07-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 12-06-2026

ਕਿੱਕਰ ਸਿੰਘ ਸੈਣ ਸਮਾਜ ਵੈੱਲਫ਼ੇਅਰ ਬੋਰਡ ਦੇ ਜ਼ਿਲ੍ਹਾ ਚੇਅਰਮੈਨ ਨਿਯੁਕਤ

Ad Position 21
repet_subhas-goyals [Copy P29]
ਅਜੀਤ ਡੈਸਕ 12-06-2026
ਸ੍ਰੀ ਮੁਕਤਸਰ ਸਾਹਿਬ, 11 ਜੂਨ (ਰਣਜੀਤ ਸਿੰਘ ਢਿੱਲੋਂ)-ਸੈਣ ਭਗਤ ਡੇਰੇ ਵਿਖੇ ਕਰਵਾਏ ਗਏ ਸਮਾਗਮ ਦੌਰਾਨ ਸੈਣ ਸਮਾਜ ਵੈੱਲਫ਼ੇਅਰ ਬੋਰਡ ਪੰਜਾਬ ਵਲੋਂ ਅਮਰੀਕ ਸਿੰਘ ਨੂੰ ਮੈਂਬਰ ਪੰਜਾਬ ਅਤੇ ਕਿੱਕਰ ਸਿੰਘ (ਸੇਵਾ ਮੁਕਤ ਸਹਾਇਕ ਸਬ ਇੰਸਪੈਕਟਰ ਵਿਜੀਲੈਂਸ ਬਿਊਰੋ ਪੰਜਾਬ) ਨੂੰ ਜ਼ਿਲ੍ਹਾ ਸ੍ਰੀ ਮੁਕਤਸਰ ਸਾਹਿਬ ਦਾ ਚੇਅਰਮੈਨ ਨਿਯੁਕਤ ਕੀਤੇ ਜਾਣ 'ਤੇ ਸਨਮਾਨਿਤ ਕੀਤਾ ਗਿਆ | ਇਸ ਮੌਕੇ ਕਿੱਕਰ ਸਿੰਘ ਨੇ ਚੇਅਰਮੈਨ ਦੀ ਜ਼ਿੰਮੇਵਾਰੀ ਸੌਂਪਣ ਲਈ ਪੰਜਾਬ ਸਰਕਾਰ ਦਾ ਧੰਨਵਾਦ ਕੀਤਾ | ਉਨ੍ਹਾਂ ਕਿਹਾ ਕਿ ਉਹ ਸੈਣ ਸਮਾਜ ਦੀ ਭਲਾਈ, ਸਮਾਜਿਕ ਏਕਤਾ ਤੇ ਸਮਾਜ ਦੇ ਹੱਕਾਂ ਦੀ ਰੱਖਿਆ ਲਈ ਪੂਰੀ ਤਨਦੇਹੀ ਨਾਲ ਕੰਮ ਕਰਨਗੇ | ਉਨ੍ਹਾਂ ਸਮਾਜ ਦੇ ਸਾਰੇ ਸਾਥੀਆਂ ਨੂੰ ਇਕਜੁੱਟ ਹੋ ਕੇ ਸਮਾਜ ਦੀ ਤਰੱਕੀ ਲਈ ਯੋਗਦਾਨ ਪਾਉਣ ਦੀ ਅਪੀਲ ਵੀ ਕੀਤੀ | ਸਮਾਗਮ ਵਿਚ ਅੰਗਰੇਜ਼ ਸਿੰਘ ਪ੍ਰਧਾਨ ਜ਼ਿਲ੍ਹਾ ਬੀ.ਸੀ. ਵਿੰਗ ਆਮ ਆਦਮੀ ਪਾਰਟੀ, ਜੋਗਿੰਦਰ ਸਿੰਘ ਖ਼ਜ਼ਾਨਚੀ, ਨਛੱਤਰ ਸਿੰਘ ਸਹਾਇਕ ਖ਼ਜ਼ਾਨਚੀ, ਸੁੱਖਾ ਸਿੰਘ (ਸੇਵਾ ਮੁਕਤ ਸੂਬੇਦਾਰ) ਚੇਅਰਮੈਨ ਬਲਾਕ ਲੰਬੀ, ਬਲਵਿੰਦਰ ਸਿੰਘ (ਸੇਵਾ ਮੁਕਤ ਏ.ਐੱਸ.ਆਈ.) ਚੇਅਰਮੈਨ ਮਲੋਟ, ਬਖ਼ਸ਼ੀਸ਼ ਸਿੰਘ ਬਲਾਕ ਚੇਅਰਮੈਨ ਸ੍ਰੀ ਮੁਕਤਸਰ ਸਾਹਿਬ, ਦਰਸਨ ਸਿੰਘ ਬਲਾਕ ਚੇਅਰਮੈਨ ਗਿੱਦੜਬਾਹਾ, ਰਾਜਾ ਸਿੰਘ, ਬੰਟੀ, ਮੰਟਾ, ਪਾਲ, ਨਵੀਂ, ਸੋਨੂੰ, ਜੱਜੂ, ਗੁਰਲਾਲ ਸਿੰਘ, ਕਲਗਾ ਸਿੰਘ (ਸੇਵਾ ਮੁਕਤ ਸਕੱਤਰ ਮਾਰਕੀਟ ਕਮੇਟੀ ਸ੍ਰੀ ਮੁਕਤਸਰ ਸਾਹਿਬ), ਮਨਜਿੰਦਰ ਸਿੰਘ ਤੇ ਰਮਿੰਦਰ ਸਿੰਘ ਸਮੇਤ ਵੱਡੀ ਗਿਣਤੀ ਵਿਚ ਸਮਾਜ ਦੇ ਮੈਂਬਰ ਹਾਜ਼ਰ ਸਨ | ਜਲਦੀ ਹੀ ਜ਼ਿਲ੍ਹਾ ਪੱਧਰੀ ਮੀਟਿੰਗ ਰੱਖੀ ਜਾਵੇਗੀ | ਇਸ ਮੌਕੇ ਕਿੱਕਰ ਸਿੰਘ ਵਲੋਂ ਮੁੱਖ ਮੰਤਰੀ ਭਗਵੰਤ ਮਾਨ, ਬੋਰਡ ਦੇ ਚੇਅਰਮੈਨ ਮੱਖਣ ਪੱਲਣ, ਡਾ. ਪ੍ਰਗਟ ਸਿੰਘ ਧੀਰਾ ਪੱਤਰਾ ਸੂਬਾ ਪ੍ਰਧਾਨ ਭਾਰਤੀ ਕਿਸਾਨ ਏਕਤਾ ਸੈਣ ਵੈੱਲਫ਼ੇਅਰ ਸਭਾ ਦਾ ਵੀ ਧੰਨਵਾਦ ਕੀਤਾ ਗਿਆ |
Ad Position 22
No active advertisement
ਪਿਛਲੀ ਖ਼ਬਰ ਪਾਵਰਕਾਮ ਦੇ ਆਊਟਸੋਰਸਡ ਠੇਕਾ ਮੁਲਾਜ਼ਮਾਂ ਦਾ ਧਰਨਾ ਤੀਜੇ ਦਿਨ 'ਚ ਦਾਖ਼ਲ ਅਗਲੀ ਖ਼ਬਰ ਜਲ ਸਪਲਾਈ ਤੇ ਸੈਨੀਟੇਸ਼ਨ ਦੇ ਕੱਚੇ ਕਾਮਿਆਂ ਵਲੋਂ ਸਰਕਾਰ ਖ਼ਿਲਾਫ਼ ਅਰਥੀ ਫ਼ੂਕ ਪ੍ਰਦਰਸ਼ਨ
Ad Position 24