ਗਿੱਦੜਬਾਹਾ, 11 ਜੂਨ (ਸ਼ਿਵਰਾਜ ਸਿੰਘ ਬਰਾੜ)-ਰਣਧੀਰ ਸਿੰਘ ਧੀਰਾ ਖੁੱਡੀਆਂ ਨੂੰ ਪੰਜਾਬ ਸਟੇਟ ਕੰਟੇਨਰ ਵੇਅਰ ਹਾਊਸਿੰਗ ਕਾਰਪੋਰੇਸ਼ਨ ਦਾ ਚੇਅਰਮੈਨ ਨਿਯੁਕਤ ਕੀਤੇ ਜਾਣ 'ਤੇ ਉਨ੍ਹਾਂ ਦੇ ਸੁਨੇਹੀਆਂ ਵਿਚ ਖ਼ੁਸ਼ੀ ਪਾਈ ਜਾ ਰਹੀ ਹੈ | ਲੰਮਾ ਸਮਾਂ ਇਮਾਨਦਾਰੀ ਤੇ ਮਿਹਨਤ ਨਾਲ ਸਿਆਸਤ ਵਿਚ ਨਿਰਸਵਾਰਥ ਵੱਖ-ਵੱਖ ਅਹੁਦਿਆਂ 'ਤੇ ਆਪਣੀਆਂ ਸੇਵਾਵਾਂ ਦੇਣ ਵਾਲੇ ਰਣਧੀਰ ਸਿੰਘ ਧੀਰਾ ਖੁੱਡੀਆਂ ਨੂੰ ਪੰਜਾਬ ਸਟੇਟ ਕੰਟੇਨਰ ਵੇਅਰ ਹਾਊਸਿੰਗ ਕਾਰਪੋਰੇਸ਼ਨ ਦੇ ਚੇਅਰਮੈਨ ਨਿਯੁਕਤ ਕਰਨ 'ਤੇ 'ਆਪ' ਦੇ ਕਨਵੀਨਰ ਅਰਵਿੰਦ ਕੇਜਰੀਵਾਲ ਅਤੇ ਮੁੱਖ ਮੰਤਰੀ ਪੰਜਾਬ ਭਗਵੰਤ ਮਾਨ ਦਾ ਧੰਨਵਾਦ ਕੀਤਾ ਗਿਆ | ਇਸ ਮੌਕੇ ਬੇਸਹਾਰਾ ਨੰਦੀ ਗਊਸ਼ਾਲਾ ਭਾਰੂ ਦੇ ਪ੍ਰਧਾਨ ਹਰਦੀਪ ਸਿੰਘ ਦੇਦ, ਵੇਦ ਪ੍ਰਕਾਸ਼ ਇੰਸਪੈਕਟਰ, ਪੰਜਾਬ ਹਰਿਆਣਾ ਹਾਈਕੋਰਟ ਦੇ ਵਕੀਲ ਗਗਨਦੀਪ ਸਿੰਘ, ਵਿੱਕੀ ਬੰਬੇ ਡਾਇੰਗ, ਸੰਦੀਪ ਵਰਮਾ, ਚਿਮਨ ਲਾਲ, ਪਿਊਸ਼ ਗਰਗ, ਮਨਪ੍ਰੀਤ ਮੰਨਾ, ਹੈਪੀ ਭਾਰੂ ਆਦਿ ਨੇ ਧੀਰਾ ਖੁੱਡੀਆਂ ਨੂੰ ਵਧਾਈ ਦਿੱਤੀ |