23-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 03-01-2026

ਪਾਕਿਸਤਾਨ ਨੂੰ ਖ਼ੈਬਰ ਪਖਤੂਨਖਵਾ 'ਚ ਮਿਲਿਆ ਪੈਟਰੋਲੀਅਮ ਅਤੇ ਗੈਸ ਦਾ ਵਿਸ਼ਾਲ ਭੰਡਾਰ <br/>

Ad Position 21
No active advertisement
ਅਜੀਤ ਡੈਸਕ 03-01-2026

ਰੋਜ਼ਾਨਾ ਪੈਦਾ ਕੀਤਾ ਜਾਵੇਗਾ 4,100 ਬੈਰਲ ਤੇਲ
ਅੰਮਿ੍ਤਸਰ, 2 ਜਨਵਰੀ (ਸੁਰਿੰਦਰ ਕੋਛੜ)-ਪਾਕਿਸਤਾਨ ਦੇ ਖ਼ੈਬਰ ਪਖਤੂਨਖਵਾ ਸੂਬੇ 'ਚ ਤੇਲ ਅਤੇ ਗੈਸ ਦੇ ਵੱਡੇ ਭੰਡਾਰ ਲੱਭੇ ਹਨ | ਪਾਕਿ ਦੀ ਤੇਲ ਅਤੇ ਗੈਸ ਵਿਕਾਸ ਕੰਪਨੀ ਲਿਮਟਿਡ (ਓ. ਜੀ. ਡੀ. ਸੀ. ਐੱਲ.) ਨੇ ਅੱਜ ਇਸ ਖੋਜ ਦਾ ਐਲਾਨ ਕਰਦਿਆਂ ਕਿਹਾ ਕਿ ਕੋਹਾਟ ਜ਼ਿਲ੍ਹੇ 'ਚ ਖੋਜੇ ਗਏ ਭੰਡਾਰ ਰੋਜ਼ਾਨਾ 4,100 ਬੈਰਲ ਤੇਲ ਪੈਦਾ ਕਰਨਗੇ ਅਤੇ ਨਾਲ ਹੀ 150,000 ਘਣ ਫੁੱਟ ਗੈਸ ਵੀ ਪੈਦਾ ਕਰਨਗੇ | ਪ੍ਰਧਾਨ ਮੰਤਰੀ ਸ਼ਾਹਬਾਜ਼ ਸ਼ਰੀਫ਼ ਨੇ ਇਸ ਮਹੱਤਵਪੂਰਨ ਖੋਜ 'ਤੇ ਦੇਸ਼ ਨੂੰ ਵਧਾਈ ਦਿੱਤੀ ਅਤੇ ਇਸ ਨੂੰ ਪਾਕਿਸਤਾਨ ਦੇ ਘਰੇਲੂ ਊਰਜਾ ਖੇਤਰ ਲਈ ਵੱਡੀ ਪ੍ਰਾਪਤੀ ਦੱਸਿਆ | ਪੈਟਰੋਲੀਅਮ ਅਤੇ ਗੈਸ ਖੇਤਰ 'ਤੇ ਇਕ ਉੱਚ-ਪੱਧਰੀ ਮੀਟਿੰਗ ਦੀ ਪ੍ਰਧਾਨਗੀ ਕਰਦੇ ਹੋਏ ਸ਼ਾਹਬਾਜ਼ ਸ਼ਰੀਫ਼ ਨੇ ਜ਼ੋਰ ਦੇ ਕੇ ਕਿਹਾ ਕਿ ਸਥਾਨਕ ਖੋਜ ਨੂੰ ਤਰਜੀਹ ਦੇਣ ਨਾਲ ਪੈਟਰੋਲੀਅਮ ਆਯਾਤ 'ਤੇ ਖ਼ਰਚ ਹੋਣ ਵਾਲੀ ਵਿਦੇਸ਼ੀ ਮੁਦਰਾ ਨੂੰ ਬਚਾਉਣ 'ਚ ਮਦਦ ਮਿਲੇਗੀ | ਓ. ਜੀ. ਡੀ. ਸੀ. ਐੱਲ. ਵਲੋਂ ਇਸ ਬਾਰੇ ਜਾਰੀ ਬਿਆਨ 'ਚ ਦੱਸਿਆ ਗਿਆ ਕਿ ਕੰਪਨੀ ਨੇ ਕੋਹਾਟ ਜ਼ਿਲ੍ਹੇ 'ਚ ਤੇਲ ਅਤੇ ਗੈਸ ਦੇ ਭੰਡਾਰਾਂ ਦੀ ਖੋਜ ਲਈ ਖ਼ੂਹ 5,170 ਮੀਟਰ ਦੀ ਡੂੰਘਾਈ ਤੱਕ ਪੁੱਟਿਆ | ਇਸ ਖ਼ੂਹ ਦੀ ਬਣਤਰ ਦੇ ਅੰਦਰ 187 ਮੀਟਰ ਦਾ ਹਾਈਡ੍ਰੋਕਾਰਬਨ ਦਾ ਖੇਤਰ ਮਿਲਿਆ ਹੈ | ਕੇਸਡ-ਹੋਲ-ਡਰਿੱਲ ਸਟੈਮ ਟੈਸਟਿੰਗ ਦੁਆਰਾ ਇਸ ਦੀ ਵਿਵਹਾਰਕਤਾ ਦੀ ਪੁਸ਼ਟੀ ਕੀਤੀ ਗਈ ਹੈ | ਕੰਪਨੀ ਦੇ ਬੁਲਾਰੇ ਅਨੁਸਾਰ ਪਾਕਿਸਤਾਨ ਪੈਟਰੋਲੀਅਮ ਲਿਮਟਿਡ ਕੋਲ 30 ਫ਼ੀਸਦੀ ਹਿੱਸੇਦਾਰੀ ਹੈ, ਜਦੋਂ ਕਿ ਸਰਕਾਰੀ ਹੋਲਡਿੰਗਜ਼ ਪ੍ਰਾਈਵੇਟ ਲਿਮਟਿਡ ਕੋਲ 5 ਫ਼ੀਸਦੀ ਹਿੱਸੇਦਾਰੀ ਹੈ | ਕੰਪਨੀ ਨੇ ਬਾਰਾਗਜ਼ਈ ਖ਼ੂਹ ਦੀ ਖੋਜ ਤੋਂ ਬਾਅਦ ਪੁਸ਼ਟੀ ਕੀਤੀ ਕਿ ਬਾਰਾਗਜ਼ਈ ਐਕਸ-01 ਖ਼ੂਹ 'ਚ ਉਤਪਾਦਨ ਸ਼ੁਰੂ ਹੋ ਗਿਆ ਹੈ | ਰਿਪੋਰਟਾਂ ਦਰਸਾਉਂਦੀਆਂ ਹਨ ਕਿ ਓ. ਜੀ. ਡੀ. ਸੀ. ਐੱਲ. ਆਪਣੇ ਸ਼ੈਲ ਗੈਸ ਪ੍ਰੋਗਰਾਮ ਦਾ ਵੀ ਵਿਸਤਾਰ ਕਰ ਰਿਹਾ ਹੈ | ਇਸ ਨੂੰ 2026-27 ਲਈ ਇਕ ਸਿੰਗਲ ਟੈਸਟ ਖ਼ੂਹ ਤੋਂ 5 ਤੋਂ 6 ਖੂਹਾਂ ਤੱਕ ਵਧਾਉਣ ਦੀ ਯੋਜਨਾ ਹੈ | ਇਸ 'ਚ ਹਰੇਕ ਖ਼ੂਹ ਤੋਂ ਪ੍ਰਤੀ ਦਿਨ 30 ਲੱਖ ਤੋਂ 40 ਲੱਖ ਸਟੈਂਡਰਡ ਘਣ ਫੁੱਟ ਉਤਪਾਦਨ ਹੋਣ ਦੀ ਉਮੀਦ ਹੈ | ਇਸ ਪ੍ਰੋਗਰਾਮ ਨੂੰ 1,000 ਤੋਂ ਵੱਧ ਖ਼ੂਹਾਂ ਤੱਕ ਵਧਾਇਆ ਜਾ ਸਕਦਾ ਹੈ |

Ad Position 22
No active advertisement
ਪਿਛਲੀ ਖ਼ਬਰ ਵਿਸ਼ੇਸ਼ ਇਜਲਾਸ 'ਚ ਪੰਜਾਬ ਨੂੰ 'ਏ' ਸ਼੍ਰੇਣੀ ਵਾਲੇ ਸੂਬਿਆਂ 'ਚ ਸ਼ਾਮਿਲ ਕਰਨ ਲਈ ਮਤਾ ਪਾਇਆ ਜਾਣਾ ਚਾਹੀਦਾ ਸੀ-ਚੰਦੂਮਾ... ਅਗਲੀ ਖ਼ਬਰ ਸ੍ਰੀ ਦਰਬਾਰ ਸਾਹਿਬ ਵਿਖੇ ਪਰਿਵਾਰ ਸਮੇਤ ਨਤਮਸਤਕ ਹੋਏ ਕਾਮੇਡੀਅਨ ਕੀਕੂ ਸ਼ਾਰਦਾ <br/>
Ad Position 24