05-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 05-09-2026

ਅਕਾਲ ਸਹਾਇ ਕਾਲਜ ਆਫ਼ ਐਜੂਕੇਸ਼ਨ ਦਾ ਨਤੀਜਾ ਰਿਹਾ ਸ਼ਾਨਦਾਰ

ਕੋਟਕਪੂਰਾ, 4 ਸਤੰਬਰ (ਹਰਪ੍ਰੀਤ ਸਿੰਘ)-ਅਕਾਲ ਸਹਾਇ ਕਾਲਜ ਆਫ਼ ਐਜੂਕੇਸ਼ਨ ਹੀਰਾ ਸਿੰਘ ਨਗਰ ਕੋਟਕਪੂਰਾ ਦਾ ਪੰਜਾਬੀ ਯੂਨੀਵਰਸਿਟੀ ਪਟਿਆਲਾ ਵਲੋਂ ਐਲਾਨਿਆ ਬੀ. ਐੱਡ ਸਮੈਸਟਰ ਪਹਿਲਾ ਦਾ ਨਤੀਜਾ ਸੌ ਫ਼ੀਸਦੀ ਰਿਹਾ।

Ad Position 21
repet_subhas-goyals [Copy P29]
ਅਜੀਤ ਡੈਸਕ 05-09-2026
ਕੋਟਕਪੂਰਾ, 4 ਸਤੰਬਰ (ਹਰਪ੍ਰੀਤ ਸਿੰਘ)-ਅਕਾਲ ਸਹਾਇ ਕਾਲਜ ਆਫ਼ ਐਜੂਕੇਸ਼ਨ ਹੀਰਾ ਸਿੰਘ ਨਗਰ ਕੋਟਕਪੂਰਾ ਦਾ ਪੰਜਾਬੀ ਯੂਨੀਵਰਸਿਟੀ ਪਟਿਆਲਾ ਵਲੋਂ ਐਲਾਨਿਆ ਬੀ.ਐੱਡ ਸਮੈਸਟਰ ਪਹਿਲਾ ਦਾ ਨਤੀਜਾ ਸੌ ਫ਼ੀਸਦੀ ਰਿਹਾ। ਕਾਲਜ ਪ੍ਰਿੰਸੀਪਲ ਡਾ. ਮੀਨਾ ਕੁਮਾਰੀ ਸ਼ਰਮਾ, ਵਿਦਿਆਰਥੀ ਭਲਾਈ ਸੈੱਲ ਦੇ ਇੰਚਾਰਜ ਸੁਰਜੀਤ ਸਿੰਘ ਅਤੇ ਸਪਨਾ ਕਮਲ ਨੇ ਕਾਲਜ ਪੱਧਰ ’ਤੇ ਪਹਿਲਾ, ਦੂਜਾ ਅਤੇ ਤੀਜਾ ਸਥਾਨ ਹਾਸਿਲ ਕਰਨ ਵਾਲੇ ਵਿਦਿਆਰਥੀਆਂ ਅਤੇ ਉਨ੍ਹਾਂ ਦੇ ਮਾਪਿਆਂ ਨੂੰ ਵਧਾਈ ਦਿੰਦੇ ਹੋਏ ਕਿਹਾ ਕਿ ਵਿਦਿਆਰਥੀਆਂ ਦੀ ਮਿਹਨਤ ਹੀ ਕਾਲਜ ਅਤੇ ਮਾਪਿਆਂ ਦਾ ਨਾਂਅ ਰੋਸ਼ਨ ਕਰਦੀ ਹੈ। ਉਨ੍ਹਾਂ ਵਿਦਿਆਰਥੀਆਂ ਨੂੰ ਦਿਨ-ਦੁੱਗਣੀ ਅਤੇ ਰਾਤ-ਚੌਗੁਣੀ ਤਰੱਕੀ ਕਰਨ ਦੀ ਪ੍ਰੇਰਨਾ ਦਿੱਤੀ। ਸੰਸਥਾ ਦੇ ਸਰਪ੍ਰਸਤ ਗੁਰਮੀਤ ਸਿੰਘ ਵੜੈਚ ਨੇ ਬੀ.ਐੱਡ ਸਮੈਸਟਰ ਪਹਿਲਾ ਦੇ ਨਤੀਜੇ ਵਿਚੋਂ ਕਾਲਜ ਪੱਧਰੀ ਮੈਰਿਟ ਵਿਚ ਆਉਣ ਵਾਲੇ ਵਿਦਿਆਰਥੀਆਂ ਨੂੰ ਪ੍ਰੇਰਨਾਦਾਇਕ ਸੰਦੇਸ਼ ਦਿੱਤਾ। ਪ੍ਰੋ. ਹਰਪ੍ਰੀਤ ਐਸ. ਅਤੇ ਪ੍ਰੋ. ਸੁਖਪ੍ਰੀਤ ਕੌਰ ਨੇ ਦੱਸਿਆ ਕਿ ਪੰਜਾਬੀ ਯੂਨੀਵਰਸਿਟੀ, ਪਟਿਆਲਾ ਵਲੋਂ ਬੀ.ਐੱਡ ਸਮੈਸਟਰ ਪਹਿਲਾ ਦੇ ਐਲਾਨੇ ਨਤੀਜੇ ਅਨੁਸਾਰ ਜਸਮੀਨ ਕੌਰ ਪੁੱਤਰੀ ਗਿਆਨ ਸਿੰਘ ਨੇ 500 ਵਿਚੋਂ 434 (86.80 ਪ੍ਰਤੀਸ਼ਤ), ਮਨਪ੍ਰੀਤ ਕੌਰ ਪੁੱਤਰੀ ਪਰਮਜੀਤ ਸਿੰਘ ਨੇ 500 ਵਿਚੋਂ 433 (86.60 ਪ੍ਰਤੀਸ਼ਤ) ਅਤੇ ਮਮਤਾ ਪੁੱਤਰੀ ਪੱਪੀ ਰਾ ਮ ਨੇ 500 ਵਿਚੋਂ 429 (85.80 ਪ੍ਰਤੀਸ਼ਤ) ਅੰਕ ਹਾਸਿਲ ਕਰਕੇ ਕਾਲਜ ਪੱਧਰ ’ਤੇ ਕ੍ਰਮਵਾਰ ਪਹਿਲਾ, ਦੂਜਾ ਅਤੇ ਤੀਜਾ ਸਥਾਨ ਪ੍ਰਾਪਤ ਕੀਤਾ ਹੈ। ਇਸ ਮੌਕੇ ਪ੍ਰੋ. ਕੁਲਵੀਰ ਕੌਰ, ਪ੍ਰੋ. ਸਤਿੰਦਰ ਕੌਰ, ਨਿਮਰਤਪਾਲ ਕੌਰ ਅਤੇ ਮਨਦੀਪ ਸਿੰਘ ਆਦਿ ਵੀ ਹਾਜ਼ਰ ਸਨ।
Ad Position 22
No active advertisement
ਪਿਛਲੀ ਖ਼ਬਰ ਜੈਤੋ ’ਚ ਦਿਨ-ਦਿਹਾੜੇ ਔਰਤ ਤੋਂ ਪਰਸ ਖੋਹ ਕੇ ਮੋਟਰਸਾਈਕਲ ਸਵਾਰ ਫ਼ਰਾਰ ਅਗਲੀ ਖ਼ਬਰ ਪੁਲਿਸ ਨੇ ਨਸ਼ੀਲੇ ਪਦਾਰਥ ਕਰਵਾਏ ਨਸ਼ਟ-ਐਸ.ਐਸ.ਪੀ. ਦੀ ਨਿਗਰਾਨੀ ਹੇਠ ਪੂਰੀ ਹੋਈ ਪ੍ਰਕਿਰਿਆ
Ad Position 24