ਮੋਗਾ, 28 ਮਈ (ਜਸਪਾਲ ਸਿੰਘ ਬੱਬੀ)-ਸ਼੍ਰੋਮਣੀ ਰਾਗੀ ਗ੍ਰੰਥੀ ਸਭਾ ਰਜਿ: ਪੰਜਾਬ ਜ਼ਿਲ੍ਹਾ ਮੋਗਾ ਅਤੇ ਭਾਈ ਕਲਿਆਣਾ ਜੀ ਗੁਰਮਤਿ ਗ੍ਰੰਥੀ ਸਭਾ ਰਜਿ: ਪੰਜਾਬ ਜ਼ਿਲ੍ਹਾ ਮੋਗਾ ਵਲੋਂ ਮੋਗਾ ਜ਼ਿਲ੍ਹੇ ਦੀਆਂ ਸਭਾਵਾਂ ਦੀ ਇਕੱਤਰਤਾ ਗੁਰਦੁਆਰਾ ਬੀਬੀ ਕਾਹਨ ਕੌਰ ਮੋਗਾ ਵਿਖੇ ਹੋਈ | ਇਸ ਮੌਕੇ ਸ਼੍ਰੋਮਣੀ ਰਾਗੀ ਗ੍ਰੰਥੀ ਸਭਾ ਪੰਜਾਬ ਪ੍ਰਧਾਨ ਗਿਆਨੀ ਸਵਰਨ ਸਿੰਘ, ਜ਼ਿਲ੍ਹਾ ਪ੍ਰਧਾਨ ਗਿਆਨੀ ਸੁਖਵੰਤ ਸਿੰਘ ਕਥਾਵਾਚਕ, ਸ਼ਹਿਰੀ ਪ੍ਰਧਾਨ ਭਾਈ ਇਕਬਾਲ ਸਿੰਘ ਬੁੱਟਰ, ਪੈੱ੍ਰਸ ਸਕੱਤਰ ਭਾਈ ਹਰਜਿੰਦਰ ਸਿੰਘ ਬੱਡੂਵਾਲੀਆ, ਭਾਈ ਚਰਨ ਸਿੰਘ, ਬਲਜੀਤ ਸਿੰਘ ਨੇ ਪੰਜਾਬ ਸਰਕਾਰ ਤੋਂ ਮੰਗ ਕੀਤੀ ਕਿ ਸਰਕਾਰ ਵਲੋਂ ਬਣਾਏ ਗਏ ਕਾਨੂੰਨ ਵਿਚ ਸੋਧ ਕੀਤੀ ਜਾਵੇ, ਜਿਸ ਵਿਚ ਕਸਟੋਡੀਅਨ ਗ੍ਰੰਥੀ ਸਿੰਘ ਬਣਦਾ ਉਸ ਵਿਚ ਸੋਧ ਕਰਕੇ ਗ੍ਰੰਥੀ ਸਿੰਘ ਨੂੰ ਕਸਟੋਡੀਅਨ ਦੇ ਵਿਚੋਂ ਬਾਹਰ ਕੱਢਿਆ ਜਾਵੇ ਅਤੇ ਸਟੋਰ ਦੀ ਥਾਂ ਤੇ ਸੁਖ ਆਸਣ ਸ਼ਬਦ ਲਿਖਿਆ ਜਾਵੇ | ਉਨ੍ਹਾਂ ਪੰਜਾਬ ਸਰਕਾਰ ਤੋਂ ਮੰਗ ਕੀਤੀ ਕਿ ਇਹ ਦੋਨੋਂ ਸ਼ਬਦ ਕਸਟੋਡੀਅਨ ਅਤੇ ਸਟੋਰ ਵਿਚ ਸੋਧ ਕੀਤੀ ਜਾਵੇ | ਧੰਨ-ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਸੰਸਾਰ ਦੇ ਸਰਬ ਧਰਮਾਂ ਦੇ ਸਾਂਝੀਵਾਲਤਾ ਦੇ ਗ੍ਰੰਥ ਹਨ ਅਤੇ ਗ੍ਰੰਥੀ ਸਿੰਘ ਦੀ ਪਦਵੀ ਬਾਬਾ ਬੁੱਢਾ ਜੀ ਦੇ ਵਾਰਿਸ ਵਾਲੀ ਮਹਾਨ ਪਦਵੀ ਹੈ | ਸਰਕਾਰ ਮੁਤਾਬਿਕ ਸੰਨ 2024 ਵਿਚ ਸ੍ਰੀ ਅਕਾਲ ਤਖਤ ਸਾਹਿਬ ਵਲੋਂ ਹੁਕਮਨਾਮਾ ਜਾਰੀ ਕੀਤਾ ਗਿਆ ਸੀ ਜਿਸ ਵਿਚ ਗ੍ਰੰਥੀ ਸਿੰਘ ਅਤੇ ਪ੍ਰਬੰਧਕ ਕਮੇਟੀਆਂ ਨੂੰ ਜ਼ਿੰਮੇਵਾਰ ਬਣਾਇਆ ਗਿਆ ਸੀ ਪਰ ਉਸ ਵਿਚ ਜੋ ਦੋਸ਼ੀ ਨੂੰ ਸਜ਼ਾਵਾਂ ਧਾਰਮਿਕ ਮਰਿਆਦਾਵਾਂ ਅਨੁਸਾਰ ਦਿੱਤੀਆਂ ਜਾਣੀਆਂ ਸਨ | ਬੇਅਦਬੀ ਦੀਆਂ ਘਟਨਾਵਾਂ ਨੂੰ ਠੱਲ੍ਹ ਪਾਉਣ ਵਾਸਤੇ ਸਖ਼ਤ ਕਾਨੂੰਨ ਬਣਾਏ ਜਾਣੇ ਚਾਹੀਦੇ ਹਨ | ਗ੍ਰੰਥੀ ਸਿੰਘ ਹੀ ਸਾਰੀ ਸੰਗਤ ਦੀਆਂ ਭਲੇ ਦੀ ਅਰਦਾਸਾਂ ਕਰਦੇ ਹਨ ਤੜਕੇ ਉੱਠ ਧੰਨ-ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪ੍ਰਕਾਸ਼ ਕਰਨੇ ਅਤੇ ਸ਼ਾਮ ਨੂੰ ਸੁਖ ਆਸਣ ਕਰਨੇ ਅਤੇ ਸੰਗਤਾਂ ਦੇ ਘਰਾਂ ਵਿਚ ਜਾ ਕੇ ਬਾਣੀ ਪੜਦੇ ਹਨ | ਮੀਟਿੰਗ ਵਿਚ ਵੱਖ-ਵੱਖ ਸੰਸਥਾਵਾਂ ਦੇ ਬੁਲਾਰਿਆਂ ਨੇ ਆਪੋ ਆਪਣੇ ਵਿਚਾਰ ਰੱਖੇ | ਸਟੇਜ ਦੀ ਸੇਵਾ ਭਾਈ ਕੁਲਦੀਪ ਸਿੰਘ ਭੇਖਾ ਨੇ ਨਿਭਾਈ, ਗੁਰਦੁਆਰਾ ਬੀਬੀ ਕਾਹਨ ਕੌਰ ਦੇ ਗਿਆਨੀ ਚਰਨ ਸਿੰਘ ਵਲੋਂ ਆਈਆਂ ਹੋਈਆਂ ਸੰਗਤਾਂ ਦਾ ਧੰਨਵਾਦ ਕੀਤਾ | ਮੀਟਿੰਗ ਵਿਚ ਸ਼ਿੰਦਰ ਸਿੰਘ, ਵਾਈਸ ਪੰਜਾਬ ਪ੍ਰਧਾਨ ਭਾਈ ਜਗਸੀਰ ਸਿੰਘ, ਭਾਈ ਪਤਵਿੰਦਰ ਸਿੰਘ, ਭਾਈ ਕਲਿਆਣਾ ਜੀ ਗੁਰਮਤਿ ਰਾਗੀ ਗ੍ਰੰਥੀ ਸਭਾ ਸਰਪ੍ਰਸਤ ਭਾਈ ਹਰਨੇਕ ਸਿੰਘ ਬਲਖੰਡੀ, ਪੰਜਾਬ ਪ੍ਰਧਾਨ ਭਾਈ ਲਖਵੀਰ ਸਿੰਘ ਬੱਗੇ, ਜ਼ਿਲ੍ਹਾ ਪ੍ਰਧਾਨ ਭਾਈ ਕੁਲਦੀਪ ਸਿੰਘ ਭੇਖਾ, ਸਰਕਲ ਪ੍ਰਧਾਨ ਭਾਈ ਤਰਸੇਮ ਸਿੰਘ ਸਿਰਸੜੀ, ਪੈੱ੍ਰਸ ਸਕੱਤਰ ਛਿੰਦਰਪਾਲ ਸਿੰਘ ਰਾਜੇਆਣਾ, ਮੀਤ ਪ੍ਰਧਾਨ ਭਾਈ ਸੁਖਮੰਦਰ ਸਿੰਘ ਭਾਈ ਕੀ ਸਮਾਧ, ਸਰਕਲ ਪ੍ਰਧਾਨ ਬਲਜੀਤ ਸਿੰਘ ਆਲਮ, ਸਲਾਹਕਾਰ ਅਰਜਨ ਸਿੰਘ ਬੱਗੇ, ਸਰਬਜੀਤ ਸਿੰਘ ਰੌਲੀ, ਬੇਅੰਤ ਸਿੰਘ ਡਰੋਲੀ, ਕਿੱਕਰ ਸਿੰਘ ਠੂਠਗੜ, ਗੁਰਮੁਖ ਸਿੰਘ ਠੂਠਗੜ, ਮਨਜੀਤ ਸਿੰਘ ਦਬੁਰਜੀ, ਇਕਬਾਲ ਸਿੰਘ ਚੰਦਾਂ ਵਾਲੇ, ਗੁਲਜ਼ਾਰ ਸਿੰਘ, ਜਗਤਾਰ ਸਿੰਘ ਬੱਗੇ, ਸ਼ਮਸ਼ੇਰ ਸਿੰਘ ਮੰਦਰਾਂ ਵਾਲੇ, ਗੁਰਸੇਵਕ ਸਿੰਘ, ਸਤਿਕਾਰ ਕਮੇਟੀ ਬਲਜੀਤ ਸਿੰਘ, ਗੁਰਮਤਿ ਰਾਗੀ ਗ੍ਰੰਥੀ ਸਭਾ ਮੋਗਾ ਪੰਜਾਬ ਪ੍ਰਧਾਨ ਰਾਗੀ ਰਣਜੀਤ ਸਿੰਘ ਸਿੰਘਾਂ ਵਾਲਾ, ਸਰਪ੍ਰਸਤ ਭਾਈ ਸੋਹਣ ਸਿੰਘ ਖ਼ਾਲਸਾ, ਸ਼ਹਿਰੀ ਪ੍ਰਧਾਨ ਮਨਜੀਤ ਸਿੰਘ ਟੀਚਰ ਕਾਲੋਨੀ, ਮੁੱਖ ਸਲਾਹਕਾਰ ਕਰਮਜੀਤ ਸਿੰਘ ਰੋਡੇ, ਜੋਗਿੰਦਰ ਸਿੰਘ ਰੋਡੇ, ਹਰਨੇਕ ਸਿੰਘ ਸਾਫ਼ੂਵਾਲਾ, ਮੱਖਣ ਸਿੰਘ ਵੱਡਾ ਘਰ, ਬਾਬਾ ਬੁੱਢਾ ਜੀ ਇੰਟਰਨੈਸ਼ਨਲ ਗ੍ਰੰਥੀ ਸਭਾ ਰਾਏਕੋਟ ਕੌਮੀ ਪ੍ਰਧਾਨ ਬਲਜਿੰਦਰ ਸਿੰਘ, ਸਤਨਾਮ ਸਿੰਘ, ਅਮਰੀਕ ਸਿੰਘ, ਸੁਖਦੇਵ ਸਿੰਘ, ਅਮਰੀਕ ਸਿੰਘ ਛੂਛਕ ਵਾਲੇ, ਪਰਮਜੀਤ ਸਿੰਘ, ਵੀਰ ਸਿੰਘ ਸੁਖੇ ਵਾਲ, ਭਾਈ ਹਰਕਿ੍ਸ਼ਨ ਸਿੰਘ ਪ੍ਰਚਾਰਕ ਦਸਮੇਸ਼ ਤਰਨਾ ਦਲ, ਤਰਸੇਮ ਸਿੰਘ, ਅੰਮਿ੍ਤ ਸਿੰਘ, ਗੁਰਵੇਲ ਸਿੰਘ, ਸੁਖਦੇਵ ਸਿੰਘ, ਬੀਬੀ ਰਜਨੀ ਕੌਰ, ਭਾਈ ਸੁਖਵਿੰਦਰ ਸਿੰਘ ਜਵੱਦੀ ਟਕਸਾਲ ਜ਼ੀਰਾ, ਅਮਰੀਕ ਸਿੰਘ, ਸੁਖਦੇਵ ਸਿੰਘ, ਨਿਰਬਾਨ ਕੀਰਤਨ ਸਭਾ ਲੁਧਿਆਣਾ, ਰਾਗੀ ਗ੍ਰੰਥੀ ਸਭਾ ਫ਼ਰੀਦਕੋਟ ਭਾਈ ਬੇਅੰਤ ਸਿੰਘ, ਰਣਜੀਤ ਸਿੰਘ, ਬਸੰਤ ਸਿੰਘ, ਪ੍ਰਧਾਨ ਬਲਜਿੰਦਰ ਸਿੰਘ ਸੋਢੀ ਨਗਰ, ਕੁਲਜੀਤ ਸਿੰਘ, ਦਮਨਸਰ ਸਿੰਘ, ਭੋਲਾ ਸਿੰਘ, ਵੀਰ ਸਿੰਘ ਸੁੱਖੇ ਵਾਲ, ਕਸ਼ਮੀਰ ਸਿੰਘ ਮੁੱਕਦੀ, ਬਲਜਿੰਦਰ ਸਿੰਘ, ਗੁਰਮੀਤ ਸਿੰਘ ਮਾੜੀ ਮੁਸਤਫ਼ਾ, ਸਰਕਲ ਪ੍ਰਧਾਨ ਧਰਮਕੋਟ ਤਰਸੇਮ ਸਿੰਘ, ਅਮਨਦੀਪ ਸਿੰਘ ਘੋਲੀਆ, ਸੁਖਪਾਲ ਸਿੰਘ, ਸੁਰਜੀਤ ਸਿੰਘ ਲੰਢੇਕੇ, ਲਖਵੀਰ ਸਿੰਘ ਹਾਜ਼ਰ ਸਨ |