ਤਾਰੀਖ ਅਤੇ ਸਮਾਂ ਲੋਡ ਹੋ ਰਿਹਾ ਹੈ...
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 01-01-2026

ਚਿੱਠੀਆਂ ਤੇ ਕਾਰਡਾਂ ਦੀ ਰਵਾਇਤ ਨੂੰ ਡਿਜੀਟਲ ਯੁੱਗ ਨੇ ਹਾਸ਼ੀਏ 'ਤੇ ਕੀਤਾ <br/>

Ad Position 21
No active advertisement
ਅਜੀਤ ਡੈਸਕ 01-01-2026
ਪਟਿਆਲਾ, 31 ਦਸੰਬਰ (ਗੁਰਵਿੰਦਰ ਸਿੰਘ ਔਲਖ)-ਪੁਰਾਣੇ ਸਮਿਆਂ 'ਚ ਚਿੱਠੀਆਂ ਅਤੇ ਰੁਕਿਆਂ ਰਾਹੀਂ ਸੰਦੇਸ਼ ਭੇਜਣਾ ਸਮਾਜਿਕ ਜੀਵਨ ਦਾ ਅਹਿਮ ਹਿੱਸਾ ਹੁੰਦਾ ਸੀ | ਨਵੇਂ ਸਾਲ ਦੇ ਮੌਕੇ 'ਤੇ ਹਜ਼ਾਰਾਂ ਦੀ ਗਿਣਤੀ ਵਿਚ ਸ਼ੁੱਭਕਾਮਨਾ ਕਾਰਡ ਸਾਕ ਸੰਬੰਧੀਆਂ ਨੂੰ ਭੇਜੇ ਜਾਂਦੇ ਪਰ ਇਹ ਰੁਝਾਨ ਹੁਣ ਲਗਭਗ ਖ਼ਤਮ ਹੁੰਦਾ ਜਾ ਰਿਹਾ ਹੈ, ਸੋਸ਼ਲ ਮੀਡੀਆ ਅਤੇ ਤੁਰੰਤ ਸੰਦੇਸ਼ ਸੇਵਾਵਾਂ ਨੇ ਸੰਚਾਰ ਨੂੰ ਤਾਂ ਆਸਾਨ ਬਣਾ ਦਿੱਤਾ ਪਰ ਇਸ ਨਾਲ ਰਵਾਇਤੀ ਚਿੱਠੀ ਰੀਤ ਲਗਭਗ ਹਾਸ਼ੀਏ 'ਤੇ ਚਲੀ ਗਈ | ਅੱਜ ਹਾਲਾਤ ਇੱਥੋਂ ਤੱਕ ਪਹੁੰਚ ਗਏ ਹਨ ਕਿ ਵੱਡੀ ਗਿਣਤੀ ਨੌਜਵਾਨ ਪੀੜੀ ਚਿੱਠੀਆਂ ਅਤੇ ਰੁਕਿਆਂ ਦੇ ਅਰਥ, ਮਹੱਤਤਾ ਅਤੇ ਪ੍ਰਕਿਰਿਆ ਤੋਂ ਲਗਭਗ ਅਣਜਾਣ ਹੋ ਚੁੱਕੀ ਹੈ | ਬਦਲਾਅ ਸਿਰਫ਼ ਤਕਨੀਕੀ ਨਹੀਂ, ਸਗੋਂ ਸਮਾਜਿਕ ਸੰਬੰਧਾਂ ਦੇ ਸੁਭਾਅ ਵਿਚ ਆਇਆ ਪਰਿਵਰਤਨ ਵੀ ਹੈ | ਡਿਜੀਟਲ ਸੁਨੇਹੇ ਤੁਰੰਤ ਪਹੁੰਚ ਜਾਂਦੇ ਹਨ ਪਰ ਉਹ ਚਿੱਠੀ ਜਾਂ ਕਾਰਡ ਵਾਲੀ ਭਾਵਨਾਤਮਕ ਗਹਿਰਾਈ ਨਹੀਂ ਰੱਖਦੇ | ਤੱਥਾਂ ਮੁਤਾਬਿਕ ਪਿਛਲੇ ਦਹਾਕੇ ਦੌਰਾਨ ਡਾਕ ਰਾਹੀਂ ਭੇਜੇ ਜਾਣ ਵਾਲੇ ਨਿੱਜੀ ਪੱਤਰਾਂ ਅਤੇ ਸ਼ੁਭਕਾਮਨਾ ਕਾਰਡਾਂ 'ਚ ਲਗਾਤਾਰ ਭਾਰੀ ਕਮੀ ਦਰਜ ਕੀਤੀ ਗਈ ਹੈ | ਸੰਚਾਰ ਖੇਤਰ ਨਾਲ ਜੁੜੇ ਅੰਕੜਿਆਂ ਅਨੁਸਾਰ ਮੋਬਾਈਲ ਫ਼ੋਨਾਂ, ਵਟਸਐਪ, ਈ-ਮੇਲ ਅਤੇ ਸੋਸ਼ਲ ਮੀਡੀਆ ਪਲੇਟਫਾਰਮਾਂ ਦੇ ਆਉਣ ਨਾਲ ਨਿੱਜੀ ਚਿੱਠੀਆਂ ਦੀ ਵਰਤੋਂ ਕਈ ਗੁਣਾ ਘੱਟ ਹੋ ਗਈ ਹੈ | ਜਿੱਥੇ ਪਹਿਲਾਂ ਨਵੇਂ ਸਾਲ 'ਤੇ ਹਰ ਘਰ ਵਿਚ ਦਰਜਨਾਂ ਕਾਰਡ ਪਹੁੰਚਦੇ ਸਨ ਉੱਥੇ ਹੁਣ ਇਹ ਗਿਣਤੀ ਗਿਣਤੀ ਦੇ ਕਾਰਡਾਂ ਤੱਕ ਸੀਮਿਤ ਰਹਿ ਗਈ ਹੈ | ਡਾਕ ਵਿਭਾਗ ਨਾਲ ਜੁੜੇ ਕਰਮਚਾਰੀ ਦਸਦੇ ਹਨ ਕਿ ਨਵੇਂ ਸਾਲ ਅਤੇ ਤਿਉਹਾਰਾਂ ਦੇ ਮੌਸਮ ਦੌਰਾਨ ਡਾਕ ਦਾ ਜੋ ਰੌਣਕਦਾਰ ਦਿ੍ਸ਼ ਹੁੰਦਾ ਸੀ, ਉਹ ਹੁਣ ਨਹੀਂ ਦਿਸਦਾ | ਲੋਕ ਤੁਰੰਤ ਅਤੇ ਮੁਫ਼ਤ ਡਿਜੀਟਲ ਸੁਨੇਹਿਆਂ ਨੂੰ ਤਰਜੀਹ ਦੇ ਰਹੇ ਹਨ, ਜਿਸ ਕਾਰਨ ਕਾਗ਼ਜ਼ੀ ਕਾਰਡ ਮਹਿੰਗੇ ਅਤੇ ਸਮਾਂ ਖਪਾਉ ਮੰਨੇ ਜਾਣ ਲੱਗੇ ਹਨ | ਇਸ ਦੇ ਬਾਵਜੂਦ ਤੇਜ਼ ਜੀਵਨ ਸ਼ੈਲੀ ਵਿਚ ਲੋਕ ਸੁਵਿਧਾ ਨੂੰ ਪਹਿਲ ਦੇ ਰਹੇ ਹਨ | ਹਾਲਾਂਕਿ ਕੁਝ ਲੋਕ ਅਜੇ ਵੀ ਪਰੰਪਰਾਵਾਂ ਨਾਲ ਜੁੜੇ ਹੋਏ ਹਨ ਅਤੇ ਨਵੇਂ ਸਾਲ 'ਤੇ ਕਾਰਡ ਭੇਜਦੇ ਹਨ ਪਰ ਉਨ੍ਹਾਂ ਦੀ ਗਿਣਤੀ ਬਹੁਤ ਘੱਟ ਰਹਿ ਗਈ ਹੈ | ਇਹ ਲੋਕ ਮੰਨਦੇ ਹਨ ਕਿ ਹੱਥ ਨਾਲ ਲਿਖਿਆ ਸੁਨੇਹਾ ਅਜੇ ਵੀ ਆਪਣੀ ਖ਼ਾਸ ਅਹਿਮੀਅਤ ਰੱਖਦਾ ਹੈ | ਮਾਹਿਰਾਂ ਦਾ ਮੰਨਣਾ ਹੈ ਕਿ ਡਿਜੀਟਲ ਯੁੱਗ ਵਿਚ ਭਾਵੇਂ ਚਿੱਠੀਆਂ ਦਾ ਦੌਰ ਲਗਭਗ ਸਮਾਪਤ ਹੋ ਗਿਆ ਹੋਵੇ ਪਰ ਇਹ ਸੱਭਿਆਚਾਰਕ ਵਿਰਾਸਤ ਵਜੋਂ ਯਾਦਾਂ 'ਚ ਜਿਉਂਦਾ |

Ad Position 22
No active advertisement
ਪਿਛਲੀ ਖ਼ਬਰ ਝੋਨੇ ਤੋਂ ਬਾਅਦ ਹੁਣ ਗੰਨੇ ਦੀ ਫ਼ਸਲ ਦੇ ਝਾੜ 'ਤੇ ਪਈ ਹੜ੍ਹਾਂ ਦੀ ਮਾਰ <br/> ਅਗਲੀ ਖ਼ਬਰ ਪਹਿਲਗਾਮ ਹਮਲੇ ਤੋਂ ਬਾਅਦ ਭਾਰਤੀ ਸਰਹੱਦ ਦੇ ਕੁਲੀ ਮਜ਼ਦੂਰ ਰੋਜ਼ੀ-ਰੋਟੀ ਤੋਂ ਹੋਏ ਆਤੁਰ <br/>
Ad Position 24
No active advertisement