08-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 10-06-2026

'ਗੁਰਮਤਿ ਲਿਖਣ ਮੁਕਾਬਲੇ' ਸੰਬੰਧੀ ਸਮਾਗਮ 10 ਨੂੰ

Ad Position 21
repet_subhas-goyals [Copy P29]
ਅਜੀਤ ਡੈਸਕ 10-06-2026
ਕੋਟਕਪੂਰਾ, 8 ਜੂਨ (ਮੋਹਰ ਸਿੰਘ ਗਿੱਲ)-ਸਥਾਨਕ ਗੁਰੂ ਨਾਨਕ ਵੈਲਫ਼ੇਅਰ ਸੇਵਾ ਸੁਸਾਇਟੀ ਵਲੋਂ ਸ਼ੋ੍ਰਮਣੀ ਭਗਤ ਰਵਿਦਾਸ ਜੀ ਦੇ 650 ਸਾਲਾ ਜਨਮ ਦਿਹਾੜੇ ਅਤੇ ਸ੍ਰੀ ਗੁਰੂ ਅਰਜਨ ਜੀ ਦੇ 420ਵੇਂ ਸ਼ਹੀਦੀ ਦਿਹਾੜੇ ਨੂੰ ਸਮਰਪਿਤ 'ਗੁਰਮਤਿ ਲਿਖਣ ਮੁਕਾਬਲੇ' ਦਾ ਇਨਾਮ ਵੰਡ ਸਮਾਗਮ 10 ਜੂਨ ਦਿਨ ਬੁੱਧਵਾਰ ਸਵੇਰੇ 9 ਵਜੇ ਸਥਾਨਕ ਗੁਰਦੁਆਰਾ ਅਮਰ ਸ਼ਹੀਦ ਬਾਬਾ ਜੀਵਨ ਸਿੰਘ ਜੀ, ਮੁਹੱਲਾ ਹਰਨਾਮਪੁਰਾ ਵਿਖੇ ਹੋਵੇਗਾ | ਸੁਸਾਇਟੀ ਦੇ ਪ੍ਰਮੁੱਖ ਆਗੂ ਲੈਕਚਰਾਰ ਬਲਵਿੰਦਰ ਸਿੰਘ ਕੋਟਕਪੂਰਾ ਨੇ ਦੱਸਿਆ ਕਿ ਇਸ ਗੁਰਮਤਿ ਲਿਖਣ ਮੁਕਾਬਲੇ ਵਿਚ ਭਾਗ ਲੈਣ ਵਾਲਿਆਂ ਦੇ ਚਾਰ ਵਰਗ ਬਣਾਏ ਗਏ ਹਨ | ਜਿਨ੍ਹਾਂ ਵਿਚ ਪਹਿਲੀ ਤੋਂ ਚੌਥੀ, ਪੰਜਵੀਂ ਤੋਂ ਅੱਠਵੀਂ, ਨੌਵੀਂ ਤੋਂ ਬਾਰ੍ਹਵੀਂ ਅਤੇ ਇਸ ਤੋਂ ਇਲਾਵਾ ਓਪਨ ਵਰਗ ਮੁਕਾਬਲੇ ਦੇ ਪ੍ਰਤੀਯੋਗੀਆਂ ਨੂੰ ਸਤਿਨਾਮ ਵਾਹਿਗੁਰੂ, ਭਗਤਾਂ, ਸਿੱਖ ਜਰਨੈਲਾਂ, ਸਿੱਖ ਸ਼ਹੀਦਾਂ ਅਤੇ ਸਿੱਖ ਬੀਬੀਆਂ ਦੇ ਨਾਮ ਲਿਖਣ ਲਈ ਦਿੱਤੇ ਗਏ ਹਨ | ਪੁਜ਼ੀਸ਼ਨਾਂ ਹਾਸਿਲ ਕਰਨ ਵਾਲਿਆਂ ਦਾ ਸਨਮਾਨ ਕੀਤਾ ਜਾਵੇਗਾ |
Ad Position 22
No active advertisement
ਪਿਛਲੀ ਖ਼ਬਰ ਮੁਫ਼ਤ ਸ਼ੂਗਰ, ਬੀ.ਪੀ ਜਾਂਚ ਅਤੇ ਜਾਗਰੂਕਤਾ ਕੈਂਪ ਕੱਲ੍ਹ ਅਗਲੀ ਖ਼ਬਰ ਨਿਪਾਲ ਇੰਟਰਨੈਸ਼ਨਲ ਕਰਾਟੇ ਚੈਂਪੀਅਨਸ਼ਿਪ 'ਚ ਮਲੋਟ ਦੇ ਖਿਡਾਰੀਆਂ ਦਾ ਦਬਦਬਾ <br/>
Ad Position 24