07-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 10-06-2026

ਲੰਬੀ ਨੂੰ ਜਾਣ ਵਾਲੀ ਸੜਕ 'ਤੇ ਮਿੱਟੀ ਦੇ ਮਲਬੇ ਅਤੇ ਕੂੜੇ ਨੇ ਸੜਕੀ ਰਸਤਾ ਰੋਕਿਆ

Ad Position 21
repet_subhas-goyals [Copy P29]
ਅਜੀਤ ਡੈਸਕ 10-06-2026
ਗਿੱਦੜਬਾਹਾ, 9 ਜੂਨ (ਸ਼ਿਵਰਾਜ ਸਿੰਘ ਬਰਾੜ)-ਗਿੱਦੜਬਾਹਾ ਤੋਂ ਲੰਬੀ ਨੂੰ ਜਾਣ ਵਾਲੀ ਸੜਕ 'ਤੇ ਪਏ ਮਿੱਟੀ ਦੇ ਢੇਰ ਅਤੇ ਕੂੜੇ ਨੇ ਸੜਕੀ ਰਸਤਾ ਰੋਕਣਾ ਸ਼ੁਰੂ ਕਰ ਦਿੱਤਾ ਹੈ, ਜਿਸ ਨੇ ਪ੍ਰਸ਼ਾਸਨ ਦੀ ਕਾਰਜ ਪ੍ਰਣਾਲੀ 'ਤੇ ਸਵਾਲੀਆ ਚਿੰਨ੍ਹ ਲਗਾ ਦਿੱਤੇ ਹਨ | ਜ਼ਿਕਰਯੋਗ ਹੈ ਕਿ ਗਿੱਦੜਬਾਹਾ ਤੋਂ ਲੰਬੀ ਜਾਣ ਵਾਲੀ ਸੜਕ 'ਤੇ ਬਿਜਲੀ ਵਿਭਾਗ ਦੇ ਦਫ਼ਤਰ ਨਜ਼ਦੀਕ ਲੰਮੇ ਸਮੇਂ ਤੋਂ ਕੂੜੇ ਦਾ ਆਰਜੀ ਡੰਪ ਬਣਿਆ ਹੋਇਆ ਹੈ | ਸਮੇਂ-ਸਮੇਂ 'ਤੇ ਕੂੜਾ ਅਕਸਰ ਅੱਧੀ ਤੋਂ ਵੱਧ ਸੜਕੀ ਰਸਤਾ ਰੋਕ ਲੈਣ ਉਪਰੰਤ ਨਗਰ ਕੌਂਸਲ ਵਲੋਂ ਇਕ ਵਾਰ ਤਾਂ ਕੂੜੇ ਨੂੰ ਹਟਾ ਦਿੱਤਾ ਜਾਂਦਾ ਹੈ, ਪ੍ਰੰਤੂ ਪੱਕੇ ਤੌਰ 'ਤੇ ਉਕਤ ਮਾਮਲੇ ਦਾ ਹੱਲ ਨਹੀਂ ਕੀਤਾ ਗਿਆ | ਲੰਬੀ ਫਾਟਕ ਨਜ਼ਦੀਕ ਸੀਵਰੇਜ ਦੀਆਂ ਪਾਈਪਾਂ ਪੈਣ ਦਾ ਕੰਮ ਚੱਲ ਰਿਹਾ ਹੈ ਅਤੇ ਡੂੰਘੀ ਖ਼ਾਲੀ ਪੱਟੀ ਜਾ ਰਹੀ ਹੈ | ਅਸਚਰਜ ਦੀ ਗੱਲ ਇਹ ਹੈ ਕਿ ਇਹ ਮਲਬਾ ਸੜਕੀ ਰਸਤੇ 'ਤੇ ਹੀ ਢੇਰ ਕੀਤਾ ਜਾ ਰਿਹਾ ਹੈ, ਜਿਸ ਨਾਲ ਸੜਕੀ ਰਸਤਾ ਤੰਗ ਹੋ ਗਿਆ ਹੈ | ਉਕਤ ਸੜਕੀ ਰਸਤੇ 'ਤੇ ਲੰਬੀ ਫਾਟਕ ਤੱਕ ਆਸਪਾਸ ਦੁਕਾਨਦਾਰਾਂ ਵਲੋਂ ਨਾਜਾਇਜ਼ ਕਬਜ਼ੇ ਕੀਤੇ ਹੋਏ ਹਨ | ਲੰਬੀ-ਡੱਬਵਾਲੀ ਤੋਂ ਗਿੱਦੜਬਾਹਾ ਦਾਖ਼ਲ ਹੋਣ ਲਈ ਇਕ ਮਾਤਰ ਹੀ ਰਸਤਾ ਹੈ, ਜਿਸ ਨਾਲ ਆਮ ਆਵਾਜਾਈ ਵਿਚ ਵਿਘਨ ਪੈ ਰਿਹਾ ਹੈ | ਆਮ ਸ਼ਹਿਰ ਵਾਸੀਆਂ ਦੀ ਮੰਗ ਹੈ ਕਿ ਪ੍ਰਸ਼ਾਸਨ ਨੂੰ ਅਜਿਹੇ ਸੜਕੀ ਰਸਤੇ ਨੂੰ ਦੀ ਸਾਫ਼-ਸਫ਼ਾਈ ਕੀਤੀ ਜਾਣੀ ਚਾਹੀਦੀ ਹੈ ਅਤੇ ਸੜਕੀ ਰਸਤੇ ਉਪਰ ਪਏ ਮਲਬੇ ਨੂੰ ਹਟਾਇਆ ਜਾਵੇ |
Ad Position 22
No active advertisement
ਪਿਛਲੀ ਖ਼ਬਰ ਐੱਸ.ਡੀ.ਐੱਮ. ਨੇ ਜਨਗਣਨਾ ਕਰਮਚਾਰੀਆਂ ਨੂੰ ਕੀਤਾ ਸਨਮਾਨਿਤ <br/> ਅਗਲੀ ਖ਼ਬਰ ਪਾਵਰ ਕਾਰਪੋਰੇਸ਼ਨ ਦੇ ਆਊਟਸੋਰਸਡ ਮੁਲਾਜ਼ਮਾਂ ਵਲੋਂ ਅੱਜ ਤੋਂ ਲਗਾਤਾਰ ਧਰਨੇ ਦੇਣ ਦਾ ਐਲਾਨ
Ad Position 24