ਚੰਡੀਗੜ੍ਹ, 3 ਜਨਵਰੀ (ਵਿਕਰਮਜੀਤ ਸਿੰਘ ਮਾਨ)-ਪੰਜਾਬ ਕਾਂਗਰਸ ਦੇ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਨੇ ਕਿਹਾ ਕਿ ਸੂਬੇ ਵਿਚ ਅਪਰਾਧੀਆਂ ਨੂੰ ਕਾਨੂੰਨ ਦਾ ਕੋਈ ਡਰ ਭੈਅ ਨਹੀਂ ਰਿਹਾ ਅਤੇ ਸਰਕਾਰ ਵੀ ਸੂਬੇ 'ਚ ਸ਼ਾਸਨ ਕਰਨ ਦੀ ਇੱਛਾ ਗਵਾ ਚੁੱਕੀ ਹੈ। ਉਨ੍ਹਾਂ ਹਾਲ ਹੀ 'ਚ ਕਤਲਾਂ ਅਤੇ ਹਿੰਸਕ ਘਟਨਾਵਾਂ ਦੇ ਵਾਧੇ ਵੱਲ ਇਸ਼ਾਰਾ ਕਰਦਿਆਂ ਕਿਹਾ ਕਿ ਬੇਲਗ਼ਾਮ ਹੱਤਿਆਵਾਂ ਵਿਚਾਲੇ ਬੇਬਸੀ ਦੇ ਚਲਦਿਆਂ ਹਰ ਪੰਜਾਬੀ ਦਾ ਖ਼ੂਨ ਉਬਾਲਾਂ ਮਾਰ ਰਿਹਾ ਹੈ, ਕਿਉਂਕਿ ਸੂਬੇ ਅੰਦਰ ਕਾਨੂੰਨ-ਵਿਵਸਥਾ ਪੂਰੀ ਤਰ੍ਹਾਂ ਢਹਿ-ਢੇਰੀ ਹੋ ਚੁੱਕੀ ਹੈ। ਉਨ੍ਹਾਂ ਕਿਹਾ ਕਿ ਪਿਛਲੇ 24 ਘੰਟਿਆਂ ਤੋਂ ਵੀ ਘੱਟ ਸਮੇਂ ਦੌਰਾਨ ਭਿਆਨਕ ਅਪਰਾਧਾਂ ਦੀਆਂ ਛੇ ਘਟਨਾਵਾਂ ਸਾਹਮਣੇ ਆ ਚੁੱਕੀਆਂ ਹਨ ਅਤੇ 'ਆਪ' ਸਰਕਾਰ ਸਾਨੂੰ 'ਸਭ ਚੰਗਾ ਹੈ' ਮਨਵਾਉਣ ਦੀ ਕੋਸ਼ਿਸ਼ ਕਰ ਰਹੀ ਹੈ।
ਪੰਜਾਬ 'ਚ ਅਪਰਾਧੀਆਂ ਨੂੰ ਕਾਨੂੰਨ ਦਾ ਕੋਈ ਡਰ ਭੈਅ ਨਹੀਂ ਰਿਹਾ-ਵੜਿੰਗ
ਅਜੀਤ ਡੈਸਕ
04-01-2026