ਤਾਰੀਖ ਅਤੇ ਸਮਾਂ ਲੋਡ ਹੋ ਰਿਹਾ ਹੈ...
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 01-01-2026

ਝੋਨੇ ਤੋਂ ਬਾਅਦ ਹੁਣ ਗੰਨੇ ਦੀ ਫ਼ਸਲ ਦੇ ਝਾੜ 'ਤੇ ਪਈ ਹੜ੍ਹਾਂ ਦੀ ਮਾਰ <br/>

Ad Position 21
No active advertisement
ਅਜੀਤ ਡੈਸਕ 01-01-2026
ਗੁਰਦਾਸਪੁਰ, 31 ਦਸੰਬਰ (ਚੱਕਰਾਜਾ)-ਕੁਝ ਮਹੀਨੇ ਪਹਿਲਾਂ ਆਏ ਹੜ੍ਹਾਂ ਕਾਰਨ ਉਸ ਵਕਤ ਖੜ੍ਹੀ ਝੋਨੇ ਦੀ ਫ਼ਸਲ ਜਿਥੇ ਵੱਡੇ ਪੱਧਰ 'ਤੇ ਬਰਬਾਦ ਹੋਈ ਸੀ ਅਤੇ ਫ਼ਸਲ ਦੇ ਝਾੜ 'ਤੇ ਵੀ ਹੜ੍ਹ ਅਤੇ ਮੌਸਮ ਦਾ ਡੂੰਘਾ ਅਸਰ ਪਿਆ ਸੀ | ਹੁਣ ਇਸ ਸੀਜ਼ਨ ਦੌਰਾਨ ਗੰਨੇ ਦੀ ਫ਼ਸਲ ਦੇ ਝਾੜ 'ਤੇ ਵੀ ਹੜ੍ਹਾਂ ਅਤੇ ਮੌਸਮ ਦਾ ਡੂੰਘਾ ਅਸਰ ਦੇਖਣ ਨੰੂ ਮਿਲ ਰਿਹਾ ਹੈ | ਇੱਥੋਂ ਤੱਕ ਕਿ ਜ਼ਿਲ੍ਹਾ ਗੁਰਦਾਸਪੁਰ ਦੇ ਸਰਹੱਦੀ ਖੇਤਰ ਅੰਦਰ 400 ਕੁਇੰਟਲ ਪ੍ਰਤੀ ਏਕੜ ਔਸਤ ਦੇਣ ਵਾਲੇ ਗੰਨੇ ਦਾ ਬਹੁਤੀ ਥਾਈਾ 200 ਕੁਇੰਟਲ ਪ੍ਰਤੀ ਝਾੜ ਸਿਮਟ ਕੇ ਰਹਿ ਗਿਆ ਹੈ | ਜਿਸ ਕਾਰਨ ਕਿਸਾਨਾਂ ਨੰੂ ਝੋਨੇ ਤੋਂ ਬਾਅਦ ਗੰਨੇ ਦੀ ਫ਼ਸਲ ਦਾ ਵੀ ਭਾਰੀ ਆਰਥਿਕ ਘਾਟਾ ਪੈ ਰਿਹਾ ਹੈ, ਉੱਪਰੋਂ ਗੰਨੇ ਦੀ ਕਟਾਈ ਲਈ ਪ੍ਰਵਾਸੀ ਮਜ਼ਦੂਰਾਂ ਦੀ ਇਸ ਵਾਰ ਵੱਡੀ ਕਿੱਲਤ ਕਾਰਨ ਕਟਾਈ ਦਾ ਭਾਅ ਇਸ ਵਾਰ 60 ਤੋਂ 70 ਰੁਪਏ ਪ੍ਰਤੀ ਕੁਇੰਟਲ ਤੋਂ ਵੱਧ ਚੁੱਕਾ ਹੈ | ਇਸ ਲਈ ਜੇਕਰ ਫ਼ਸਲ ਦੇ ਸਾਰੇ ਲਾਗਤ ਖ਼ਰਚਿਆਂ ਨੰੂ ਜੋੜਿਆ ਜਾਵੇ ਤਾਂ ਆਮਦਨ ਦੀ ਬਿਜਾਏ ਕਿਸਾਨਾਂ ਨੰੂ ਪੱਲਿਓਾ ਪੈਸੇ ਦੇਣੇ ਪੈ ਰਹੇ ਹਨ, ਕਿਉਂਕਿ ਬਹੁਤ ਸਾਰੇ ਅਜਿਹੇ ਕਿਸਾਨ ਹਨ, ਜਿਨ੍ਹਾਂ ਵਲੋਂ 50 ਤੋਂ 60 ਹਜ਼ਾਰ ਤੋਂ ਵੀ ਵੱਧ ਪ੍ਰਤੀ ਏਕੜ ਜ਼ਮੀਨ ਠੇਕੇ 'ਤੇ ਲੈ ਕੇ ਗੰਨੇ ਦੀ ਖੇਤੀ ਕੀਤੀ ਹੈ | ਬਹੁਤ ਥਾਈਾ ਤਾਂ ਇਸ ਵਾਰ ਇਹ ਵੀ ਦੇਖਣ ਨੰੂ ਮਿਲਿਆ ਹੈ ਕਿ ਗੰਨੇ ਦੇ ਸੀਜ਼ਨ ਤੋਂ ਪਹਿਲਾਂ ਪ੍ਰਵਾਸੀ ਮਜ਼ਦੂਰਾਂ ਵਲੋਂ ਕਿਸਾਨਾਂ ਤੋਂ ਬੁਕਿੰਗ ਦੇ ਤੌਰ 'ਤੇ ਹਜ਼ਾਰਾਂ ਰੁਪਏ ਆਪਣੇ ਬੈਂਕ ਖਾਤਿਆਂ ਵਿਚ ਪੁਆਉਣ ਤੋਂ ਬਾਅਦ ਵੀ ਮਜ਼ਦੂਰ ਆਏ ਹੀ ਨਹੀਂ ਅਤੇ ਕਿਸਾਨਾਂ ਦੇ ਪੈਸੇ ਹੜੱਪ ਕਰ ਲਏ ਗਏ | ਅਜਿਹੇ ਕਿਸਾਨਾਂ ਲਈ ਹੁਣ ਸਿਰਫ਼ ਇੱਕੋ ਹੀ ਆਸ ਦੀ ਕਿਰਨ ਹੈ ਕਿ ਗੰਨਾ ਕੱਟਣ ਵਾਲੀਆਂ ਮਸ਼ੀਨਾਂ ਰਾਹੀਂ ਗੰਨੇ ਦੀ ਕਟਾਈ ਕਰਵਾਈ ਜਾਵੇ ਪਰ ਅਜੇ ਤੱਕ ਬਹੁਤੀਆਂ ਮਸ਼ੀਨਾਂ ਵੀ ਉਪਲਬਧ ਨਾ ਹੋਣ ਕਾਰਨ ਖ਼ਾਸ ਕਰਕੇ ਛੋਟੇ ਕਿਸਾਨਾਂ ਲਈ ਗੰਨੇ ਦੀ ਕਟਾਈ ਦੀ ਸਮੱਸਿਆ ਬਣੀ ਹੋਈ ਹੈ |

Ad Position 22
No active advertisement
ਪਿਛਲੀ ਖ਼ਬਰ ਨਵੇਂ ਸਾਲ 'ਚ ਪੁਲਿਸ ਦੀ ਕਾਰਜ-ਕੁਸ਼ਲਤਾ ਨੂੰ ਵਧਾਉਣ ਲਈ ਵਿਆਪਕ ਬੁਨਿਆਦੀ ਢਾਂਚਾ ਵਿਕਸਿਤ ਕੀਤਾ ਜਾਵੇਗਾ-ਡੀ.ਜੀ.ਪੀ. ਯਾ... ਅਗਲੀ ਖ਼ਬਰ ਚਿੱਠੀਆਂ ਤੇ ਕਾਰਡਾਂ ਦੀ ਰਵਾਇਤ ਨੂੰ ਡਿਜੀਟਲ ਯੁੱਗ ਨੇ ਹਾਸ਼ੀਏ 'ਤੇ ਕੀਤਾ <br/>
Ad Position 24
No active advertisement