ਸ੍ਰੀ ਮੁਕਤਸਰ ਸਾਹਿਬ, 11 ਜੂਨ (ਰਣਜੀਤ ਸਿੰਘ ਢਿੱਲੋਂ)-ਮੁੱਖ ਮੰਤਰੀ ਤੀਰਥ ਯਾਤਰਾ ਯੋਜਨਾ ਤਹਿਤ ਪਿੰਡ ਵੜਿੰਗ ਤੋਂ ਸ੍ਰੀ ਹਰਿਮੰਦਰ ਸਾਹਿਬ ਅਤੇ ਹੋਰ ਧਾਰਮਿਕ ਅਸਥਾਨਾਂ ਦੇ ਦਰਸ਼ਨਾਂ ਲਈ ਬੱਸ ਰਵਾਨਾ ਹੋਈ | ਬੱਸ ਵਿਚ 40 ਦੇ ਕਰੀਬ ਸ਼ਰਧਾਲੂ ਧਾਰਮਿਕ ਅਸਥਾਨਾਂ ਦੇ ਦਰਸ਼ਨਾਂ ਲਈ ਗਏ | ਤੀਰਥ ਯਾਤਰਾ ਯੋਜਨਾ ਬੱਸ ਨੂੰ ਵਿਧਾਇਕ ਜਗਦੀਪ ਸਿੰਘ ਕਾਕਾ ਬਰਾੜ ਨੇ ਝੰਡੀ ਦੇ ਕੇ ਰਵਾਨਾ ਕੀਤਾ | ਇਸ ਸਮੇਂ ਉਨ੍ਹਾਂ ਬੋਲਦਿਆਂ ਕਿਹਾ ਕਿ ਸੰਗਤ ਲਈ ਭੋਜਨ, ਪੀਣ ਵਾਲਾ ਪਾਣੀ, ਸੰਗਤ ਦੇ ਰਹਿਣ ਲਈ ਏ.ਸੀ. ਕਮਰਿਆਂ ਦਾ ਉਚਿਤ ਪ੍ਰਬੰਧ ਹੋਵੇਗਾ | ਯਾਤਰਾ ਦੌਰਾਨ ਇਕ ਡਾਕਟਰਾਂ ਦੀ ਟੀਮ ਵੀ ਸੰਗਤ ਦੇ ਨਾਲ ਹੋਵੇਗੀ, ਜਿਸ ਨਾਲ ਕਿਸੇ ਵੀ ਐਮਰਜੈਂਸੀ ਦੀ ਸਥਿਤੀ ਵਿਚ ਮੌਕੇ 'ਤੇ ਸਹਾਇਤਾ ਪ੍ਰਦਾਨ ਕੀਤੀ ਜਾ ਸਕੇਗੀ | ਯਾਤਰੂਆਂ ਨੇ ਪੰਜਾਬ ਸਰਕਾਰ ਦੀ ਇਸ ਉਦਮ ਦੀ ਸ਼ਲਾਘਾ ਕੀਤੀ ਹੈ | ਇਸ ਮੌਕੇ ਸਰਪੰਚ ਜਗਰਾਜ ਸਿੰਘ ਵੜਿੰਗ, ਸ਼ਮਸ਼ੇਰ ਸਿੰਘ ਵੜਿੰਗ, ਐਡਵੋਕੇਟ ਇਕਬਾਲ ਸਿੰਘ ਮਾਨ, ਰਾਜਾ ਸਿੰਘ ਖ਼ਾਲਸਾ, ਧਰਮਜੀਤ ਸਿੰਘ ਵੜਿੰਗ, ਵਿੱਕੀ ਕੁਮਾਰ ਐੱਮ.ਸੀ., ਅਨਮੋਲ ਸਿੰਘ ਵੜਿੰਗ, ਦੇਸ ਰਾਜ, ਲਖਵਿੰਦਰ ਸਿੰਘ, ਗੁਰਵਿੰਦਰਪਾਲ ਸਿੰਘ, ਕਿਰਨਪਾਲ ਕੌਰ, ਦਿਲਬਾਗ ਸਿੰਘ ਆਦਿ ਤੋਂ ਇਲਾਵਾ ਵੱਡੀ ਗਿਣਤੀ ਵਿਚ ਸੰਗਤਾਂ ਹਾਜ਼ਰ ਸਨ |