੌਰਾਨ ਸਰਬਸੰਮਤੀ ਨਾਲ ਬਿਸ਼ਪ ਸੁਖਦੇਵ ਮਸੀਹ ਨੂੰ ਧਾਰਮਿਕ ਵਿੰਗ ਦੇ ਸੀਨੀਅਰ ਮੀਤ ਪ੍ਰਧਾਨ ਪੰਜਾਬ, ਮਨਪ੍ਰੀਤ ਨੂੰ ਜ਼ਿਲ੍ਹਾ ਐਗਜੀਕੂਟਿਵ ਮੈਂਬਰ, ਪ੍ਰਦੀਪ ਨੂੰ ਸ਼ਹਿਰੀ ਪ੍ਰਧਾਨ, ਵਿਜੇ ਮਸੀਹ ਨੂੰ ਸ਼ਹਿਰੀ ਮੀਤ ਪ੍ਰਧਾਨ, ਨਰਿੰਦਰ, ਸੋਹਣ ਮਸੀਹ ਅਤੇ ਨਿਰਮਲ ਆਦਿ ਨੂੰ ਮੈਂਬਰ ਬਣਾਇਆ ਗਿਆ | ਰਾਸ਼ਟਰੀ ਪ੍ਰਧਾਨ ਨੇ ਹਾਰ ਪਾ ਕੇ ਨਿਯੁਕਤੀ ਪੱਤਰ ਸੌਂਪੇ | ਰਾਸ਼ਟਰੀ ਪ੍ਰਧਾਨ ਲਾਰੈਂਸ ਚੌਧਰੀ ਨੇ ਕਿਹਾ ਕਿ ਲੋਕ ਪ੍ਰਤੀਨਿਧਤਾ ਐਕਟ 1951 ਤਹਿਤ ਚੋਣ ਕਮਿਸ਼ਨ ਵਲੋਂ ਐਸ.ਆਈ.ਆਰ (ਵਿਸ਼ੇਸ਼ ਤੀਬਰ ਸਮੀਖਿਆ) ਕਰਨ ਵੇਲੇ ਨਾਗਰਿਕ ਦਾ ਭਾਰਤੀ ਹੋਣਾ ਜਿਹੜੇ ਵੋਟਰਾਂ ਦੀ ਮੌਤ ਹੋ ਗਈ ਵੋਟਰ ਲਿਸਟ ਵਿਚੋਂ ਡਲੀਟ ਕਰਨਾ ਅਤੇ 18 ਸਾਲ ਉਮਰ ਵਾਲਿਆਂ ਨੂੰ ਵੋਟਰ ਸੂਚੀ ਵਿਚ ਸ਼ਾਮਲ ਕਰਨਾ ਆਦਿ ਨਿਯਮ ਹਨ ਪ੍ਰੰਤੂ ਕੇਂਦਰ ਦੀ ਮੋਦੀ ਸਰਕਾਰ ਵਿਰੋਧੀਆਂ ਦੇ ਵੋਟ ਕੱਟ ਕੇ ਚੋਣਾਂ ਨੂੰ ਲੁੱਟਣਾ ਚਾਹੁੰਦੀ ਹੈ ਅਤੇ ਲੋਕ ਪ੍ਰਤੀਨਿਧਤਾ ਐਕਟ 1951 ਦੇ ਨਿਯਮਾਂ ਦਾ ਘਾਣ ਕਰ ਰਹੀ ਹੈ | ਮਾਨਯੋਗ ਸੁਪਰੀਮ ਕੋਰਟ ਦਾ ਚੋਣ ਕਮਿਸ਼ਨ ਵਲੋਂ ਕਰਵਾਈ ਜਾ ਰਹੀ ਐਸ.ਆਈ.ਆਰ ਨੂੰ ਸਹੀ ਕਹਿਣਾ ਉਨ੍ਹਾਂ ਲੱਖਾਂ ਵੋਟਰਾਂ ਦੀਆਂ ਕੱਟੀਆਂ ਗਈਆਂ ਵੋਟਾਂ ਦੇ ਅਧਿਕਾਰਾਂ ਦੇ ਉਲਟ ਹੈ | ਉਨ੍ਹਾਂ ਮਾਨਯੋਗ ਸੁਪਰੀਮ ਕੋਰਟ ਨੂੰ ਦੁਬਾਰਾ ਐਸਆਈਆਰ ਦੇ ਫ਼ੈਸਲੇ 'ਤੇ ਪੁਨਰਵਿਚਾਰ ਕਰਨ ਦੀ ਅਪੀਲ ਕੀਤੀ | ਉਨ੍ਹਾਂ ਕਿਹਾ ਕਿ ਆਜ਼ਾਦੀ ਦੇ 79 ਸਾਲ ਬਾਅਦ ਵੀ ਮਸ਼ੀਹੀ ਭਾਈਚਾਰਾ ਰੋਟੀ, ਕੱਪੜਾ ਅਤੇ ਮਕਾਨ ਲਈ ਤਰਸ ਰਿਹਾ ਹੈ | ਰਵਾਇਤੀ ਪਾਰਟੀਆਂ ਇਨ੍ਹਾਂ ਦਾ ਸਿਆਸੀ ਇਸਤੇਮਾਲ ਕਰਦੀਆਂ ਹਨ | ਉਨ੍ਹਾਂ ਕਿਹਾ ਕਿ ਪਿੰਡ ਅਰਾਈਆਂ ਵਾਲਾ ਕਲਾਂ ਦੇ ਕਬਰਿਸਤਾਨ ਦੀ ਚਾਰਦੀਵਾਰੀ ਨਾ ਹੋਣ ਕਾਰਨ ਜ਼ਿਮੀਂਦਾਰਾਂ ਨੇ ਆਪਣੇ ਖੇਤਾਂ ਵਿਚ ਮਿਲਾਇਆ ਹੋਇਆ ਹੈ | ਉਨ੍ਹਾਂ ਡੀਸੀ ਫ਼ਰੀਦਕੋਟ ਤੋਂ ਕਬਰਿਸਤਾਨ ਦੀ ਨਿਸ਼ਾਨਦੇਹੀ ਕਰ ਚਾਰਦੀਵਾਰੀ, ਬੈਠਣ ਲਈ ਸ਼ੈਡ ਅਤੇ ਪਾਣੀ ਆਦਿ ਦੀ ਵਿਵਸਥਾ ਕਰਨ ਦੀ ਮੰਗ ਕੀਤੀ | ਉਨ੍ਹਾਂ ਵੱਧ ਤੋਂ ਵੱਧ ਮੈਂਬਰਸ਼ਿਪ ਕਰਨ ਦੀ ਵਰਕਰਾਂ ਨੂੰ ਅਪੀਲ ਕੀਤੀ | ਇਸ ਮੌਕੇ ਭਰਪੂਰ ਜੱਸੀ ਜਨਰਲ ਸਕੱਤਰ ਪੰਜਾਬ, ਰਵੀ ਪੌਲ ਸੀਨੀਅਰ ਯੂਥ ਮੀਤ ਪ੍ਰਧਾਨ ਪੰਜਾਬ, ਰਾਜ ਕੁਮਾਰ ਮੈਂਬਰ ਸੂਬਾ ਕਮੇਟੀ, ਪਾ. ਕੁਲਵੰਤ ਸੂਬਾ ਸਕੱਤਰ, ਪਾ. ਸ਼ੇਰਾ ਮੁੱਖ ਸਲਾਹਕਾਰ ਪੰਜਾਬ, ਪ੍ਰੋਫੈਸਰ ਜਗਸੀਰ ਮਸੀਹ, ਪਾ. ਦਰਸ਼ਨ ਪ੍ਰਧਾਨ ਮਲੇਰਕੋਟਲਾ, ਪਾ. ਸ਼ਿੰਦਰ ਪਾਲ ਮੀਤ ਪ੍ਰਧਾਨ ਫ਼ਿਰੋਜ਼ਪੁਰ, ਪਾ. ਜਗਜੀਤ ਚੇਅਰਮੈਨ ਫ਼ਾਜ਼ਿਲਕਾ, ਮਨਦੀਪ ਸੀਨੀਅਰ ਮੀਤ ਪ੍ਰਧਾਨ ਮੋਗਾ, ਸੰਜੇ ਪ੍ਰਧਾਨ ਬਰਨਾਲਾ, ਹੀਰਾ ਸਿੰਘ, ਪਾ. ਸੋਹਣ ਸੰਧੂ, ਪਾ. ਪਿਆਰਾ ਮਸੀਹ, ਪਾ. ਬਲਜੀਤ, ਪਾ. ਯੂਹੰਨਾ, ਪਾ. ਸੌਨੂੰ ਸਿੱਧੂ ਆਦਿ ਨੇ ਵੀ ਆਪਣੇ ਵਿਚਾਰ ਪੇਸ਼ ਕੀਤੇ |