ਦਸਮੇਸ਼ ਪਬਲਿਕ ਸਕੂਲ ਬਰਗਾੜੀ ਵਿਖੇ ਸ੍ਰੀ ਕ੍ਰਿਸ਼ਨ ਜਨਮ ਅਸ਼ਟਮੀ ਮਨਾਈ
ਬਰਗਾੜੀ, 4 ਸਤੰਬਰ (ਲਖਵਿੰਦਰ ਸ਼ਰਮਾ)-ਦਸਮੇਸ਼ ਪਬਲਿਕ ਸਕੂਲ ਬਰਗਾੜੀ ਵਿਖੇ ਸ੍ਰੀ ਕ੍ਰਿਸ਼ਨ ਜਨਮ ਅਸ਼ਟਮੀ ਧੂਮਧਾਮ ਅਤੇ ਸ਼ਰਧਾ ਨਾਲ ਮਨਾਈ ਗਈ। ਇਸ ਮੌਕੇ ਨੰਨੇ ਮੁੰਨੇ ਬੱਚੇ ਸ੍ਰੀ ਕ੍ਰਿਸ਼ਨ ਅਤੇ ਰਾਧਾ ਦੀਆਂ ਪੁਸ਼ਾਕਾਂ ਪਾ ਕੇ ਪੂਰੀ ਤਰਾਂ ਸੁੰਦਰ ਤਰੀਕੇ ਨਾਲ ਸਜੇ ਹੋਏ ਸਨ।
ਬਰਗਾੜੀ, 4 ਸਤੰਬਰ (ਲਖਵਿੰਦਰ ਸ਼ਰਮਾ)-ਦਸਮੇਸ਼ ਪਬਲਿਕ ਸਕੂਲ ਬਰਗਾੜੀ ਵਿਖੇ ਸ੍ਰੀ ਕ੍ਰਿਸ਼ਨ ਜਨਮ ਅਸ਼ਟਮੀ ਧੂਮਧਾਮ ਅਤੇ ਸ਼ਰਧਾ ਨਾਲ ਮਨਾਈ ਗਈ। ਇਸ ਮੌਕੇ ਨੰਨੇ ਮੁੰਨੇ ਬੱਚੇ ਸ੍ਰੀ ਕ੍ਰਿਸ਼ਨ ਅਤੇ ਰਾਧਾ ਦੀਆਂ ਪੁਸ਼ਾਕਾਂ ਪਾ ਕੇ ਪੂਰੀ ਤਰਾਂ ਸੁੰਦਰ ਤਰੀਕੇ ਨਾਲ ਸਜੇ ਹੋਏ ਸਨ। ਸਕੂਲ ਨੂੰ ਝੰਡੀਆਂ, ਪੋਸਟਰ, ਤਸਵੀਰਾਂ ਆਦਿ ਨਾਲ ਸਜਾਇਆ ਹੋਇਆ ਸੀ। ਸਕੂਲ ਪਿ੍ਰੰਸੀਪਲ ਅਜੇ ਸ਼ਰਮਾ, ਉਪ ਪਿ੍ਰੰਸੀਪਲ ਕਮਲਜੀਤ ਕੌਰ ਢਿੱਲੋਂ, ਅਧਿਆਪਕਾਂ ਅਤੇ ਬੱਚਿਆਂ ਵਲੋਂ ਲੱਡੂ ਗੋਪਾਲ ਜੀ ਦਾ ਪੂਜਨ ਕੀਤਾ ਗਿਆ। ਸਕੂਲ ਅਧਿਆਪਕ ਸੰਜੇ ਕੁਮਾਰ, ਮਨਮਿੰਦਰ ਕੌਰ, ਅਧਿਆਪਕਾ ਰਾਧਿਕਾ ਵਲੋਂ ਸ੍ਰੀ ਕ੍ਰਿਸ਼ਨ ਜੀ ਦੇ ਜਨਮ ਅਤੇ ਜੀਵਨ ਨਾਲ ਸਬੰਧਿਤ ਬਹੁਤ ਹੀ ਸੁੰਦਰ ਭਜਨ ਗਾਏ ਗਏ। ਸਕੂਲ ਡਾਇਰੈਕਟਰ ਜਨਰਲ ਜਸਬੀਰ ਸਿੰਘ ਸੰਧੂ ਅਤੇ ਪਿ੍ਰੰਸੀਪਲ ਅਜੇ ਸ਼ਰਮਾ ਵਲੋਂ ਸਮੂਹ ਸਟਾਫ਼ ਅਤੇ ਬੱਚਿਆਂ ਨੂੰ ਸ੍ਰੀ ਕ੍ਰਿਸ਼ਨ ਜਨਮ ਅਸ਼ਟਮੀ ਦੀ ਵਧਾਈ ਦਿੱਤੀ ਗਈ। ਪਿ੍ਰੰਸੀਪਲ ਅਜੇ ਸ਼ਰਮਾ ਨੇ ਸ੍ਰੀ ਕ੍ਰਿਸ਼ਨ ਜਨਮ ਅਸ਼ਟਮੀ ਬਾਰੇ ਜਾਣਕਾਰੀ ਦਿੰਦਿਆਂ ਕਿਹਾ ਕਿ ਭਗਵਾਨ ਸ੍ਰੀ ਕ੍ਰਿਸ਼ਨ ਜੀ ਨੇ ਸਾਨੂੰ ਆਪਸੀ ਪ੍ਰੇਮ, ਦਇਆ, ਸੱਚ, ਅਤੇ ਧਰਮ ਦੇ ਮਾਰਗ ’ਤੇ ਚੱਲਣ ਦਾ ਉਪਦੇਸ਼ ਦਿੱਤਾ ਹੈ। ਸ੍ਰੀ ਕ੍ਰਿਸ਼ਨ ਜੀ ਦਾ ਉਪਦੇਸ਼ ਹੈ ਕਿ ਸਾਹਸ ਅਤੇ ਸਥਿਰਤਾ ਵਿਚ ਰਹਿਣ ਵਾਲੇ ਵਿਅਕਤੀ ਆਪਣੀ ਹਰ ਮੁਸ਼ਕਿਲ ਦਾ ਸਾਹਮਣਾ ਆਰਾਮ ਨਾਲ ਕਰਦੇ ਹਨ ਅਤੇ ਆਪਣੀ ਮੰਜਲ ਆਸਾਨੀ ਨਾਲ ਹਾਸਿਲ ਕਰਦੇ ਹਨ। ਇਸ ਮੌਕੇ ਕੋਆਰਡੀਨੇਟਰ ਗੀਤਾਂਜਲੀ ਦਿਓੜਾ, ਅਨੀਤਾ ਰਾਣੀ, ਸਮੂਹ ਸਟਾਫ਼, ਬੱਚੇ ਆਦਿ ਹਾਜ਼ਰ ਸਨ।