ਸ੍ਰੀ ਮੁਕਤਸਰ ਸਾਹਿਬ, 11 ਜੂਨ (ਰਣਜੀਤ ਸਿੰਘ ਢਿੱਲੋਂ)-ਸਥਾਨਕ ਗੌਰਮਿੰਟ ਕਾਲਜ ਦੇ ਨਾਲ ਫ਼ਿਰੋਜ਼ਪੁਰ ਰੋਡ ਸਥਿਤ ਬਾਬਾ ਖੇਤਰਪਾਲ ਦੇ ਮੰਦਰ ਵਿਖੇ ਦੁਰਗਾ ਮਾਤਾ ਤੇ ਸ਼ਿਵ ਪਰਿਵਾਰ ਦੀ ਮੂਰਤੀ ਦੀ ਸਥਾਪਨਾ ਕੀਤੀ ਗਈ | ਇਸ ਮੌਕੇ ਵਿਸ਼ੇਸ਼ ਤੌਰ 'ਤੇ ਪੁੱਜੇ ਸ਼੍ਰੋਮਣੀ ਅਕਾਲੀ ਦਲ ਦੇ ਸਾਬਕਾ ਜਨਰਲ ਸਕੱਤਰ ਜਗਜੀਤ ਸਿੰਘ ਬਰਾੜ ਹਨੀ ਫ਼ੱਤਣਵਾਲਾ ਨੇ ਮੰਦਰ ਕਮੇਟੀ ਦੇ ਪ੍ਰਬੰਧਕਾਂ ਨਾਲ ਮੂਰਤੀਆਂ ਦੀ ਸਥਾਪਨਾ ਕਰਵਾਈ, ਉੱਥੇ ਹੀ ਮੂਰਤੀਆਂ ਦੀ ਧਵਾਈ ਦੁੱਧ ਤੇ ਦਹੀ ਨਾਲ ਕੀਤੀ ਗਈ | ਇਸ ਦੌਰਾਨ ਹਨੀ ਫ਼ੱਤਣਵਾਲਾ ਨੇ ਮੰਦਰ ਦੇ ਪ੍ਰਬੰਧਕਾਂ ਨੂੰ ਵਧਾਈ ਦਿੰਦਿਆਂ ਕਿਹਾ ਕਿ ਸਾਨੂੰ ਸਭ ਨੂੰ ਸਾਰੇ ਧਰਮਾਂ ਦਾ ਸਤਿਕਾਰ ਕਰਨਾ ਚਾਹੀਦਾ ਹੈ ਅਤੇ ਅਜਿਹੇ ਧਾਰਮਿਕ ਪ੍ਰੋਗਰਾਮਾਂ ਵਿਚ ਵਧ-ਚੜ੍ਹ ਕੇ ਹਿੱਸਾ ਲੈਣਾ ਚਾਹੀਦਾ ਹੈ | ਇਸ ਮੌਕੇ ਸੂਰਜ ਪੰਡਿਤ, ਪੰਡਿਤ ਸ਼ਾਸਤਰੀ, ਅਭੀ, ਮਨਦੀਪ, ਮਾਨਵ, ਰੋਹਿਤ, ਅੰਕਿਤ, ਸੋਨੂੰ, ਲਵਿਸ਼ ਆਦਿ ਤੋਂ ਇਲਾਵਾ ਹੋਰ ਵੀ ਸ਼ਰਧਾਲੂ ਹਾਜ਼ਰ ਸਨ |