06-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 01-06-2026

ਕੁੱਟ-ਮਾਰ ਕਰਨ ਵਾਲੇ ਵਿਅਕਤੀਆਂ ਵਿਰੁੱਧ ਮਾਮਲਾ ਦਰਜ

Ad Position 21
repet_subhas-goyals [Copy P29]
ਅਜੀਤ ਡੈਸਕ 01-06-2026
ਕੋਟਕਪੂਰਾ, 31 ਮਈ (ਮੋਹਰ ਸਿੰਘ ਗਿੱਲ)-ਮੰਗਤ ਰਾਮ ਪੁੱਤਰ ਬਨਵਾਰੀ ਲਾਲ ਵਾਸੀ ਦੁਆਰੇਆਣਾ ਰੋਡ ਗੱਤਾ ਫੈਕਟਰੀ ਦੀ ਬੈਕਸਾਈਡ, ਨੇੜੇ ਰਵੀਦਾਸ ਮੰਦਰ ਕੋਟਕਪੂਰਾ, ਜ਼ਿਲ੍ਹਾ ਫ਼ਰੀਦਕੋਟ ਨੇ ਸ਼ਹਿਰੀ ਪੁਲਿਸ ਕੋਟਕਪੂਰਾ ਨੂੰ ਬਿਆਨ ਦੇ ਕੇ ਦੱਸਿਆ ਹੈ ਕਿ ਬੀਤੇ ਦਿਨੀਂ ਉਸ ਦੇ ਛੋਟੇ ਭਰਾ ਕਾਲਾ ਰਾਮ ਨੇ ਆਪਣੇ ਪਰਿਵਾਰ ਦੀ ਸੁੱਖ ਸ਼ਾਂਤੀ ਲਈ ਕਾਲੀ ਮਾਤਾ ਦਾ ਮੰਦਰ ਦੁਆਰੇਆਣਾ ਰੋਡ ਕੋਟਕਪੂਰਾ ਵਿਖੇ ਜਗਰਾਤਾ ਕਰਵਾਇਆ ਸੀ, ਜਿਸ ਵਿਚ ਮੁਦਈ ਵੀ ਸ਼ਾਮਿਲ ਹੋਇਆ ਸੀ | ਜਦ ਪ੍ਰੋਗਰਾਮ ਚੱਲ ਰਿਹਾ ਸੀ ਤਾਂ ਅੱਧੀ ਰਾਤ ਉਪਰੰਤ ਈਸ਼ੂਸ਼ੌਪ ਸੰਘੇਲ, ਜਤਿਨ, ਮੂਨ, ਸ਼ੇਖਰ, ਗਿੱਲੂ, ਭਗਵਾਨ ਸਮੇਤ ਕੁੱਲ 10 ਜਣੇ ਵਾਸੀ ਦੁਆਰੇਆਣਾ ਰੋਡ ਕੋਟਕਪੂਰਾ ਸਮੇਤ ਹਥਿਆਰਾਂ ਦੇ ਅਚਾਨਕ ਜਗਰਾਤੇ ਵਿਚ ਆ ਗਏ | ਸਾਰੇ ਹੀ ਪੱਖੇ ਅੱਗੇ ਖੜੇ ਹੋ ਗਏ | ਮੁਦਈ ਨੇ ਇਨ੍ਹਾਂ ਸਾਰਿਆਂ ਨੂੰ ਪੱਖੇ ਤੋਂ ਪਾਸੇ ਹੋਣ ਲਈ ਕਿਹਾ ਤਾਂ ਉਹ ਬਹਿਸਬਾਜ਼ੀ ਕਰਨ ਲੱਗ ਪਏ ਅਤੇ ਜਗਰਾਤੇ ਵਾਲੀ ਜਗ੍ਹਾ ਉਪਰ ਹੁੱਲੜਬਾਜ਼ੀ ਅਤੇ ਰੌਲਾ ਪਾਉਣ ਲੱਗ ਪਏ | ਜਦ ਮੁਦਈ ਨੇ ਜਗਰਾਤੇ ਤੋਂ ਜਾਣ ਲਈ ਕਿਹਾ ਤਾਂ ਉਨ੍ਹਾਂ ਮੁਦਈ ਨਾਲ ਹੱਥੋਪਾਈ ਕਰਨੀ ਸ਼ੁਰੂ ਦਿੱਤੀ | ਇਨ੍ਹਾਂ 'ਚੋਂ ਕਈਆਂ ਨੇ ਬਿਆਨਕਰਤਾ ਉਪਰ ਦਸਤੀ ਬੇਸਬਾਲ ਅਤੇ ਲੱਕੜ ਦੇ ਦਸਤਿਆਂ ਦੇ ਵਾਰ ਕੀਤੇ | ਜਦ ਉਸ ਨੇ ਮਾਰਤਾ ਮਾਰਤਾ ਦਾ ਰੌਲਾ ਪਾਇਆ ਤਾਂ ਉਕਤ ਸਾਰੇ ਜਣੇ ਮੌਕੇ ਤੋਂ ਹਥਿਆਰਾਂ ਸਮੇਤ ਭੱਜ ਗਏ | ਦਰਖ਼ਾਸਤੀ ਨੂੰ ਇਲਾਜ ਲਈ ਸਿਵਲ ਹਸਪਤਾਲ ਕੋਟਕਪੂਰਾ ਦਾਖ਼ਲ ਕਰਵਾਇਆ ਗਿਆ, ਉਪਰੰਤ ਗੁਰੂ ਗੋਬਿੰਦ ਸਿੰਘ ਮੈਡੀਕਲ ਕਾਲਜ ਫ਼ਰੀਦਕੋਟ ਵਿਖੇ ਰੈਫ਼ਰ ਕਰ ਦਿੱਤਾ | ਇਸ ਸਬੰਧ 'ਚ ਕੋਟਕਪੂਰਾ ਦੀ ਸ਼ਹਿਰੀ ਪੁਲਿਸ ਨੇ 10 ਵਿਅਕਤੀਆਂ ਵਿਰੁੱਧ ਮਾਮਲਾ ਦਰਜ ਕਰਕੇ ਮਾਮਲੇ ਦੀ ਪੜਤਾਲ ਆਰੰਭ ਕਰ ਦਿੱਤੀ ਹੈ |
Ad Position 22
No active advertisement
ਪਿਛਲੀ ਖ਼ਬਰ ਠੇਕੇਦਾਰੀ ਸਿਸਟਮ ਖ਼ਤਮ ਕਰਕੇ ਮੁੱਖ ਮੰਤਰੀ ਮਾਨ ਨੇ ਇਕ ਹੋਰ ਵੱਡਾ ਵਾਅਦਾ ਕੀਤਾ ਪੂਰਾ- ਚੱਠਾ ਅਗਲੀ ਖ਼ਬਰ ਨਗਰ ਕੌਂਸਲ ਦੀ ਪ੍ਰਧਾਨਗੀ ਲਈ 'ਆਪ' ਨੂੰ ਹੋਣਾ ਪਵੇਗਾ ਵਿਰੋਧੀਆਂ 'ਤੇ ਨਿਰਭਰ
Ad Position 24