23-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 03-01-2026

ਲਾਹੌਰ 'ਚ ਮਾਰਿਆ ਗਿਆ ਗੈਂਗਸਟਰ ਫੈਜ਼ਾਨ ਬਾਕਸਰ

Ad Position 21
No active advertisement
ਅਜੀਤ ਡੈਸਕ 03-01-2026
ਅੰਮਿ੍ਤਸਰ, 2 ਜਨਵਰੀ (ਸੁਰਿੰਦਰ ਕੋਛੜ)-ਲਹਿੰਦੇ ਪੰਜਾਬ ਦੇ ਲਾਹੌਰ ਸ਼ਹਿਰ 'ਚ ਅੰਡਰਵਰਲਡ ਨਾਲ ਜੁੜਿਆ ਇਕ ਨਾਮੀ ਗੈਂਗਸਟਰ ਫੈਜ਼ਾਨ ਬਾਕਸਰ ਅੱਜ ਪੰਜਾਬ ਅਪਰਾਧ ਕੰਟਰੋਲ ਵਿਭਾਗ (ਸੀ. ਸੀ. ਡੀ.) ਨਾਲ ਇਕ ਮੁਕਾਬਲੇ 'ਚ ਮਾਰਿਆ ਗਿਆ | ਅਧਿਕਾਰੀਆਂ ਅਨੁਸਾਰ ਇਹ ਘਟਨਾ ਇਛਰਾ ਖੇਤਰ 'ਚ ਉਸ ਵੇਲੇ ਵਾਪਰੀ ਜਦੋਂ ਸੀ.ਸੀ.ਡੀ. ਕੋਤਵਾਲੀ ਦੀ ਟੀਮ ਫੈਜ਼ਾਨ ਬਾਕਸਰ ਨੂੰ ਜ਼ਿਲ੍ਹਾ ਸ਼ੇਖ਼ੂਪੁਰਾ 'ਚ ਲੈ ਕੇ ਜਾ ਰਹੀ ਸੀ | ਇਸ ਦੌਰਾਨ ਉਸ ਦੇ ਸਾਥੀਆਂ ਨੇ ਉਸ ਨੂੰ ਛੁਡਾਉਣ ਦੀ ਕੋਸ਼ਿਸ਼ 'ਚ ਗੋਲੀਬਾਰੀ ਕੀਤੀ | ਪੁਲਿਸ ਨੇ ਕਿਹਾ ਕਿ ਗੋਲੀਬਾਰੀ ਦੌਰਾਨ ਗੈਂਗਸਟਰ ਉਸ ਦੇ ਆਪਣੇ ਸਾਥੀਆਂ ਦੁਆਰਾ ਚਲਾਈਆਂ ਗਈਆਂ ਗੋਲੀਆਂ ਨਾਲ ਮਾਰਿਆ ਗਿਆ | ਗੋਲੀਬਾਰੀ 'ਚ ਕੋਈ ਵੀ ਕਰਮਚਾਰੀ ਜ਼ਖਮੀ ਨਹੀਂ ਹੋਇਆ | ਇਸ ਤੋਂ ਪਹਿਲਾਂ ਬੀਤੇ ਦਿਨੀਂ ਇਸੇ ਤਰ੍ਹਾਂ ਦੀ ਘਟਨਾ 'ਚ ਗੈਂਗਸਟਰ ਅਮੀਰ ਬਾਲਾਜ ਕਤਲ ਕੇਸ ਦਾ ਮੁੱਖ ਸ਼ੱਕੀ ਖ਼ਵਾਜਾ ਤਾਰੀਫ਼ ਗੁਲਸ਼ਨ ਉਰਫ਼ ਟੀਫੀ ਬੱਟ ਲਹਿੰਦੇ ਪੰਜਾਬ 'ਚ ਸੀ.ਸੀ.ਡੀ. ਨਾਲ ਇਕ ਮੁਕਾਬਲੇ 'ਚ ਮਾਰਿਆ ਗਿਆ ਸੀ |

Ad Position 22
No active advertisement
ਪਿਛਲੀ ਖ਼ਬਰ ਰੂਸ-ਯੁਕਰੇਨ ਜੰਗ 'ਚ ਫਸੇ ਸੈਂਕੜੇ ਭਾਰਤੀਆਂ ਵਿਚ ਕੁਝ ਪੰਜਾਬੀ ਵੀ <br/> ਅਗਲੀ ਖ਼ਬਰ ਅੰਮਿ੍ਤਸਰ ਹਵਾਈ ਅੱਡੇ 'ਤੇ ਸੰਘਣੀ ਤੇ ਖ਼ਰਾਬ ਮੌਸਮ ਕਾਰਨ ਉਡਾਣਾਂ ਪ੍ਰਭਾਵਿਤ
Ad Position 24