ਸਰਬੱਤ ਦਾ ਭਲਾ ਚੈਰੀਟੇਬਲ ਟਰੱਸਟ ਟੀਮ ਨੇ ਨਵੇਂ ਵਾਈਸ ਚਾਂਸਲਰ ਨਾਲ ਕੀਤੀ ਸਵਾਗਤੀ ਮਿਲਣੀ
ਫ਼ਰੀਦਕੋਟ, 4 ਸਤੰਬਰ (ਜਸਵੰਤ ਸਿੰਘ ਪੁਰਬਾ)-ਸਰਬੱਤ ਦਾ ਭਲਾ ਚੈਰੀਟੇਬਲ ਟਰੱਸਟ ਇਕਾਈ ਫ਼ਰੀਦਕੋਟ ਦੀ ਟੀਮ ਨੇ ਬਾਬਾ ਫ਼ਰੀਦ ਯੂਨੀਵਰਸਿਟੀ ਆਫ਼ ਹੈਲਥ ਸਾਇੰਸਜ਼ ਦੇ ਨਵ-ਨਿਯੁਕਤ ਵਾਈਸ ਚਾਂਸਲਰ ਡਾ. ਰਜਿੰਦਰ ਕੁਮਾਰ ਬਾਂਸਲ ਨਾਲ ਟਰੱਸਟ ਵਲੋਂ ਪ੍ਰਕਾਸ਼ਿਤ ਬੁੱਕਲਿਟ ਭੇਟ ਕਰਕੇ ਸਵਾਗਤੀ ਮਿਲਣੀ ਕੀਤੀ।
ਫ਼ਰੀਦਕੋਟ, 4 ਸਤੰਬਰ (ਜਸਵੰਤ ਸਿੰਘ ਪੁਰਬਾ)-ਸਰਬੱਤ ਦਾ ਭਲਾ ਚੈਰੀਟੇਬਲ ਟਰੱਸਟ ਇਕਾਈ ਫ਼ਰੀਦਕੋਟ ਦੀ ਟੀਮ ਨੇ ਬਾਬਾ ਫ਼ਰੀਦ ਯੂਨੀਵਰਸਿਟੀ ਆਫ਼ ਹੈਲਥ ਸਾਇੰਸਜ਼ ਦੇ ਨਵ-ਨਿਯੁਕਤ ਵਾਈਸ ਚਾਂਸਲਰ ਡਾ. ਰਜਿੰਦਰ ਕੁਮਾਰ ਬਾਂਸਲ ਨਾਲ ਟਰੱਸਟ ਵਲੋਂ ਪ੍ਰਕਾਸ਼ਿਤ ਬੁੱਕਲਿਟ ਭੇਟ ਕਰਕੇ ਸਵਾਗਤੀ ਮਿਲਣੀ ਕੀਤੀ। ਇਸ ਵਿਸ਼ੇਸ਼ ਮਿਲਣੀ ਵਿਚ ਵਾਈਸ ਚਾਂਸਲਰ ਨਾਲ ਟਰੱਸਟ ਦੇ ਮੈਨੇਜਿੰਗ ਟਰੱਸਟੀ ਡਾ. ਐਸ.ਪੀ.ਸਿੰਘ ਓਬਰਾਏ ਵਲੋਂ ਫ਼ਰੀਦਕੋਟ ਵਿਚ ਖਾਸ ਕਰਕੇ ਮੈਡੀਕਲ ਕਾਲਜ ਵਿਚ ਦਿੱਤੇ ਗਏ ਸਹਿਯੋਗ ਅਤੇ ਮੌਜੂਦਾ ਚੱਲ ਰਹੀਆਂ ਸੇਵਾਵਾਂ ਦੀ ਚਰਚਾ ਕੀਤੀ। ਉਨ੍ਹਾਂ ਗੁਰੂ ਗੋਬਿੰਦ ਸਿੰਘ ਮੈਡੀਕਲ ਹਸਪਤਾਲ ਵਿਚ ਆਏ ਮਰੀਜ਼ਾਂ ਤੇ ਉਨ੍ਹਾਂ ਦੇ ਵਾਰਸਾਂ ਨੂੰ ਹੋਰ ਬਿਹਤਰ ਰਿਹਾਇਸ਼ੀ ਸੇਵਾਵਾਂ ਦੇਣ ਲਈ ਸਹਿਯੋਗ ਦੀ ਮੰਗ ਕੀਤੀ, ਜਿਸ ’ਤੇ ਵਾਈਸ ਚਾਂਸਲਰ ਨੇ ਹਾਂ-ਪੱਖੀ ਹੁੰਗਾਰਾ ਭਰਦਿਆਂ ਵਿਸ਼ਵਾਸ ਦਿਆਇਆ। ਇਸ ਮੌਕੇ ਇਕਾਈ ਫ਼ਰੀਦਕੋਟ ਦੇ ਪ੍ਰਧਾਨ ਭਰਪੂਰ ਸਿੰਘ, ਮੀਤ ਪ੍ਰਧਾਨ ਸੂਰਤ ਸਿੰਘ ਖਾਲਸਾ, ਜਨਰਲ ਸਕੱਤਰ ਦਵਿੰਦਰ ਸਿੰਘ ਸੰਧੂ ਤੇ ਜਗਪਾਲ ਸਿੰਘ ਬਰਾੜ ਆਦਿ ਮੈਂਬਰ ਹਾਜ਼ਰ ਸਨ ।