22-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 03-01-2026

ਗੁਰਦੁਆਰਾ ਟਾਹਲੀਆਣਾ ਸਾਹਿਬ ਪਾਤਿਸ਼ਾਹੀ 10ਵੀਂ ਰਾਏਕੋਟ ਦਾ ਸਾਲਾਨਾ ਜੋੜ ਮੇਲਾ ਨਗਰ ਕੀਰਤਨ ਨਾਲ ਸ਼ੁਰੂ <br/>

Ad Position 21
No active advertisement
ਅਜੀਤ ਡੈਸਕ 03-01-2026

ਸਾਨੂੰ ਗੁਰੂ ਜੀ ਦੇ ਸਿੱਖੀ ਸਰੂਪ ਨੂੰ ਅਪਣਾਉਣਾ ਚਾਹੀਦਾ-ਹਰਜਿੰਦਰ ਸਿੰਘ ਧਾਮੀ
ਰਾਏਕੋਟ (ਜਗਰਾਉਂ), 2 ਜਨਵਰੀ (ਬਲਵਿੰਦਰ ਸਿੰਘ ਲਿੱਤਰ)-ਇਤਿਹਾਸਕ ਗੁਰਦੁਆਰਾ ਟਾਹਲੀਆਣਾ ਸਾਹਿਬ ਪਾਤਿਸ਼ਾਹੀ 10ਵੀਂ ਰਾਏਕੋਟ (ਜ਼ਿਲ੍ਹਾ ਲੁਧਿਆਣਾ) ਵਿਖੇ ਸਾਹਿਬ-ਏ-ਕਮਾਲ ਗੁਰੂ ਗੋਬਿੰਦ ਸਿੰਘ ਜੀ ਦੇ ਰਾਏਕੋਟ ਦੀ ਧਰਤੀ 'ਤੇ ਚਰਨ ਪਾਉਣ ਦੀ ਖੁਸ਼ੀ ਦੇ ਸੰਬੰਧ ਵਿਚ ਮਨਾਏ ਜਾਂਦੇ ਸਾਲਾਨਾ ਜੋੜ ਮੇਲੇ ਦੇ ਪਹਿਲੇ ਦਿਨ ਜਥੇਦਾਰ ਜਗਜੀਤ ਸਿੰਘ ਤਲਵੰਡੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਮੈਂਬਰ ਦੀ ਦੇਖ-ਰੇਖ ਹੇਠ ਵਿਸ਼ਾਲ ਨਗਰ ਕੀਰਤਨ ਸਜਾਇਆ ਗਿਆ | ਨਗਰ ਕੀਰਤਨ ਦੀ ਆਰੰਭਤਾ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਪ੍ਰਧਾਨ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਸ੍ਰੀ ਅੰਮਿ੍ਤਸਰ ਸਾਹਿਬ, ਜਥੇਦਾਰ ਜਗਜੀਤ ਸਿੰਘ ਤਲਵੰਡੀ ਸ਼੍ਰੋਮਣੀ ਕਮੇਟੀ ਮੈਂਬਰ, ਹਲਕਾ ਰਾਏਕੋਟ ਦੇ ਵਿਧਾਇਕ ਠੇਕੇਦਾਰ ਹਾਕਮ ਸਿੰਘ, ਸਾਬਕਾ ਕੈਬਨਿਟ ਮੰਤਰੀ ਹੀਰਾ ਸਿੰਘ ਗਾਬੜੀਆ, ਜਥੇਦਾਰ ਹਰਪਾਲ ਸਿੰਘ ਜੱਲ੍ਹਾ ਸ਼੍ਰੋਮਣੀ ਕਮੇਟੀ ਮੈਂਬਰ, ਗੁਰਚਰਨ ਸਿੰਘ ਕਲੇਰ ਲੁਧਿਆਣਾ ਉਘੇ ਟਰਾਂਸਪੋਟਰ, ਮਨਦੀਪ ਸਿੰਘ ਖੁਰਦ ਮੁਖੀ 'ਵਿਰਸਾ ਸੰਭਾਲ ਲਹਿਰ' ਵਲੋਂ ਕਰਵਾਈ ਗਈ | ਇਸ ਮੌਕੇ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਨੇ ਨੌਜਵਾਨ ਪੀੜ੍ਹੀ ਨੂੰ ਪ੍ਰੇਰਣਾ ਦਿੰਦਿਆਂ ਆਖਿਆ ਕਿ ਸਾਨੂੰ ਗੁਰੂ ਗੋਬਿੰਦ ਸਿੰਘ ਜੀ ਦੇ ਬਖਸ਼ਿਸ਼ ਕੀਤੇ ਸਿੱਖੀ ਸਰੂਪ ਨੂੰ ਅਪਨਾਉਣਾ ਚਾਹੀਦਾ ਹੈ | ਸਿੰਘਾਂ ਵਲੋਂ ਗੱਤਕਾ ਦੇ ਜੌਹਰ, ਨਗਾਰਾ, ਕਾਗਜ਼ੀ ਫੁੱਲਾਂ ਦੀ ਵਰਖਾ ਵਾਲਾ ਜਹਾਜ਼, ਬੈਂਡ ਵਾਜਿਆਂ ਦੀਆਂ ਧਾਰਮਿਕ ਧੁੰਨਾਂ, ਦਸ਼ਮੇਸ਼ ਪਬਲਿਕ ਸਕੂਲ ਟਾਹਲੀਆਣਾ ਸਾਹਿਬ ਰਾਏਕੋਟ ਦੇ ਬੱਚੇ ਆਦਿ ਨਗਰ ਕੀਰਤਨ ਦੀ ਸ਼ੋਭਾ ਵਧਾ ਰਹੇ ਸਨ | ਨਗਰ ਕੀਰਤਨ ਦੌਰਾਨ ਸਿੱਖ ਪੰਥ ਦੇ ਪ੍ਰਸਿੱਧ ਵਿਦਵਾਨਾਂ, ਢਾਡੀ-ਕਵੀਸ਼ਰ ਭਾਈ ਲਖਵੀਰ ਸਿੰਘ ਤਖਤੂਪੁਰਾ, ਭਾਈ ਰਣਜੀਤ ਸਿੰਘ ਰਾਣਾ ਆਦਿ ਦੇ ਜਥਿਆਂ ਨੇ ਗੁਰਇਤਿਹਾਸ ਸੁਣਾਏ | ਨਗਰ ਕੀਰਤਨ ਦੌਰਾਨ ਹਜ਼ੂਰੀ ਰਾਗੀ ਭਾਈ ਗੁਰਵਿੰਦਰ ਸਿੰਘ ਤੇ ਭਾਈ ਕਮਲ ਸਿੰਘ ਦੇ ਜਥੇ ਵਲੋਂ ਕੀਰਤਨ ਦੀ ਸੇਵਾ ਕੀਤੀ ਗਈ | ਇਸ ਮੌਕੇ ਜਥੇਦਾਰ ਜਗਜੀਤ ਸਿੰਘ ਤਲਵੰਡੀ ਸ਼ੋ੍ਰਮਣੀ ਕਮੇਟੀ ਮੈਂਬਰ, ਸੰਸਦ ਮੈਂਬਰ ਡਾ. ਅਮਰ ਸਿੰਘ, ਸ਼੍ਰੋਮਣੀ ਅਕਾਲੀ ਦਲ ਦੇ ਹਲਕਾ ਇੰਚਾਰਜ ਬਲਵਿੰਦਰ ਸਿੰਘ ਸੰਧੂ, ਹਲਕਾ ਇੰਚਾਰਜ ਕਾਂਗਰਸ ਕਾਮਿਲ ਅਮਰ ਸਿੰਘ, ਨਗਰ ਕੌਂਸਲ ਰਾਏਕੋਟ ਦੇ ਸਾਬਕਾ ਪ੍ਰਧਾਨ ਅਮਨਦੀਪ ਸਿੰਘ ਗਿੱਲ, ਸਾਬਕਾ ਕੌਂਸਲਰ ਡਾ. ਹਰਪਾਲ ਸਿੰਘ ਗਰੇਵਾਲ, ਜਥੇਦਾਰ ਗੁਰਮੇਲ ਸਿੰਘ ਆਂਡਲੂ, ਡਾ. ਅਸ਼ੋਕ ਸ਼ਰਮਾ, ਬਾਬਾ ਗੁਰਜੀਤ ਸਿੰਘ ਕਾਰ ਸੇਵਾ ਵਾਲੇ, ਬਾਬਾ ਕੇਵਲ ਸਿੰਘ ਕਾਰ ਸੇਵਾ ਵਾਲੇ, ਬਾਬਾ ਜਿਉਣ ਸਿੰਘ ਕਾਰ ਸੇਵਾ ਵਾਲੇ, ਟਰੱਕ ਯੂਨੀਅਨ ਦੇ ਪ੍ਰਧਾਨ ਬਿੰਦਰਜੀਤ ਸਿੰਘ ਗਿੱਲ, ਜਸਕਰਨ ਸਿੰਘ ਲੱਕੀ ਬੁੱਟਰ, ਚੇਅਰਮੈਨ ਸੁਖਪਾਲ ਸਿੰਘ ਗੋਂਦਵਾਲ, ਨਗਰ ਕੌਂਸਲ ਰਾਏਕੋਟ ਦੇ ਪ੍ਰਧਾਨ ਸੁਦਰਸ਼ਨ ਜੋਸ਼ੀ, ਚੇਅਰਮੈਨ ਗੁਰਜੰਟ ਸਿੰਘ ਖੰਗੂੜਾ, ਜਥੇਦਾਰ ਕੁਲਵਿੰਦਰ ਸਿੰਘ ਭੱਟੀ, ਨੰਬਰਦਾਰ ਭੁਪਿੰਦਰ ਸਿੰਘ ਗਰੇਵਾਲ, ਗੁਰਦੁਆਰਾ ਟਾਹਲੀਆਣਾ ਸਾਹਿਬ ਦੇ ਮੈਨੇਜਰ ਤਰਸੇਮ ਸਿੰਘ ਬਲਿਆਲ, ਫਲਾਇੰਗ ਇੰਸਪੈਕਟਰ ਸਰਬਜੀਤ ਸਿੰਘ, ਗੁਰਦੁਆਰਾ ਇੰਸਪੈਕਟਰ ਕਸ਼ਮੀਰ ਸਿੰਘ, ਗੁਰਦੁਆਰਾ ਇੰਸਪੈਕਟਰ ਹਰਪਾਲ ਸਿੰਘ, ਮੈਨੇਜਰ ਨਿਰਭੈ ਸਿੰਘ ਹੇਰਾਂ, ਮੈਨੇਜਰ ਅਮਰੀਕ ਸਿੰਘ ਗੁਰੂਸਰ ਸੁਧਾਰ, ਮੈਨੇਜਰ ਹਰਦੀਪ ਸਿੰਘ ਆਲਮਗੀਰ, ਮੈਨੇਜਰ ਗੁਰਪ੍ਰੀਤ ਸਿੰਘ ਗੁਰੂਸਰ ਕਾਉਂਕੇ, ਚੇਅਰਮੈਨ ਅਮਰਜੀਤ ਸਿੰਘ ਸਹਿਬਾਜਪੁਰਾ, ਗੁਰਚਰਨ ਸਿੰਘ ਸੰਤ, ਚੇਅਰਮੈਨ ਕੁਲਵੰਤ ਸਿੰਘ ਸੰਤ, ਸਾਬਕਾ ਮੰਡੀ ਸੁਪਰਵਾਈਜ਼ਰ ਸੁਖਮਿੰਦਰ ਸਿੰਘ ਧੂਰਕੋਟ, ਹਰਜੀਤ ਸਿੰਘ ਬੁੱਟਰ ਕੋਲਡ ਸਟੋਰ ਵਾਲੇ, ਪਿ੍ੰਸੀਪਲ ਡਿੰਪਲ ਢਿੱਲੋਂ, ਅਤਰ ਸਿੰਘ ਚੱਢਾ, ਮਨਪ੍ਰੀਤ ਸਿੰਘ ਗਰੇਵਾਲ, ਪੀ.ਏ. ਕਮਲ ਸੁਖਾਣਾ, ਚੇਅਰਮੈਨ ਗੁਰਮਿੰਦਰ ਸਿੰਘ ਤੂਰ, ਯਸ਼ਪਾਲ ਬਿੱਟੂ ਜੈਨ, ਸੁਪਰਵਾਈਜ਼ਰ ਜੋਗਾ ਸਿੰਘ, ਹੈੱਡ ਗ੍ਰੰਥੀ ਮਹਿੰਦਰ ਸਿੰਘ ਮਾਣਕੀ, ਖ਼ਜ਼ਾਨਚੀ ਹਰਵਿੰਦਰ ਸਿੰਘ ਭੂੰਦੜੀ, ਅਕਾਊਾਟੈਂਟ ਹਰਪ੍ਰੀਤ ਸਿੰਘ, ਗੁਰਜੀਤ ਸਿੰਘ ਗੁੱਜਰਵਾਲ, ਪ੍ਰਚਾਰਕ ਭਾਈ ਅੰਮਿ੍ਤਪਾਲ ਸਿੰਘ, ਪ੍ਰਚਾਰਕ ਭਾਈ ਅਰਜਨ ਸਿੰਘ, ਹਰਦੀਪ ਸਿੰਘ ਸਿੱਧਵਾਂ ਖੁਰਦ, ਨੰਬਰਦਾਰ ਸਵਰਨਜੀਤ ਸਿੰਘ ਧੂਰਕੋਟ ਸਮੇਤ ਵੱਡੀ ਗਿਣਤੀ 'ਚ ਸੰਗਤਾਂ ਹਾਜ਼ਰ ਸਨ |

Ad Position 22
No active advertisement
ਪਿਛਲੀ ਖ਼ਬਰ ਅਣਪਛਾਤੇ ਮੋਟਰਸਾਈਕਲ ਸਵਾਰਾਂ ਵਲੋਂ ਘਰ 'ਚ ਵੜ ਕੇ ਔਰਤ ਦੀ ਗੋਲੀ ਮਾਰ ਕੇ ਹੱਤਿਆ <br/> ਅਗਲੀ ਖ਼ਬਰ ਵਾਰਡਬੰਦੀ ਮਾਮਲੇ 'ਚ ਲੋਕ ਭਵਨ ਤੱਕ ਪਹੁੰਚੀ ਭਾਜਪਾ, ਪੰਜਾਬ ਸਰਕਾਰ 'ਤੇ ਲਗਾਏ ਗੰਭੀਰ ਦੋਸ਼ <br/>
Ad Position 24