ਕੋਟਕਪੂਰਾ, 11 ਜੂਨ (ਮੋਹਰ ਸਿੰਘ ਗਿੱਲ)-ਕੋਟਕਪੂਰਾ ਫੋਟੋਗ੍ਰਾਫ਼ਰਜ਼ ਐਸੋਸੀਏਸ਼ਨ ਪੰਜਾਬ ਵਲੋਂ ਲਵ ਪੰਜਾਬ ਪੈਲੇਸ ਵਿਖੇ ਪ੍ਰਧਾਨ ਚੰਦਰ ਸ਼ੇਖਰ ਬਜਾਜ ਦੀ ਅਗਵਾਈ ਹੇਠ ਇਕ ਫੋਟੋਗ੍ਰਾਫ਼ਰ ਮਿਲਣੀ ਦਾ ਪ੍ਰਬੰਧ ਕੀਤਾ ਗਿਆ, ਜਿਸ ਵਿਚ ਯੂਨੀਅਨ ਦੇ 53 ਫ਼ੋਟੋਗ੍ਰਾਫ਼ਰ ਮੈਂਬਰਾਂ ਨੇ ਹਿੱਸਾ ਲਿਆ | ਇਸ ਮੌਕੇ ਸਰਪ੍ਰਸਤ ਅਸ਼ੋਕ ਕੁਮਾਰ ਵਿੱਕੀ ਨੇ ਫੋਟੋਗ੍ਰਾਫ਼ਰਾਂ ਨੂੰ ਆ ਰਹੀਆਂ ਮੁਸ਼ਕਿਲਾਂ ਤੋਂ ਜਾਣੂ ਕਰਵਾਇਆ | ਉਨ੍ਹਾਂ ਕਿਹਾ ਕਿ ਜੇਕਰ ਤੁਸੀਂ ਕਿਸੇ ਵੀ ਪ੍ਰੋਗਰਾਮ 'ਤੇ ਜਾਂਦੇ ਹੋ ਤਾਂ ਹਮੇਸ਼ਾ ਦੂਜੇ ਪਾਸੇ ਵਾਲੇ ਫ਼ੋਟੋਗ੍ਰਾਫ਼ਰ ਨਾਲ ਮਿਲ ਕੇ ਕੰਮ ਕਰਿਆ ਕਰੋ | ਕਿਸੇ ਜ਼ਰੂਰੀ ਵਿਆਹ ਵਾਲੇ ਡਾਟੇ ਦੀ ਲੋੜ ਪੈਂਦੀ ਹੈ ਤਾਂ ਉਹ ਬਿਨ੍ਹਾਂ ਸੰਕੋਚ ਦੇ ਦੇਣਾ ਚਾਹੀਦਾ ਹੈ | ਸੀਨੀਅਰ ਮੈਂਬਰ ਗੁਰਪ੍ਰੀਤ ਸਿੰਘ ਔਲਖ ਨੇ ਕਿਹਾ ਕਿ ਪ੍ਰੋਗਰਾਮ ਕਰਨ ਤੋਂ ਪਹਿਲਾਂ ਪਾਰਟੀ ਤੋਂ ਅੱਧੀ ਪੇਮੈਂਟ ਲਓ ਅਤੇ ਪਾਰਟੀ ਨੂੰ ਦੱਸੋ ਕਿ ਦੋ ਮਹੀਨੇ ਤੋਂ ਬਾਅਦ ਤੁਹਾਡੇ ਵਿਆਹ ਵਾਲੇ ਡਾਟੇ ਦੀ ਸਾਡੀ ਕੋਈ ਗਰੰਟੀ ਨਹੀਂ ਹੈ | ਇਸ ਮੌਕੇ ਸਰਪ੍ਰਸਤ ਅਸ਼ੋਕ ਕੁਮਾਰ ਵਿੱਕੀ, ਪ੍ਰਧਾਨ ਚੰਦਰ ਸ਼ੇਖਰ ਬਜਾਜ, ਖ਼ਜ਼ਾਨਚੀ ਗਗਨ ਸਿੰਗਲਾ, ਸੁਖਚੈਨ ਸਿੰਘ ਲੱਡੂ ਸਕੱਤਰ, ਮੰਦਰ ਅਰੋੜਾ ਜੁਆਇੰਟ ਸਕੱਤਰ ਪ੍ਰਮੁੱਖ ਅਹੁਦੇਦਾਰਾਂ ਸਮੇਤ ਸੋਨੂੰ ਬਾਵਰਾ, ਸੁਰਜੀਤ ਸਿੰਘ, ਗੁਰਮੀਤ ਸਿੰਘ, ਮਨਜੀਤ ਸਿੰਘ ਪਿੰਕਾ, ਸੰਦੀਪ ਪੁਰੀ, ਸਰਬਜੀਤ ਸਿੰਘ ਗਿੱਲ, ਗੁਰਦੀਪ ਸਿੰਘ ਪੰਜਗਰਾਈਾ, ਵਿੱਕੀ ਸਿੰਘ, ਗੁਰਜੀਤ ਸਿੰਘ ਢਿੱਲੋਂ, ਮੋਹਿਤ ਚਾਵਲਾ, ਚਰਨਜੀਤ ਸਿੰਘ ਚੰਨੀ, ਸਾਬਕਾ ਪ੍ਰਧਾਨ ਚਮਨ ਲਾਲ ਗਰਗ ਰਿੰਕੀ, ਪਰਮਪਾਲ ਸਿੰਘ ਸੋਨੂੰ, ਪਿਆਰਾ ਸਿੰਘ ਬੱਬੂ ਆਦਿ ਹਾਜ਼ਰ ਸਨ |