23-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 03-01-2026

ਸ੍ਰੀ ਦਰਬਾਰ ਸਾਹਿਬ ਵਿਖੇ ਪਰਿਵਾਰ ਸਮੇਤ ਨਤਮਸਤਕ ਹੋਏ ਕਾਮੇਡੀਅਨ ਕੀਕੂ ਸ਼ਾਰਦਾ <br/>

Ad Position 21
No active advertisement
ਅਜੀਤ ਡੈਸਕ 03-01-2026
ਅੰਮਿ੍ਤਸਰ, 2 ਜਨਵਰੀ (ਜਸਵੰਤ ਸਿੰਘ ਜੱਸ)-ਹਾਸਰਸ ਸ਼ੋਅ 'ਕਾਮੇਡੀ ਵਿਦ ਕਪਿਲ' ਨਾਲ ਸੰਬੰਧਿਤ ਨਾਮਵਰ ਕਾਮੇਡੀਅਨ ਕੀਕੂ ਸ਼ਾਰਦਾ ਅੱਜ ਸ੍ਰੀ ਦਰਬਾਰ ਸਾਹਿਬ ਵਿਖੇ ਪਰਿਵਾਰ ਸਮੇਤ ਦਰਸ਼ਨ ਕਰਨ ਪੁੱਜੇ | ਉਨ੍ਹਾ ਦੱਸਿਆ ਕਿ ਮੇਰਾ ਅਸਲੀ ਨਾਂਅ ਰਾਘਵੇਂਦਰ ਹੈ ਤੇ ਮੇਰਾ ਸ੍ਰੀ ਦਰਬਾਰ ਸਾਹਿਬ ਵਿਖੇ ਦਰਸ਼ਨ ਕਰਨ ਤੋਂ ਇਲਾਵਾ ਅਟਾਰੀ-ਵਾਹਗਾ ਸਰਹੱਦ ਵਿਖੇ ਵੀ ਜਾਣ ਦਾ ਪ੍ਰੋਗਰਾਮ ਹੈ | ਉਨ੍ਹਾਂ ਦੱਸਿਆ ਕਿ ਇਸ ਵੇਲੇ ਕਾਮੇਡੀ ਵਿਦ ਕਪਿਲ ਸ਼ੋਅ ਦਾ ਨੈਟਫਲਿਕਸ 'ਤੇ ਚੌਥਾ ਸੀਜ਼ਨ ਚੱਲ ਰਿਹਾ ਹੈ ਤੇ ਜਲਦੀ ਹੀ ਇਕ ਵੱਡੇ ਬੈਨਰ ਦੀ ਫ਼ਿਲਮ 'ਵੈਲਕਮ ਟੂ ਦਾ ਜੰਗਲ' ਵਿਚ ਨਜ਼ਰ ਆਵਾਂਗਾ ਤੇ ਇਸ ਫ਼ਿਲਮ ਵਿਚ ਅਕਸ਼ੈ ਕੁਮਾਰ, ਸੁਨੀਲ ਸ਼ੈਟੀ, ਜੈਕੀ ਸ਼ਰਾਫ, ਤੁਸ਼ਾਰ ਕਪੂਰ, ਅਰਸ਼ਦ ਵਾਰਸੀ, ਪਰੇਸ਼ ਰਾਵਲ ਤੇ ਕਰੁੱਸ਼ਨਾ ਸਮੇਤ ਹੋਰ ਨਾਮਵਰ ਕਲਾਕਾਰ ਕੰਮ ਕਰ ਰਹੇ ਹਨ | ਉਨ੍ਹਾਂ ਕਿਹਾ ਕਿ ਇਸ ਵਾਰ ਮੈਂ ਤਿੰਨ ਦਿਨਾਂ ਲਈ ਅੰਮਿ੍ਤਸਰ ਆਇਆ ਹਾਂ ਤੇ ਇਥੇ ਆਲੂ ਪਨੀਰ ਤੇ ਮੱਖਣ ਵਾਲੇ ਕੁਲਚਿਆਂ ਅਤੇ ਲੱਸੀ ਸਮੇਤ ਅੰਮਿ੍ਤਸਰ ਵਿਚ ਵੱਖ-ਵੱਖ ਥਾਵਾਂ ਦੇ ਪ੍ਰਸਿੱਧ ਹੋਰ ਸਵਾਦਲੇ ਖਾਣਿਆਂ ਦਾ ਪੂਰਾ ਅਨੰਦ ਮਾਣਾਂਗਾ |

Ad Position 22
No active advertisement
ਪਿਛਲੀ ਖ਼ਬਰ ਪਾਕਿਸਤਾਨ ਨੂੰ ਖ਼ੈਬਰ ਪਖਤੂਨਖਵਾ 'ਚ ਮਿਲਿਆ ਪੈਟਰੋਲੀਅਮ ਅਤੇ ਗੈਸ ਦਾ ਵਿਸ਼ਾਲ ਭੰਡਾਰ <br/> ਅਗਲੀ ਖ਼ਬਰ ਤਿੰਨ ਆਈ.ਏ.ਐਸ. ਅਧਿਕਾਰੀਆਂ ਨੂੰ ਸਕੱਤਰ ਰੈਂਕ ਵਜੋਂ ਤਰੱਕੀ
Ad Position 24