08-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 10-06-2026

ਮੁਫ਼ਤ ਸ਼ੂਗਰ, ਬੀ.ਪੀ ਜਾਂਚ ਅਤੇ ਜਾਗਰੂਕਤਾ ਕੈਂਪ ਕੱਲ੍ਹ

Ad Position 21
repet_subhas-goyals [Copy P29]
ਅਜੀਤ ਡੈਸਕ 10-06-2026
ਫ਼ਰੀਦਕੋਟ, 9 ਜੂਨ (ਹਰਮਿੰਦਰ ਸਿੰਘ ਮਿੰਦਾ)-ਮਹਾਂ ਕਾਲ ਸਵਰਗ ਧਾਮ ਸੇਵਾ ਸੁਸਾਇਟੀ ਵਲੋਂ ਇਕ ਮੁਫ਼ਤ ਬੀਪੀ, ਸ਼ੂਗਰ ਜਾਂਚ ਅਤੇ ਜਾਗਰੂਕਤ ਕੈਂਪ ਮਿਤੀ 11 ਜੂਨ 2026 ਦਿਨ ਵੀਰਵਾਰ ਨੂੰ ਸਵੇਰੇ 5.30 ਲੈ ਕੇ 9.30 ਵਜੇ ਤੱਕ ਸਥਾਨਕ ਕਿਲ੍ਹਾ ਮੁਬਾਰਕ ਚੌਂਕ ਵਿਖੇ ਲਗਾਇਆ ਜਾਵੇਗਾ | ਸੁਸਾਇਟੀ ਦੇ ਮੀਤ ਪ੍ਰਧਾਨ ਗੁਰਮੀਤ ਸਿੰਘ ਬੱਗੂ ਨੇ ਦੱਸਿਆ ਕਿ ਪ੍ਰਧਾਨ ਡਾ. ਬਲਜੀਤ ਸ਼ਰਮਾ ਗੋਲੇਵਾਲਾ ਅਤੇ ਚੇਅਰਮੈਨ ਅਸ਼ੋਕ ਭਟਨਾਗਰ ਦੀ ਅਗਵਾਈ ਹੇਠ ਹੋਈ ਮੀਟਿੰਗ ਵਿਚ ਇਹ ਫ਼ੈਸਲਾ ਕੀਤਾ ਗਿਆ ਕਿ ਸੁਖਮਣੀ ਲੈਬੋਰਟਰੀ ਫ਼ਰੀਦਕੋਟ, ਡਾ. ਡਾਇਮੰਡ ਸ਼ਰਮਾ ਮੈਡੀਕਲ ਅਫ਼ਸਰ ਅਤੇ ਡਾ. ਅਰੁਨ ਪੁਰੀ ਦੀ ਟੀਮ ਵਲੋਂ ਇਸ ਕੈਂਪ ਵਿਚ ਸ਼ਿਰਕਤ ਕੀਤੀ ਜਾਵੇਗੀ | ਕੈਂਪ 'ਚ ਲੋਕਾਂ ਦਾ ਬਲੱਡ ਪ੍ਰੈਸ਼ਰ ਅਤੇ ਸ਼ੂਗਰ ਮੁਫ਼ਤ ਜਾਂਚ ਕਰਕੇ ਇਨ੍ਹਾਂ ਬਿਮਾਰੀਆਂ ਤੋਂ ਬਚਣ ਅਤੇ ਇਲਾਜ ਲਈ ਜਾਗਰੂਕ ਕੀਤਾ ਜਾਵੇਗਾ | ਇਸ ਮੌਕੇ ਸੁਸਾਇਟੀ ਦੇ ਸੀਨੀਅਰ ਮੀਤ ਪ੍ਰਧਾਨ ਰਿਟਾ. ਡੀਐਸਪੀ ਹਰਜਿੰਦਰ ਸਿੰਘ, ਮੀਤ ਸਕੱਤਰ ਗੁਰਮੀਤ ਸਿੰਘ ਗਿੱਲ, ਪ੍ਰੈਸ ਸਕੱਤਰ ਇੰਦਰਜੀਤ ਸਿੰਘ ਬਰਾੜ, ਵਿੱਤ ਸਕੱਤਰ ਪਰਮਜੀਤ ਸਿੰਘ ਪੰਮਾ, ਕਾਰਜਕਾਰੀ ਮੈਂਬਰ ਪੰਡਿਤ ਗਗਨ ਮਿਸ਼ਰਾ, ਅਸ਼ੋਕ ਸ਼ਰਮਾ ਰਿਟਾ. ਏ ਐਸ ਆਈ, ਭੁਪਿੰਦਰ ਸਰੀਨ, ਰਾਧੇ ਸ਼ਾਮ ਅਤੇ ਸੁਭਾਸ਼ ਕਬੂਤਰਾ ਆਦਿ ਹਾਜ਼ਰ ਸਨ |
Ad Position 22
No active advertisement
ਪਿਛਲੀ ਖ਼ਬਰ ਸਵ. ਮੇਜਰ ਜ਼ੋਰਾ ਸਿੰਘ ਬਰਾੜ ਦੀ ਯਾਦ 'ਚ ਵੱਖ-ਵੱਖ ਸੰਸਥਾਵਾਂ ਨੂੰ ਵਿੱਤੀ ਸਹਾਇਤਾ ਸੌਂਪੀ <br/> ਅਗਲੀ ਖ਼ਬਰ 'ਗੁਰਮਤਿ ਲਿਖਣ ਮੁਕਾਬਲੇ' ਸੰਬੰਧੀ ਸਮਾਗਮ 10 ਨੂੰ
Ad Position 24