08-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 10-06-2026

ਨਿਪਾਲ ਇੰਟਰਨੈਸ਼ਨਲ ਕਰਾਟੇ ਚੈਂਪੀਅਨਸ਼ਿਪ 'ਚ ਮਲੋਟ ਦੇ ਖਿਡਾਰੀਆਂ ਦਾ ਦਬਦਬਾ <br/>

Ad Position 21
repet_subhas-goyals [Copy P29]
ਅਜੀਤ ਡੈਸਕ 10-06-2026
ਮਲੋਟ, 9 ਜੂਨ (ਪਾਟਿਲ)-ਬੀਤੇ ਦਿਨੀਂ ਨੇਪਾਲ ਸ਼ੋਤੋਕਾਨ ਕਰਾਟੇ ਐਸੋਸੀਏਸ਼ਨ ਵਲੋਂ ਨੇਪਾਲ ਦੀ ਰਾਜਧਾਨੀ ਕਾਠਮਾਂਡੂ ਵਿਖੇ ਇੰਟਰਨੈਸ਼ਨਲ ਕਰਾਟੇ ਚੈਂਪੀਅਨਸ਼ਿਪ ਕਰਵਾਈ ਗਈ | ਇਸ ਵੱਕਾਰੀ ਚੈਂਪੀਅਨਸ਼ਿਪ ਵਿਚ ਵਿਸ਼ਵ ਦੇ 8 ਵੱਖ-ਵੱਖ ਦੇਸ਼ਾਂ ਦੀਆਂ ਟੀਮਾਂ ਦੇ ਲਗਪਗ 600 ਖਿਡਾਰੀਆਂ ਨੇ ਆਪਣੀ ਖੇਡ ਦਾ ਪ੍ਰਦਰਸ਼ਨ ਕੀਤਾ | ਇਸ ਅੰਤਰਰਾਸ਼ਟਰੀ ਮੁਕਾਬਲੇ ਵਿਚ ਭਾਰਤ ਦੀ ਅਗਵਾਈ ਕਰਦਿਆਂ ਪੰਜਾਬ ਦੇ 45 ਖਿਡਾਰੀਆਂ ਨੇ ਭਾਗ ਲਿਆ ਸੀ, ਜਿਨ੍ਹਾਂ ਵਿਚੋਂ ਜ਼ਿਲ੍ਹਾ ਸ੍ਰੀ ਮੁਕਤਸਰ ਸਾਹਿਬ ਦੀ ਪ੍ਰਸਿੱਧ ਸਿਧਾਂਤ ਕਰਾਟੇ ਅਕੈਡਮੀ ਮਲੋਟ ਦੇ 4 ਹੋਣਹਾਰ ਖਿਡਾਰੀਆਂ ਨੇ ਵੀ ਸ਼ਮੂਲੀਅਤ ਕੀਤੀ | ਚੈਂਪੀਅਨਸ਼ਿਪ ਦੌਰਾਨ ਅਕੈਡਮੀ ਦੇ ਖਿਡਾਰੀਆਂ ਨੇ ਵੱਖ-ਵੱਖ ਭਾਰ ਅਤੇ ਉਮਰ ਵਰਗ ਵਿਚ ਆਪਣੀ ਕਲਾ ਦਾ ਸ਼ਾਨਦਾਰ ਪ੍ਰਦਰਸ਼ਨ ਕਰਦਿਆਂ ਦੇਸ਼ ਤੇ ਇਲਾਕੇ ਦਾ ਨਾਂਅ ਪੂਰੀ ਦੁਨੀਆ ਵਿਚ ਰੌਸ਼ਨ ਕੀਤਾ | ਮੁਕਾਬਲਿਆਂ ਵਿਚ ਸ਼ਾਨਦਾਰ ਖੇਡ ਦਿਖਾਉਂਦੇ ਹੋਏ ਦਿਕਸ਼ਾਂਤ ਢੱਲ, ਖੁਸ਼ਦਿਲ ਸਿੰਘ ਤੇ ਵੰਨਸ਼ਿਕਾ ਨੇ ਆਪੋ-ਆਪਣੇ ਵਰਗਾਂ ਵਿਚ ਸੋਨ ਤਗ਼ਮੇ ਹਾਸਿਲ ਕੀਤੇ, ਜਦਕਿ ਹਮਰਾਜ ਕੌਰ ਨੇ ਸ਼ਾਨਦਾਰ ਲੜਾਈ ਲੜਦਿਆਂ ਕਾਂਸੀ ਦਾ ਤਗ਼ਮਾ ਜਿੱਤ ਕੇ ਅਕੈਡਮੀ ਦੀ ਝੋਲੀ ਪਾਇਆ | ਖਿਡਾਰੀਆਂ ਦੀ ਇਸ ਬੇਮਿਸਾਲ ਪ੍ਰਾਪਤੀ ਨੇ ਉਨ੍ਹਾਂ ਦੇ ਮਾਤਾ-ਪਿਤਾ ਅਤੇ ਸਮੁੱਚੇ ਭਾਰਤ ਦੇਸ਼ ਦਾ ਸਿਰ ਮਾਣ ਨਾਲ ਉਚਾ ਕਰ ਦਿੱਤਾ ਹੈ | ਇਸ ਜਿੱਤ ਤੋਂ ਬਾਅਦ ਜਦੋਂ ਜੇਤੂ ਟੀਮ ਵਾਪਸ ਮਲੋਟ ਪਹੁੰਚੀ ਤਾਂ ਬੱਚਿਆਂ ਦੇ ਮਾਤਾ-ਪਿਤਾ, ਖੇਡ ਪ੍ਰੇਮੀਆਂ ਅਤੇ ਇਲਾਕੇ ਦੀਆਂ ਵੱਖ-ਵੱਖ ਸਮਾਜਿਕ ਜਥੇਬੰਦੀਆਂ ਵਲੋਂ ਉਨ੍ਹਾਂ ਦਾ ਭਰਵਾਂ ਸਵਾਗਤ ਕੀਤਾ ਗਿਆ | ਇਸ ਦੌਰਾਨ ਸਾਰੀ ਟੀਮ ਤੇ ਅਕੈਡਮੀ ਦੇ ਮੁੱਖ ਕੋਚ ਸੈਂਨਸਾਈ ਸਿਧਾਂਤ ਕੁਮਾਰ ਦਾ ਮੂੰਹ ਮਿੱਠਾ ਕਰਵਾਇਆ ਗਿਆ ਅਤੇ ਜਿੱਤ ਦੀ ਵਧਾਈ ਦਿੱਤੀ

Ad Position 22
No active advertisement
ਪਿਛਲੀ ਖ਼ਬਰ 'ਗੁਰਮਤਿ ਲਿਖਣ ਮੁਕਾਬਲੇ' ਸੰਬੰਧੀ ਸਮਾਗਮ 10 ਨੂੰ ਅਗਲੀ ਖ਼ਬਰ ਲਾਵਾਰਸ ਲਾਸ਼ ਦਾ ਅੰਤਿਮ ਸੰਸਕਾਰ ਕਰਵਾਇਆ
Ad Position 24