05-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 05-09-2026

ਗੈਸ ਸਹੂਲਤ ਨੂੰ ਲੈ ਕੇ ਗੁਜਰਾਤ ਗੈਸ ਨੇ ਸੜਕਾਂ ਦੀ ਹਾਲਤ ਕੀਤੀ ਖਸਤਾ ਪੁੱਟੀਆਂ ਟਾਇਲਾਂ ਰੁਲ ਰਹੀਆਂ ਨੇ ਗਲੀਆਂ ’ਚ

ਫ਼ਰੀਦਕੋਟ, 4 ਸਤੰਬਰ (ਜਸਵੰਤ ਸਿੰਘ ਪੁਰਬਾ)- ਗੁਜਰਾਤ ਗੈਸ ਵਲੋਂ ਸ਼ਹਿਰ ਅੰਦਰ ਗੈਸ ਦੀਆਂ ਪਾਈਆਂ ਜਾ ਰਹੀਆਂ ਅੰਡਰ ਗਰਾਊਂਡ ਪਾਈਪਾਂ ਨੇ ਲੋਕਾਂ ਲਈ ਵੱਡੀ ਸਮੱਸਿਆ ਪੈਦਾ ਕਰ ਦਿੱਤੀ ਹੈ। ਜਿਹੜੇ ਜਿਹੜੇ ਖੇਤਰ ਵਿਚ ਕੰਪਨੀ ਵਲੋਂ ਪਾਈਪਾਂ ਪਾਈਆਂ ਜਾ ਚੁੱਕੀਆਂ ਹਨ ਉਥੇ ਪੁੱਟੀਆਂ ਹੋਈਆਂ ਇੰਟਰ ਲਾਕ ਟਾਈਲਾਂ ਮੁੜ ਕੰਪਨੀ ਵਲੋਂ ਨਹੀਂ ਲਗਾਈਆਂ ਜਾ ਰਹੀਆਂ ਹਨ ਜਿਸ ਕਾਰਨ ਲੋਕਾਂ ਨੂੰ ਵੱਡੀ ਸਮੱਸਿਆ ਦਾ ਸਾਹਮਣਾ ਕਰਨਾ ਪੈ ਰਿਹਾ ਹੈ।

Ad Position 21
repet_subhas-goyals [Copy P29]
ਅਜੀਤ ਡੈਸਕ 05-09-2026
ਫ਼ਰੀਦਕੋਟ, 4 ਸਤੰਬਰ (ਜਸਵੰਤ ਸਿੰਘ ਪੁਰਬਾ)- ਗੁਜਰਾਤ ਗੈਸ ਵਲੋਂ ਸ਼ਹਿਰ ਅੰਦਰ ਗੈਸ ਦੀਆਂ ਪਾਈਆਂ ਜਾ ਰਹੀਆਂ ਅੰਡਰ ਗਰਾਊਂਡ ਪਾਈਪਾਂ ਨੇ ਲੋਕਾਂ ਲਈ ਵੱਡੀ ਸਮੱਸਿਆ ਪੈਦਾ ਕਰ ਦਿੱਤੀ ਹੈ। ਜਿਹੜੇ ਜਿਹੜੇ ਖੇਤਰ ਵਿਚ ਕੰਪਨੀ ਵਲੋਂ ਪਾਈਪਾਂ ਪਾਈਆਂ ਜਾ ਚੁੱਕੀਆਂ ਹਨ ਉਥੇ ਪੁੱਟੀਆਂ ਹੋਈਆਂ ਇੰਟਰ ਲਾਕ ਟਾਈਲਾਂ ਮੁੜ ਕੰਪਨੀ ਵਲੋਂ ਨਹੀਂ ਲਗਾਈਆਂ ਜਾ ਰਹੀਆਂ ਹਨ ਜਿਸ ਕਾਰਨ ਲੋਕਾਂ ਨੂੰ ਵੱਡੀ ਸਮੱਸਿਆ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਫ਼ਰੀਦਕੋਟ ਸਥਿਤ ਇਸ ਕੰਪਨੀ ਦੇ ਦਫ਼ਤਰ ਵਿਚ ਰੋਜ਼ਾਨਾ ਲੋਕ ਸ਼ਿਕਾਇਤਾਂ ਕਰ ਰਹੇ ਹਨ ਪਰ ਅਧਿਕਾਰੀਆਂ ਵਲੋਂ ਇਸ ਨੂੰ ਗੰਭੀਰਤਾ ਨਾਲ ਨਹੀਂ ਲਿਆ ਜਾ ਰਿਹਾ। ਸ਼ਹਿਰ ਦੇ ਮਹੱਤਵਪੂਰਨ ਨਗਰ ਹਰਿੰਦਰਾ ਨਗਰ ਵਿਖੇ ਇਸ ਕੰਪਨੀ ਵਲੋਂ ਪੁੱਟੀਆਂ ਗਈਆਂ ਗਲੀਆਂ ਦੀ ਹਾਲਤ ਹੋਰ ਵੀ ਮਾੜੀ ਹੋ ਰਹੀ ਹੈ। ਪਿਛਲੇ ਇਕ ਮਹੀਨੇ ਤੋਂ ਲੋਕਾਂ ਦੇ ਘਰਾਂ ਦੇ ਗੇਟਾਂ ਅੱਗੋਂ ਲੰਘ ਰਹੀ ਗੈਸ ਪਾਈਪ ਪਾਉਣ ਤੋਂ ਬਾਅਦ ਇੰਟਰਲਾਕ ਟਾਈਲਾਂ ਆਸੇ ਪਾਸੇ ਖਿਲਰੀਆਂ ਪਈਆਂ ਹਨ। ਲੋਕਾਂ ਨੂੰ ਆਪਣੇ ਘਰਾਂ ’ਚ ਦਾਖਲ ਹੋਣ ਲਈ ਕਈ ਮੁਸ਼ਕਿਲਾਂ ਵਿਚੋਂ ਲੰਘਣਾ ਪੈਂਦਾ ਹੈ। ਜਦੋਂ ਇਸ ਸਬੰਧੀ ਨਗਰ ਕੌਂਸਲ ਦੇ ਅਧਿਕਾਰੀਆ ਨਾਲ ਗੱਲਬਾਤ ਕੀਤੀ ਗਈ ਤਾਂ ਉਨ੍ਹਾਂ ਸਪਸ਼ਟ ਕੀਤਾ ਕਿ ਇੰਟਰਲਾਕ ਟਾਈਲਾਂ ਲਗਾਉਣ ਦਾ ਕੰਮ ਵੀ ਕੰਪਨੀ ਨੇ ਆਪਣੇ ਅਧੀਨ ਲਈ ਠੇਕੇ ’ਚ ਹੀ ਕਰਨਾ ਹੈ। ਪ੍ਰੇਸ਼ਾਨ ਹੋਏ ਲੋਕਾਂ ਨੇ ਜ਼ਿਲ੍ਹਾ ਪ੍ਰਸ਼ਾਸਨ ਤੋਂ ਮੰਗ ਕੀਤੀ ਹੈ ਕਿ ਉਹ ਇਸ ਮਾਮਲੇ ਨੂੰ ਗੰਭੀਰਤਾਂ ਨਾਲ ਲੈਂਦਿਆਂ ਕੰਪਨੀ ਦੀ ਖਿਚਾਈ ਕਰਨ ਅਤੇ ਕੰਪਨੀ ਅਧਿਕਾਰੀਆਂ ਨੂੰ ਇਹ ਕੰਮ ਜਲਦ ਠੀਕ ਕਰਨ ਲਈ ਕਹਿਣ।
Ad Position 22
No active advertisement
ਪਿਛਲੀ ਖ਼ਬਰ ਸੀਨੀਅਰ ਅਕਾਲੀ ਆਗੂ ਗੁਰਚੇਤ ਸਿੰਘ ਢਿੱਲੋਂ ਵਲੋਂ ਵਾਈਸ ਚਾਂਸਲਰ ਡਾ. ਰਾਜਿੰਦਰ ਬਾਂਸਲ ਨੂੰ ਵਧਾਈ ਅਗਲੀ ਖ਼ਬਰ ਸਪੀਕਰ ਸੰਧਵਾਂ ਨੇ ਧੂੜਕੋਟ ’ਚ 20 ਖਜ਼ੂਰਾਂ ਲਗਾਉਣ ਦਾ ਕੀਤਾ ਉਦਘਾਟਨ
Ad Position 24