07-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 08-06-2026

ਆਦੇਸ਼ ਕਾਲਜ ਐਲਾਈਡ ਹੈਲਥਕੇਅਰ ਵਿਭਾਗ ਦੇ ਅੱਵਲ ਰਹਿਣ ਵਾਲੇ ਵਿਦਿਆਰਥੀ ਸਨਮਾਨਿਤ

Ad Position 21
repet_subhas-goyals [Copy P29]
ਅਜੀਤ ਡੈਸਕ 08-06-2026
ਸਾਦਿਕ, 7 ਜੂਨ (ਗੁਰਭੇਜ ਸਿੰਘ ਚੌਹਾਨ)-ਬੀਤੇ ਦਿਨੀਂ ਆਈ.ਕੇ.ਜੀ ਪੰਜਾਬ ਟੈਕਨੀਕਲ ਯੂਨੀਵਰਸਿਟੀ ਜਲੰਧਰ ਵਲੋਂ ਐਲਾਨੇ ਗਏ ਨਤੀਜਿਆਂ ਵਿਚੋਂ ਐਲਾਈਡ ਹੈਲਥਕੇਅਰ ਵਿਭਾਗ ਦੇ ਤੀਜੇ ਤੇ ਪਹਿਲੇ ਸਮੈਸਟਰ 'ਚੋਂ ਆਦੇਸ਼ ਇੰਸਟੀਚਿਊਟ ਆਫ਼ ਹਾਇਰ ਸਟੱਡੀਜ਼, ਮਚਾਕੀ ਕਲਾਂ (ਫ਼ਰੀਦਕੋਟ) ਦੇ ਜਿਨ੍ਹਾਂ ਵਿਦਿਆਰਥੀਆਂ ਨੇ ਮੱਲ੍ਹਾਂ ਮਾਰੀਆਂ ਹਨ, ਉਨ੍ਹਾਂ ਨੂੰ ਸੰਸਥਾ ਵਲੋਂ ਸਨਮਾਨਿਤ ਕੀਤਾ ਗਿਆ ਹੈ | ਕਾਲਜ ਦੇ ਪਿ੍ੰਸੀਪਲ ਡਾ. ਅਮਰਦੀਪ ਸਿੰਘ ਵਿਰਕ ਨੇ ਦੱਸਿਆ ਕਿ ਬੀ.ਐੱਸ.ਸੀ. ਆਰ.ਆਈ.ਟੀ. ਤੀਜੇ ਸਮੈਸਟਰ ਵਿਚੋਂ ਸੁਖਦੀਪ ਕੌਰ ਨੇ 8.14, ਗੁਰਵਿੰਦਰ ਕੌਰ ਨੇ 7.62, ਪਾਇਲ ਨੇ 7.57 ਐਸ.ਜੀ.ਪੀ.ਏ ਅੰਕ ਪ੍ਰਾਪਤ ਕੀਤੇ, ਪਹਿਲੇ ਸਮੈਸਟਰ ਵਿਚੋਂ ਹਰਪ੍ਰੀਤ ਕੌਰ ਨੇ 8.75, ਅਮਨਦੀਪ ਕੌਰ ਨੇ 8.46, ਰਜਨੀ ਨੇ 8.38 ਐਸ.ਜੀ.ਪੀ.ਏ ਅੰਕ ਪ੍ਰਾਪਤ ਕੀਤੇ | ਬੀ.ਐੱਸ.ਸੀ. ਐਮ.ਐਲ.ਐਸ. ਤੀਜੇ ਸਮੈਸਟਰ ਵਿਚੋਂ ਹਰਮਨਜੋਤ ਕੌਰ ਨੇ 8.52, ਮਨੀਸ਼ਾ ਦੇਵੀ ਨੇ 7.57 ਅਤੇ ਪਹਿਲੇ ਸਮੈਸਟਰ ਵਿਚੋਂ ਤਨਵੀਰ ਕੌਰ ਨੇ 8.84, ਅੰਸ਼ ਨੇ 8.44 ਅਤੇ ਇੰਦਰਜੀਤ ਸਿੰਘ ਨੇ 8.36 ਐਸ.ਜੀ.ਪੀ.ਏ ਅੰਕ ਪ੍ਰਾਪਤ ਕੀਤੇ | ਬੀ.ਐੱਸ.ਸੀ. ਏ.ਟੀ/ਓ.ਟੀ.ਟੀ, ਤੀਜੇ ਸਮੈਸਟਰ ਵਿਚੋਂ ਅਰਮਾਨਪ੍ਰੀਤ ਕੌਰ ਨੇ 8.52, ਅਲਕਾ ਨੇ 7.90, ਹਰਪ੍ਰੀਤ ਕੌਰ ਨੇ 7.85 ਅੰਕ ਪ੍ਰਾਪਤ ਕੀਤੇ | ਪਹਿਲੇ ਸਮੈਸਟਰ ਵਿਚੋਂ ਦਿਸ਼ਾ ਦੱਤਾ ਨੇ 9.12 ਨਵਦੀਪ ਕੌਰ ਨੇ 8.12, ਲਵਪ੍ਰੀਤ ਕੌਰ ਨੇ 8.0 ਐਸ. ਜੀ.ਪੀ.ਏ ਅੰਕ ਪ੍ਰਾਪਤ ਕੀਤੇ | ਸੀ.ਐਮ.ਡੀ. ਜਨਜੀਤਪਾਲ ਸਿੰਘ ਸੇਖੋਂ, ਐਮ.ਡੀ. ਜਰਮਨਜੀਤ ਸਿੰਘ ਸੰਧੂ, ਡਾਇਰੈਕਟਰ ਐਸ.ਪੀ. ਮੌਂਗਾਂ ਵਲੋਂ ਵਿਦਿਆਰਥੀਆਂ ਉਨ੍ਹਾਂ ਦੇ ਮਾਪਿਆਂ ਅਤੇ ਅਧਿਆਪਕਾਂ ਨੂੰ ਵਧਾਈਆਂ ਦਿੱਤੀਆਂ ਗਈਆਂ | ਇਸ ਮੌਕੇ ਵਿਭਾਗ ਮੁਖੀ ਪ੍ਰੋ. ਜੈਸਮੀਨ ਨਸੀਰ, ਸਮੂਹ ਸਟਾਫ਼ ਅਤੇ ਵਿਦਿਆਰਥੀ ਹਾਜ਼ਰ ਸਨ |
Ad Position 22
No active advertisement
ਪਿਛਲੀ ਖ਼ਬਰ ਕ੍ਰਾਂਤੀਕਾਰੀ ਕਿਸਾਨ ਯੂਨੀਅਨ ਪੰਜਾਬ ਦੀ ਮਹੀਨਾਵਾਰ ਮੀਟਿੰਗ ਅਗਲੀ ਖ਼ਬਰ ਸਿਟੀ ਮੌਂਟੈਂਸਰੀ ਸਕੂਲ ਦੇ ਵਿਦਿਆਰਥੀਆਂ ਨੇ ਕਰਾਟੇ ਮੁਕਾਬਲੇ 'ਚ ਮੱਲਾਂ ਮਾਰੀਆਂ
Ad Position 24