23-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 03-01-2026

ਵਿਸ਼ੇਸ਼ ਇਜਲਾਸ 'ਚ ਪੰਜਾਬ ਨੂੰ 'ਏ' ਸ਼੍ਰੇਣੀ ਵਾਲੇ ਸੂਬਿਆਂ 'ਚ ਸ਼ਾਮਿਲ ਕਰਨ ਲਈ ਮਤਾ ਪਾਇਆ ਜਾਣਾ ਚਾਹੀਦਾ ਸੀ-ਚੰਦੂਮਾਜਰਾ <br/>

Ad Position 21
No active advertisement
ਅਜੀਤ ਡੈਸਕ 03-01-2026
ਸੰਗਰੂਰ, 2 ਜਨਵਰੀ (ਸੁਖਵਿੰਦਰ ਸਿੰਘ ਫੁੱਲ)-ਸ਼੍ਰੋਮਣੀ ਅਕਾਲੀ ਦਲ ਦੇ ਪੁਨਰ ਸੁਰਜੀਤ ਦੇ ਸੀਨੀਅਰ ਆਗੂ ਅਤੇ ਸਾਬਕਾ ਸੰਸਦ ਮੈਂਬਰ ਪ੍ਰੇਮ ਸਿੰਘ ਚੰਦੂਮਾਜਰਾ ਨੇ ਕਿਹਾ ਕਿ ਪੰਜਾਬ ਵਿਧਾਨ ਸਭਾ ਦੇ ਵਿਸ਼ੇਸ਼ ਇਜਲਾਸ ਨੂੰ ਸਰਕਾਰ ਅਤੇ ਵਿਰੋਧੀ ਧਿਰ ਨੇ ਮਿਹਣੋ-ਮਿਹਣੀ ਹੋਣ ਵਿਚ ਗਵਾ ਦਿੱਤਾ | ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਨੂੰ ਚਾਹੀਦਾ ਸੀ ਕਿ ਇਸ ਵਿਸ਼ੇਸ਼ ਇਜਲਾਸ 'ਚ ਪੰਜਾਬ ਨੂੰ ਕੇਂਦਰੀ ਸਕੀਮਾਂ ਵਿਚ ਹਿੱਸਾ ਪਾਉਣ ਵਾਲੇ 'ਏ' ਸ਼ੇ੍ਰਣੀ ਵਾਲੇ ਸੂਬਿਆਂ ਵਿਚ ਸ਼ਾਮਿਲ ਕਰਨ ਦਾ ਮਤਾ ਪਾਸ ਕਰਨਾ ਚਾਹੀਦਾ ਸੀ | ਚੰਦੂਮਾਜਰਾ ਨੇ ਦੱਸਿਆ ਕੇਂਦਰੀ ਸਕੀਮਾਂ ਵਿਚ ਸੂਬਿਆਂ ਵਲੋਂ ਕਿੰਨਾ ਹਿੱਸਾ ਪਾਇਆ ਜਾਣਾ ਹੈ, ਇਸ ਨੂੰ ਲੈ ਕੇ ਦੋ ਸ਼ੇ੍ਰਣੀਆਂ ਬਣੀਆਂ ਹੋਈਆਂ ਹਨ, ਜਿਨ੍ਹਾਂ 'ਚ ਇਕ 'ਏ' ਸ਼੍ਰੇਣੀ ਅਤੇ ਦੂਜੀ 'ਬੀ' ਸ਼੍ਰੇਣੀ | ਇਨ੍ਹਾਂ ਵਿਚ 'ਏ' ਸ਼੍ਰੇਣੀ ਵਿਚ ਸ਼ਾਮਿਲ ਰਾਜਾਂ ਨੂੰ ਕੇਂਦਰ ਸਰਕਾਰ ਦੀਆਂ ਸਕੀਮਾਂ ਵਿਚ 10 ਫ਼ੀਸਦੀ ਹਿੱਸਾ ਪਾਉਣਾ ਪੈਂਦਾ ਹੈ ਅਤੇ 'ਬੀ' ਸ਼੍ਰੇਣੀ ਵਿਚ ਸ਼ਾਮਿਲ ਰਾਜਾਂ ਨੂੰ 40 ਫ਼ੀਸਦੀ ਹਿੱਸਾ ਪਾਉਣਾ ਪੈਂਦਾ ਹੈ | ਉਨ੍ਹਾਂ ਕਿਹਾ ਕਿ ਪੰਜਾਬ ਸਿਰਫ਼ 'ਜੀ ਰਾਮ ਜੀ' ਵਿਚ ਨਹੀਂ ਸਗੋਂ ਡੇਢ ਦਰਜਨ ਕੇਂਦਰੀ ਸਕੀਮਾਂ ਵਿਚ ਹਿੱਸਾ ਨਹੀਂ ਪਾ ਸਕਿਆ ਹੈ | ਇਸ ਲਈ ਸਰਕਾਰ ਨੂੰ ਸਰਬ ਪਾਰਟੀ ਮੀਟਿੰਗ ਬੁਲਾ ਕੇ ਪੰਜਾਬ ਨੂੰ 'ਏ' ਸ਼੍ਰੇਣੀ ਵਿਚ ਸ਼ਾਮਿਲ ਕਰਨ ਦੀ ਲੜਾਈ ਲੜਨੀ ਚਾਹੀਦੀ ਹੈ |

Ad Position 22
No active advertisement
ਪਿਛਲੀ ਖ਼ਬਰ ਕੇਂਦਰ ਦੀ ਨਵੀਂ ਮਨਰੇਗਾ ਯੋਜਨਾ ਖ਼ਿਲਾਫ਼ ਮਜ਼ਦੂਰਾਂ ਨੂੰ ਲਾਮਬੰਦ ਕਰਾਂਗੇ-ਦਾਖਾ, ਬਾਵਾ <br/> ਅਗਲੀ ਖ਼ਬਰ ਪਾਕਿਸਤਾਨ ਨੂੰ ਖ਼ੈਬਰ ਪਖਤੂਨਖਵਾ 'ਚ ਮਿਲਿਆ ਪੈਟਰੋਲੀਅਮ ਅਤੇ ਗੈਸ ਦਾ ਵਿਸ਼ਾਲ ਭੰਡਾਰ <br/>
Ad Position 24