06-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 12-06-2026

ਪੰਜਾਬ ਭਵਨ ਵਲੋਂ ਪ੍ਰਸਿੱਧ ਲੇਖਕ ਸੁਰਿੰਦਰ ਕੈਲੇ ਅਤੇ ਡਾ. ਸਾਧੂ ਰਾਮ ਲੰਗੇਆਣਾ ਦੀਆਂ ਪੁਸਤਕਾਂ ਲੋਕ ਅਰਪਣ ਕੀਤੀਆਂ <br/>

Ad Position 21
repet_subhas-goyals [Copy P29]
ਅਜੀਤ ਡੈਸਕ 12-06-2026
ਨੱਥੂਵਾਲਾ ਗਰਬੀ, 11 ਜੂਨ (ਨਵਦੀਪ ਸਿੰਘ)-ਉੱਘੇ ਸਾਹਿਤਕਾਰ ਜਸਵੀਰ ਸਿੰਘ ਭਲੂਰੀਆ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਹਰ ਵਾਰ ਦੀ ਤਰ੍ਹਾਂ ਸਾਹਿਤ ਸਭਾ ਦੀ ਮਹੀਨਾਵਾਰ ਮੀਟਿੰਗ ਹੋਈ | ਇਸ ਮੀਟਿੰਗ ਵਿਚ ਪੰਜਾਬ ਭਵਨ ਸਰੀ ਦੇ ਸੰਸਥਾਪਕ ਸੁੱਖੀ ਬਾਠ ਵਿਸ਼ੇਸ਼ ਤੌਰ 'ਤੇ ਸ਼ਾਮਿਲ ਹੋਏ | ਪ੍ਰਸਿੱਧ ਸ਼ਾਇਰ ਇੰਦਰਜੀਤ ਸਿੰਘ ਧਾਮੀ ਨੇ ਮੀਟਿੰਗ ਦੀ ਸ਼ੁਰੂਆਤ ਕਰਦਿਆਂ ਸੁੱਖੀ ਬਾਠ ਅਤੇ ਹਾਜ਼ਰ ਲੇਖਕਾਂ ਨੂੰ ਜੀ ਆਇਆਂ ਆਖਿਆ ਅਤੇ ਇਸ ਵਾਰ ਪ੍ਰਸਿੱਧ ਲੇਖਕ ਸੁਰਿੰਦਰ ਕੈਲੇ ਅਤੇ ਡਾ. ਸਾਧੂ ਰਾਮ ਲੰਗੇਆਣਾ ਦੀਆਂ ਕਿਤਾਬਾਂ ਰਿਲੀਜ਼ ਕਰਨ ਦੀ ਜਾਣਕਾਰੀ ਹਾਜ਼ਰੀਨ ਨਾਲ ਸਾਂਝੀ ਕੀਤੀ | ਇੰਦਰਜੀਤ ਸਿੰਘ ਧਾਮੀ ਨੇ ਦੋਨਾਂ ਲੇਖਕਾਂ ਦੀ ਜਾਣ-ਪਛਾਣ ਕਰਵਾਈ ਅਤੇ ਸਭ ਤੋਂ ਪਹਿਲਾਂ ਸੁਰਿੰਦਰ ਕੈਲੇ ਨੂੰ ਆਪਣੇ ਵਿਚਾਰ ਸਾਂਝੇ ਕਰਨ ਲਈ ਸੱਦਾ ਦਿੱਤਾ | ਸੁਰਿੰਦਰ ਕੈਲੇ ਨੇ ਆਪਣੇ ਸਾਹਿਤਕ ਸਫ਼ਰ ਬਾਰੇ ਜਾਣਕਾਰੀ ਹਾਜ਼ਰ ਲੇਖਕਾਂ ਨਾਲ ਸਾਂਝੀ ਕੀਤੀ ਅਤੇ ਆਪਣੀ ਕਿਤਾਬ ਚੁੱਪ ਦਾ ਸੰਨਾਟਾ ਬਾਰੇ ਵਿਚਾਰ ਸਾਂਝੇ ਕੀਤੇ | ਉਸ ਤੋਂ ਬਾਅਦ ਜਸਵੀਰ ਭਲੂਰੀਆ ਨੇ ਸਾਧੂ ਰਾਮ ਲੰਗੇਆਣਾ ਅਤੇ ਉਨ੍ਹਾਂ ਦੀ ਬਾਲ ਕਹਾਣੀਆਂ ਦੀ ਕਿਤਾਬ ਚਿੜੀਆਂ ਬੋਲ ਪਈਆਂ ਬਾਰੇ ਆਪਣੇ ਵਿਚਾਰ ਹਾਜ਼ਰੀਨ ਨਾਲ ਸਾਂਝੇ ਕੀਤੇ | ਉਸ ਤੋਂ ਬਾਅਦ ਸੁੱਖੀ ਬਾਠ ਨੇ ਸਭ ਨੂੰ ਜੀ ਆਇਆਂ ਕਿਹਾ ਅਤੇ ਰਿਲੀਜ਼ ਹੋਣ ਵਾਲੀਆਂ ਕਿਤਾਬਾਂ ਦੇ ਲੇਖਕਾਂ ਨੂੰ ਵਧਾਈ ਦਿੰਦਿਆਂ ਉਨ੍ਹਾਂ ਵਲੋਂ ਮਾਂ ਬੋਲੀ ਲਈ ਪਾਏ ਯੋਗਦਾਨ ਦੀ ਸ਼ਲਾਘਾ ਕੀਤੀ | ਉਪਰੰਤ ਸੁਰਿੰਦਰ ਕੈਲੇ ਦੀ ਮਿੰਨੀ ਕਹਾਣੀਆਂ ਦੀ ਕਿਤਾਬ ਚੁੱਪ ਦਾ ਸੰਨਾਟਾ ਅਤੇ ਸਾਧੂ ਰਾਮ ਲੰਗੇਆਣਾ ਦੀ ਬਾਲ ਕਹਾਣੀਆਂ ਦੀ ਕਿਤਾਬ ਚਿੜੀਆਂ ਬੋਲ ਪਈਆਂ ਸੁੱਖੀ ਬਾਠ ਅਤੇ ਸਭਾ ਦੇ ਪ੍ਰਧਾਨ ਇੰਦਰਜੀਤ ਸਿੰਘ ਧਾਮੀ ਨੇ ਹਾਜ਼ਰ ਲੇਖਕਾਂ ਨਾਲ ਲੋਕ ਅਰਪਣ ਕੀਤੀਆਂ | ਸੁੱਖੀ ਬਾਠ ਨੇ ਪੰਜਾਬ ਭਵਨ ਵਲੋਂ ਸੁਰਿੰਦਰ ਕੈਲੇ ਨੂੰ ਸਨਮਾਨ ਨਿਸ਼ਾਨੀ ਦੇ ਕੇ ਸਨਮਾਨਿਤ ਕੀਤਾ ਅਤੇ ਸਾਧੂ ਰਾਮ ਲੰਗੇਆਣਾ ਦਾ ਸਨਮਾਨ ਜਸਵੀਰ ਸਿੰਘ ਭਲੂਰੀਆ ਨੇ ਪ੍ਰਾਪਤ ਕੀਤਾ | ਉਸ ਤੋਂ ਬਾਅਦ ਰਚਨਾਵਾਂ ਦਾ ਦੌਰ ਚੱਲਿਆ ਜਿਸ ਵਿਚ ਸਵਰਨਜੀਤ ਸਿੰਘ ਸੰਧੂ, ਕੰਵਲਜੀਤ ਮਾਨ, ਚਰਨ ਸਿੰਘ ਭੋਲਾ, ਕਿ੍ਸ਼ਨ ਵੈਕਟਰ, ਸੁਰਜੀਤ ਗਿੱਲ, ਰਾਜਇੰਦਰ ਸਿੰਘ, ਸੁਖਵੀਰ ਸਿੰਘ ਮੋਹਾਲੀ, ਮਨਜੀਤ ਸਿੰਘ ਬੇਦੀ, ਸ਼ਾਨ ਗਿੱਲ, ਨਰਿੰਦਰ ਬਾਹੀਆ, ਦਵਿੰਦਰ ਕੌਰ, ਪਰਮਜੀਤ ਸਿੰਘ, ਸੁਖਪ੍ਰੀਤ ਦੌਲਤ, ਹਰਭਜਨ ਸਿੰਘ ਗਿੱਲ, ਅਮਰੀਕ ਪਲਾਹੀ ਬਲਵਿੰਦਰ ਰੋਡੇ, ਸੁੱਖ ਲੋਹਲਵੜ, ਕਵਿੰਦਰ ਚਾਂਦ, ਮਨਜਿੰਦਰ ਸਿੰਘ ਕਲੇਰ, ਡਾ. ਰਜਿੰਦਰ ਸਿੰਘ, ਦਲਪਿੰਦਰ ਸਿੰਘ ਪੰਨੂ, ਨਿਰਮਲ ਗਿੱਲ, ਗੁਰਮੀਤ ਕਾਲਕਟ, ਸੁਰਿੰਦਰ ਕੈਲੇ ਨੇ ਆਪੋ-ਆਪਣੇ ਅੰਦਾਜ਼ ਵਿਚ ਰਚਨਾਵਾਂ ਪੇਸ਼ ਕੀਤੀਆਂ | ਪ੍ਰੋ. ਕਸ਼ਮੀਰਾ ਸਿੰਘ ਗਿੱਲ ਨੇ ਆਪਣੇ ਤਜਰਬੇ ਵਿਚੋਂ ਬਿਹਤਰ ਜ਼ਿੰਦਗੀ ਜਿਊਣ ਦੇ ਨੁਕਤੇ ਸਾਂਝੇ ਕੀਤੇ | ਸੁਖਵਿੰਦਰ ਸਿੰਘ ਸ਼ਹਿਜ਼ਾਦਾ ਨੇ ਪਹਿਲੀ ਹਾਜ਼ਰੀ 'ਤੇ ਆਪਣੀ ਜਾਣ-ਪਛਾਣ ਕਰਵਾਈ | ਇੰਦਰਜੀਤ ਸਿੰਘ ਧਾਮੀ ਨੇ ਮੰਚ ਸੰਚਾਲਨ ਕਰਦਿਆਂ ਆਪਣੇ ਸ਼ੇਅਰਾਂ ਅਤੇ ਮੁੱਲਵਾਨ ਵਿਚਾਰਾਂ ਨਾਲ ਵੱਖਰੀ ਰੰਗਤ ਪੇਸ਼ ਕੀਤੀ |

Ad Position 22
No active advertisement
ਪਿਛਲੀ ਖ਼ਬਰ ਮੋਗਾ ਪੁਲਿਸ ਵਲੋਂ 504 ਗ੍ਰਾਮ ਹੈਰੋਇਨ ਅਤੇ ਇਕ ਪਿਸਟਲ ਸਮੇਤ ਤਸਕਰ ਕਾਬੂ ਅਗਲੀ ਖ਼ਬਰ ਸ੍ਰੀਮਦ ਭਾਗਵਤ ਕਥਾ ਮਨੁੱਖ ਨੂੰ ਭਗਵਾਨ ਨਾਲ ਜੋੜ ਕੇ ਜੀਵਨ ਦਾ ਅਸਲ ਮਕਸਦ ਦੱਸਦੀ ਹੈ-ਐਡਵੋਕੇਟ ਸੁਨੀਲ ਗਰਗ
Ad Position 24