ਅਮਰਕੋਟ (ਤਰਨ ਤਾਰਨ), 5 ਜਨਵਰੀ (ਗੁਰਚਰਨ ਸਿੰਘ ਭੱਟੀ)-ਵਿਧਾਨ ਸਭਾ ਹਲਕਾ ਖੇਮਕਰਨ ਦੇ ਪਿੰਡ ਸੰਧੂਆਂ ਦੇ ਸਰਪੰਚ ਜਰਮਲ ਸਿੰਘ ਠੇਕੇਦਾਰ ਜਿਨ੍ਹਾਂ ਦੀ ਬੀਤੇ ਦਿਨ ਅੰਮਿ੍ਤਸਰ ਦੇ ਮੈਰੀਗੋਲਡ ਪੈਲੇਸ ਵਿਖੇ ਗੋਲੀਆਂ ਮਾਰ ਕੇ ਹੱਤਿਆ ਕਰ ਦਿੱਤੀ ਗਈ ਸੀ, ਅੱਜ ਉਨ੍ਹਾਂ ਦੇ ਗ੍ਰਹਿ ਵਿਖੇ 'ਆਪ' ਦੇ ਸੂਬਾ ਪ੍ਰਧਾਨ ਕੈਬਨਿਟ ਮੰਤਰੀ ਅਮਨ ਅਰੋੜਾ ਪਰਿਵਾਰ ਨਾਲ ਦੁੱਖ ਸਾਂਝਾ ਕਰਨ ਲਈ ਪੁੱਜੇ | ਅਮਨ ਅਰੋੜਾ ਨੇ ਕਿਹਾ ਕਿ ਸਰਪੰਚ ਠੇਕੇਦਾਰ ਦੇ ਕਤਲ ਦੇ ਮੁਲਜਮਾਂ ਨੂੰ ਕਿਸੇ ਵੀ ਹਾਲਤ 'ਚ ਬਖ਼ਸਿਆ ਨਹੀਂ ਜਾਵੇਗਾ | ਉਨ੍ਹਾਂ ਨੇ ਏ.ਡੀ.ਜੀ.ਪੀ. ਸੁਰੱਖਿਆ ਨੂੰ ਤੁਰੰਤ ਪਰਿਵਾਰ ਦੀ ਸੁਰੱਖਿਆ ਕਰਨ ਲਈ ਕਿਹਾ, ਨਾਲ ਉਨ੍ਹਾਂ ਪਰਿਵਾਰ ਦੇ ਪੈਡਿੰਗ ਪਾਏ ਅਸਲਾ ਲਾਇਸੈਂਸ ਤੁਰੰਤ ਬਣਾਉਣ ਲਈ ਡਿਪਟੀ ਕਮਿਸ਼ਨਰ ਤਰਨ ਤਾਰਨ ਨੂੰ ਕਿਹਾ | ਇਸ ਮੌਕੇ ਸਰਪੰਚ ਜਰਮਲ ਸਿੰਘ ਠੇਕੇਦਾਰ ਦੇ ਐੱਨ.ਆਈ.ਆਰ ਬੇਟੇ ਲਵਪ੍ਰੀਤ ਸਿੰਘ ਨੇ 'ਆਪ' ਪ੍ਰਧਾਨ ਅਮਨ ਅਰੋੜਾ ਨੂੰ ਕਿਹਾ ਕਿ ਉਨ੍ਹਾਂ ਦੀ ਪਰਿਵਾਰ ਦੀ ਸੁਰੱਖਿਆ ਨੂੰ ਯਕੀਨੀ ਬਣਾਇਆ ਜਾਵੇ | ਉਸ ਨੇ ਕਿਹਾ ਕਿ ਉਸ ਦੇ ਪਿਤਾ 'ਤੇ ਚਾਰ ਵਾਰ ਪਹਿਲਾਂ ਵੀ ਹਮਲਾ ਹੋ ਚੁੱਕਿਆ ਹੈ ਪਰ ਉਨ੍ਹਾਂ ਨੂੰ ਪ੍ਰਸ਼ਾਸਨ ਨੇ ਸਥਾਈ ਤੌਰ 'ਤੇ ਸੁਰੱਖਿਆ ਨਹੀਂ ਸਿਰਫ਼ ਇਕ ਪੁਲਿਸ ਕਰਮਚਾਰੀ ਸੁਰੱਖਿਆ ਵਜੋਂ ਦਿੱਤਾ | ਉਸ ਦਾ ਅਸਲਾ ਬਦਲਣ ਲਈ ਵਾਰ-ਵਾਰ ਕਿਹਾ ਗਿਆ ਪਰ ਅਸਲਾ ਨਹੀਂ ਬਦਲਿਆ ਗਿਆ | ਸਰਪੰਚ ਜਰਮਲ ਸਿੰਘ ਠੇਕੇਦਾਰ ਦਾ ਅੰਤਿਮ ਸੰਸਕਾਰ ਸੈਂਕੜੇ ਸੇਜ਼ਲ ਅੱਖਾਂ ਨਾਲ ਕਰ ਦਿੱਤਾ ਗਿਆ | ਇਸ ਮੌਕੇ ਵਿਧਾਇਕ ਸਰਵਨ ਸਿੰਘ ਧੁੰਨ, ਵਿਧਾਇਕ ਹਰਮੀਤ ਸਿੰਘ ਸੰਧੂ, ਤਲਬੀਰ ਸਿੰਘ ਗਿੱਲ, ਪ੍ਰੋ. ਵਿਰਸਾ ਸਿੰਘ ਵਲਟੋਹਾ ਸਾਬਕਾ ਵਿਧਾਇਕ, ਭਾਜਪਾ ਦਲਬੀਰ ਸਿੰਘ ਅਲਗੋ, ਚੇਅਰਮੈਨ ਗੁਰਵਿੰਦਰ ਸਿੰਘ ਬਹਿੜਵਾਲ, ਚੇਅਰਮੈਨ ਬਲਜੀਤ ਸਿੰਘ ਖਹਿਰਾ, ਚੇਅਰਮੈਨ ਗੁਰਦੇਵ ਸਿੰਘ ਲਾਖਣਾ, ਸਾਬਕਾ ਚੇਅਰਮੈਨ ਸੁਰਿੰਦਰ ਸਿੰਘ ਆਸਲ, ਸੁਖਬੀਰ ਸਿੰਘ ਵਲਟੋਹਾ, ਚੇਅਰਮੈਨ ਭਗਵੰਤ ਸਿੰਘ ਕੰਬੋਕੇ, ਪ੍ਰਧਾਨ ਮੰਗਤ ਰਾਮ ਗੁਲਾਟੀ, ਸਾਬਕਾ ਚੇਅਰਮੈਨ ਜਗਤਾਰ ਸਿੰਘ ਖੇੜਾ, ਗੁਰਮੁੱਖ ਸਿੰਘ ਸਾਂਡਪੁਰ ਬਲਾਕ ਪ੍ਰਧਾਨ ਕਾਂਗਰਸ ਭਿੱਖੀਵਿੰਡ ਮੇਹਰ ਸਿੰਘ ਮੈਂਬਰ ਬਲਾਕ ਸੰਮਤੀ, ਜ਼ਿਲ੍ਹਾ ਪ੍ਰੀਸ਼ਦ ਮੈਂਬਰ ਤੇ ਆੜ੍ਹਤੀ ਯੂਨੀਅਨ ਦੇ ਪ੍ਰਧਾਨ ਗੁਰਪ੍ਰਸੰਨ ਸਿੰਘ ਭੋਲਾ, ਸਾਬਕਾ ਚੇਅਰਮੈਨ ਗੁਰਦੀਪ ਸਿੰਘ ਧਾਲੀਵਾਲ, ਗੁਰਵਰਿਆਮ ਸਿੰਘ ਵਲਟੋਹਾ, ਜਸਬੀਰ ਸਿੰਘ, ਕੁਲਜੀਤ ਸਿੰਘ ਰਾਜਾ, ਨੰਬਰਦਾਰ ਬਲਜਿੰਦਰ ਸਿੰਘ ਮੱਤਾ, ਅੰਗਰੇਜ ਸਿੰਘ ਕਾਹਨਾ, ਦਵਿੰਦਰ ਸਿੰਘ ਮਲਕਾ, ਮੁਕੰਮਲਜੀਤ ਸਿੰਘ ਮਲਕਾ, ਸੁਰਿੰਦਰ ਸਿੰਘ ਦਿਓਲ ਕਾਨੂੰਗੋ, ਮੇਜਰ ਸਿੰਘ ਅਲਗੋ, ਸਿੰਕਦਰ ਸਿੰਘ ਵਲਟੋਹਾ ਐਡਵੋਕੇਟ, ਜਗਮੋਹਨ ਸਿੰਘ ਭੁੱਲਰ, ਬਲਦੇਵ ਸਿੰਘ ਥੇਹ ਸਰਹਾਲੀ, ਗੁਰਜੰਟ ਸਿੰਘ ਵਲਟੋਹਾ, ਬਲਕਾਰ ਸਿੰਘ ਪ੍ਰਧਾਨ, ਸਰਪੰਚ ਮਨਜੀਤ ਸਿੰਘ ਦਿਓਲ, ਸਰਪੰਚ ਗੁਰਜੰਟ ਸਿੰਘ ਸੰਧੂ ਵਲਟੋਹਾ, ਹੀਰਾ ਸਿੰਘ ਪੀ.ਏ, ਗੁਰਦੀਪ ਸਿੰਘ ਕੰਡੇ ਵਾਲਾ, ਸਤਨਾਮ ਸਿੰਘ ਖਾਲਸਾ, ਡਾ. ਗੁਰਪ੍ਰਤਾਪ ਸਿੰਘ ਰਾਜੋਕੇ, ਸੁਖਵਿੰਦਰ ਸਿੰਘ ਬੱਬੂ, ਪਟਵਾਰੀ ਹਰਪ੍ਰੀਤ ਸਿੰਘ ਆਦਿ ਤੋਂ ਇਲਾਵਾ ਇਲਾਕੇ ਦੇ ਪੰਚ-ਸਰਪੰਚ ਹਾਜ਼ਰ ਸਨ |
ਅਮਨ ਅਰੋੜਾ ਵਲੋਂ ਸਰਪੰਚ ਜਰਮਲ ਸਿੰਘ ਠੇਕੇਦਾਰ ਦੇ ਪਰਿਵਾਰ ਨਾਲ ਅਫ਼ਸੋਸ ਪ੍ਰਗਟ <br/>
ਅਜੀਤ ਡੈਸਕ
06-01-2026