ਮਾਂ ਨੂੰ ਬੰਨ੍ਹ ਕੇ ਕੀਤੀ ਲੁੱਟ-ਖੋਹ
ਲਹਿਰਾਗਾਗਾ (ਸੰਗਰੂਰ), 3 ਜਨਵਰੀ (ਅਸ਼ੋਕ ਗਰਗ)-ਲੰਘੀ ਰਾਤ ਬਾਈਪਾਸ ਸਥਿਤ ਰਾਮਗੜ੍ਹੀਆਂ ਵਿਸ਼ਵਕਰਮਾ ਗੁਰਦੁਆਰਾ ਸਾਹਿਬ ਲਹਿਰਾਗਾਗਾ ਨੇੜੇ ਤਿੰਨ ਨਕਾਬਪੋਸ਼ਾਂ ਨੇ ਇਕ ਘਰ ਵਿਚ ਦਾਖਲ ਹੋ ਕੇ ਮਾਂ ਨੂੰ ਬੰਨ੍ਹ ਕੇ ਲੁੱਟ-ਖੋਹ ਕਰਦਿਆਂ ਪੁੱਤਰ ਦੀ ਹੱਤਿਆ ਕਰ ਦਿੱਤੀ | ਜਾਣਕਾਰੀ ਅਨੁਸਾਰ 3 ਨਕਾਬਪੋਸ਼ ਵਿਅਕਤੀ ਜਿਨ੍ਹਾਂ ਦੇ ਬੁੱਕਲਾਂ ਮਾਰੀਆਂ ਹੋਈਆਂ ਸਨ | ਰਾਤ 10 ਵਜੇ ਦੇ ਕਰੀਬ ਕਿ੍ਸ਼ਨ ਕੁਮਾਰ ਉਰਫ਼ ਨੀਟਾ ਪੁੱਤਰ ਜਗਦੀਸ਼ ਰਾਏ ਵਾਰਡ ਨੰਬਰ 12 ਦੇ ਘਰ ਅੰਦਰ ਦਾਖਲ ਹੋਏ, ਜਿਨ੍ਹਾਂ ਨੇ ਆਉਣ ਸਾਰ ਹੀ ਨੀਟਾ ਦੀ ਮਾਤਾ ਸਵਿੱਤਰੀ ਦੇਵੀ ਦੇ ਹੱਥ-ਪੈਰ ਅਤੇ ਮੂੰਹ ਬੰਨ੍ਹ ਦਿੱਤਾ | ਇਸ ਵਾਰਦਾਤ ਸੰਬੰਧੀ ਸਵਿੱਤਰੀ ਦੇਵੀ ਨੇ ਦੱਸਿਆ ਕਿ ਲੁਟੇਰਿਆਂ ਨੇ ਪਹਿਲਾਂ ਮੇਰਾ ਮੂੰਹ ਬੰਨਿ੍ਹਆ, ਮੇਰੇ ਮੂੰਹ 'ਤੇ ਰਜਾਈ ਦੇ ਕੇ ਮੈਨੂੰ ਦੱਬ ਲਿਆ ਗਿਆ ਅਤੇ ਫਿਰ ਮੇਰੇ ਪੁੱਤਰ ਕਿ੍ਸ਼ਨ ਕੁਮਾਰ ਨੂੰ ਵੀ ਬੰਨ੍ਹ ਲਿਆ | ਉਸ ਨੇ ਦੱਸਿਆ ਕਿ ਮੈਂ ਮੌਕਾ ਤਾੜ ਕੇ ਆਪਣੇ ਹੱਥ ਪੈਰ ਖੋਲ੍ਹ ਕੇ ਬਾਹਰ ਆ ਕੇ ਗੁਆਂਢੀਆਂ ਨੂੰ ਜਗਾਇਆ | ਜਦੋਂ ਗੁਆਂਢੀਆਂ ਨੇ ਆ ਕੇ ਦੇਖਿਆ ਤਾਂ ਕਿ੍ਸ਼ਨ ਕੁਮਾਰ ਉਰਫ਼ ਨੀਟਾ ਦੀ ਮੌਤ ਹੋ ਚੁੱਕੀ ਸੀ | ਲੁਟੇਰੇ ਘਰ ਦੀਆਂ ਅਲਮਾਰੀਆਂ ਦੀ ਫਰੋਲਾ ਫਰਾਲੀ ਕਰਕੇ ਵਾਰਦਾਤ ਨੂੰ ਅੰਜਾਮ ਦੇ ਕੇ ਭੱਜ ਚੁੱਕੇ ਸਨ | ਘਰ ਵਿਚ ਹੋਏ ਨੁਕਸਾਨ ਸੰਬੰਧੀ ਜਦੋਂ ਮਿ੍ਤਕ ਦੀ ਮਾਤਾ ਤੋਂ ਪੁੱਛਿਆ ਤਾਂ ਉਸ ਨੇ ਅਨਜਾਨਤਾ ਪ੍ਰਗਟਾਉਂਦਿਆਂ ਕਿਹਾ ਕਿ ਕਬੀਲਦਾਰੀ ਦਾ ਕਿ੍ਸ਼ਨ ਕੁਮਾਰ ਨੂੰ ਹੀ ਪਤਾ ਸੀ, ਮੈਨੂੰ ਘਰ ਵਿਚ ਹੋਏ ਨੁਕਸਾਨ ਬਾਰੇ ਕੁਝ ਵੀ ਪਤਾ ਨਹੀਂ ਹੈ, ਪ੍ਰੰਤੂ ਮੇਰੇ ਪੁੱਤਰ ਦੇ ਹੱਥ ਵਿਚ ਛਾਪਾਂ ਸਨ, ਜੋ ਇਸ ਸਮੇਂ ਨਹੀਂ ਹਨ | ਘਟਨਾ ਉਪਰੰਤ ਥਾਣਾ ਲਹਿਰਾਗਾਗਾ ਦੀ ਪੁਲਿਸ ਘਟਨਾ ਸਥਾਨ ਉਪਰ ਪਹੁੰਚੀ ਅਤੇ ਮੌਕੇ ਦਾ ਜਾਇਜ਼ਾ ਲਿਆ | ਡੀ.ਐਸ.ਪੀ. ਲਹਿਰਾਗਾਗਾ ਰਣਬੀਰ ਸਿੰਘ ਨੇ ਦੱਸਿਆ ਕਿ ਪੁਲਿਸ ਸੀ.ਸੀ.ਟੀ.ਵੀ. ਕੈਮਰੇ ਖੰਗਾਲ ਰਹੀ ਹੈ | ਇਸ ਘਟਨਾ ਨੂੰ ਲੈ ਕੇ ਸ਼ਹਿਰ 'ਚ ਦਹਿਸ਼ਤ ਦਾ ਮਾਹੌਲ ਹੈ |
ਨਕਾਬਪੋਸ਼ ਲੁਟੇਰਿਆਂ ਨੇ ਘਰ 'ਚ ਦਾਖ਼ਲ ਹੋ ਕੇ ਇਕਲੌਤੇ ਪੁੱਤਰ ਦੀ ਕੀਤੀ ਹੱਤਿਆ <br/>
ਅਜੀਤ ਡੈਸਕ
04-01-2026