ਸ੍ਰੀ ਮੁਕਤਸਰ ਸਾਹਿਬ, 28 ਮਈ (ਰਣਜੀਤ ਸਿੰਘ ਢਿੱਲੋਂ)-ਨੌਜਵਾਨ ਕਿਸਾਨ ਆਗੂ ਭਾਨਾ ਬਰਾੜ ਨੇ ਦੱਸਿਆ ਕਿ ਕੁਝ ਮਹੀਨੇ ਪਹਿਲਾਂ ਨਵੀਂ ਬਣੀ ਸੜਕ ਸੱਕਾਂਵਾਲੀ ਤੋਂ ਸੰਗਰਾਣਾ ਰੋਡ ਨੂੰ ਸੰਭਾਲਣ ਦੀ ਲੋੜ ਹੈ | ਕਾਫ਼ੀ ਥਾਵਾਂ ਉਪਰ ਡੂੰਘੇ ਟੋਏ ਬਣੇ ਹੋਏ ਹਨ, ਜਿਸ ਕਾਰਨ ਰਾਹਗੀਰਾਂ ਦਾ ਕਿਸੇ ਵੀ ਸਮੇਂ ਹਾਦਸਾ ਹੋਣ ਦਾ ਖ਼ਤਰਾ ਬਣਿਆ ਰਹਿੰਦਾ ਹੈ ਅਤੇ ਸੜਕ ਵੀ ਕਮਜ਼ੋਰ ਹੋ ਕੇ ਜਲਦੀ ਟੁੱਟ ਜਾਵੇਗੀ | ਪਿੰਡ ਵਾਸੀਆਂ ਵਲੋਂ ਪ੍ਰਸ਼ਾਸਨ ਨੂੰ ਅਪੀਲ ਕੀਤੀ ਕਿ ਜਲਦੀ ਹੀ ਇਸ ਸੜਕ ਦਾ ਰਹਿਣਾ ਕੰਮ ਮੁਕੰਮਲ ਕੀਤਾ ਜਾਵੇ | ਇਸ ਸਮੇਂ ਜਸਕਰਨ ਸਿੰਘ, ਮੋਹਨ ਸਿੰਘ, ਬੋਹੜ ਸਿੰਘ, ਮਨਦੀਪ ਸਿੰਘ, ਤਰਲੋਕ ਸਿੰਘ, ਜਗਸੀਰ ਸਿੰਘ, ਸਤਨਾਮ ਸਿੰਘ ਆਦਿ ਹਾਜ਼ਰ ਸਨ |