06-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 12-06-2026

ਸੜਕੀ ਹਾਦਸੇ ਦਾ ਸ਼ਿਕਾਰ ਪ੍ਰਭਕਰਨ ਸਿੰਘ ਰੋਮਾਣਾ ਦਾ ਦਿਹਾਂਤ

Ad Position 21
repet_subhas-goyals [Copy P29]
ਮਿ੍ਤਕ ਪ੍ਰਭਕਰਨ ਸਿੰਘ ਰੋਮਾਣਾ ਦੀ ਫ਼ਾਈਲ ਫ਼ੋਟੋ <br/> 12-06-2026
ਫ਼ਰੀਦਕੋਟ, 11 ਜੂਨ (ਜਸਵੰਤ ਸਿੰਘ ਪੁਰਬਾ, ਹਰਮਿੰਦਰ ਸਿੰਘ ਮਿੰਦਾ)-ਮੰਗਲਵਾਰ ਦੇ ਦਿਨ ਸਥਾਨਕ ਬੱਸ ਸਟੈਂਡ ਦੇ ਨਜ਼ਦੀਕ ਸੜਕੀ ਹਾਦਸੇ 'ਚ ਦਸਮੇਸ਼ ਪਬਲਿਕ ਸਕੂਲ ਦਾ ਵਿਦਿਆਰਥੀ ਟਿਊਸ਼ਨ ਪੜ੍ਹ ਕੇ ਘਰ ਨੂੰ ਜਾ ਰਿਹਾ ਸੀ ਤਾਂ ਰਸਤੇ 'ਚ ਵਾਪਰੇ ਸੜਕੀ ਹਾਦਸੇ ਦੌਰਾਨ ਗੰਭੀਰ ਰੂਪ 'ਚ ਜ਼ਖ਼ਮੀ ਹੋ ਗਿਆ ਸੀ | ਬੀਤੀ ਦੇਰ ਰਾਤ ਇਹ ਸੁਹਣਾ ਸੁਨੱਖਾ ਨੌਜਵਾਨ ਜ਼ਿੰਦਗੀ ਤੇ ਮੌਤ ਦੀ ਲੜਾਈ ਹਾਰ ਗਿਆ | ਉਸਦੀ ਮੌਤ ਦੀ ਖ਼ਬਰ ਸੁਣਦਿਆਂ ਸ਼ਹਿਰ ਅੰਦਰ ਸੋਗ ਦੀ ਲਹਿਰ ਫ਼ੈਲ ਗਿਆ | ਮਿ੍ਤਕ ਨੌਜਵਾਨ ਪ੍ਰਭਕਰਨ ਸਿੰਘ ਰੋਮਾਣਾ ਆਪਣੇ ਪਿਤਾ ਸਵਰਨ ਸਿੰਘ ਰੋਮਾਣਾ ਅਤੇ ਪਵਨਦੀਪ ਕੌਰ ਜੋ ਸਿੱਖਿਆ ਵਿਭਾਗ 'ਚ ਹਨ, ਦਾ ਇਕਲੌਤਾ ਬੇਟਾ ਸੀ | ਜਸਕਰਨ ਸਿੰਘ ਰੋਮਾਣਾ ਹੈਡ ਮਾਸਟਰ ਅਤੇ ਬਲਕਰਨ ਸਿੰਘ ਰੋਮਾਣਾ ਅਧਿਆਪਕ ਦਾ ਭਤੀਜਾ ਸੀ | ਅੱਜ ਉਸਦਾ ਅੰਤਿਮ ਸਸਕਾਰ ਰਾਮ ਬਾਗ ਸ਼ਮਸ਼ਾਨ ਘਾਟ ਵਿਖੇ ਕੀਤਾ ਗਿਆ | ਇਸ ਮੌਕੇ ਰਾਜਨੀਤਿਕ, ਸਮਾਜਿਕ, ਧਾਰਮਿਕ, ਵਪਾਰਕ ਅਤੇ ਸਿੱਖਿਆ ਖੇਤਰ ਦੀਆਂ ਅਹਿਮ ਹਸਤੀਆਂ ਹਾਜ਼ਰ ਸਨ | ਜਿਨ੍ਹਾਂ ਨੇ ਨਮ ਅੱਖਾਂ ਨਾਲ ਇਸ ਬੱਚੇ ਨੂੰ ਅੰਤਿਮ ਵਿਦਾਇਗੀ ਦਿੱਤੀ |
Ad Position 22
No active advertisement
ਪਿਛਲੀ ਖ਼ਬਰ ਹਨੀ ਫ਼ੱਤਣਵਾਲਾ ਨੇ ਦੁਰਗਾ ਮਾਤਾ ਅਤੇ ਸ਼ਿਵ ਪਰਿਵਾਰ ਦੀ ਮੂਰਤੀ ਸਥਾਪਨਾ ਕਰਵਾਈ ਅਗਲੀ ਖ਼ਬਰ ਉੱਦਮ ਕਲੱਬ (ਰਜਿ:) ਜੈਤੋ ਵਲੋਂ ਡਿਪਟੀ ਕਮਿਸ਼ਨਰ ਫ਼ਰੀਦਕੋਟ ਦਾ ਸਵਾਗਤ
Ad Position 24