ਨਵੀਂ ਦਿੱਲੀ, 5 ਜਨਵਰੀ (ਏਜੰਸੀ)-ਭਾਰਤ ਨੇ ਸੋਮਵਾਰ ਨੂੰ ਆਪਣੇ ਨਾਗਰਿਕਾਂ ਨੂੰ ਈਰਾਨ ਦੀ ਗੈਰ ਜ਼ਰੂਰੀ ਯਾਤਰਾ ਤੋਂ ਬਚਣ ਦੀ ਸਲਾਹ ਦਿੱਤੀ ਹੈ | ਈਰਾਨ 'ਚ ਮਹਿੰਗਾਈ ਅਤੇ ਕਰੰਸੀ ਦੇ ਮੁੱਲ 'ਚ ਗਿਰਾਵਟ ਦੇ ਮੁੱਦੇ 'ਤੇ ਵੱਡੇ ਪੱਧਰ 'ਤੇ ਪ੍ਰਦਰਸ਼ਨ ਹੋ ਰਹੇ ਹਨ | ਨਵੀਂ ਦਿੱਲੀ ਨੇ ਈਰਾਨ ਵਿਚ ਭਾਰਤੀ ਨਾਗਰਿਕਾਂ ਨੂੰ ਵੀ ਸਲਾਹ ਦਿੱਤੀ ਹੈ ਕਿ ਉਹ ਚੌਕਸੀ ਵਰਤਣ ਅਤੇ ਪ੍ਰਦਰਸ਼ਨਾਂ ਵਾਲੇ ਸਥਾਨਾਂ ਦੀ ਯਾਤਰਾ ਤੋਂ ਬਚਣ | ਵਿਦੇਸ਼ ਮੰਤਰਾਲੇ ਨੇ ਕਿਹਾ ਕਿ ਹਾਲ ਹੀ ਦੇ ਘਟਨਾਕ੍ਰਮ ਦੇ ਮੱਦੇਨਜ਼ਰ ਭਾਰਤੀ ਨਾਗਰਿਕਾਂ ਨੂੰ ਸਲਾਹ ਦਿੱਤੀ ਜਾਂਦੀ ਹੈ ਕਿ ਅਗਲੇ ਨੋਟਿਸ ਤੱਕ ਈਰਾਨ ਦੀ ਗੈਰ ਜ਼ਰੂਰੀ ਯਾਤਰਾ ਤੋਂ ਬਚਿਆ ਜਾਵੇ | ਭਾਰਤੀ ਨਾਗਰਿਕਾਂ ਅਤੇ ਭਾਰਤੀ ਮੂਲ ਦੇ ਵਿਅਕਤੀਆਂ, ਜੋ ਮੌਜੂਦਾ ਸਮੇਂ ਈਰਾਨ ਵਿਚ ਹਨ, ਨੂੰ ਚੌਕਸ ਰਹਿਣਾ ਅਤੇ ਪ੍ਰਦਰਸ਼ਨਾਂ ਵਾਲੇ ਖੇਤਰਾਂ ਵੱਲ ਜਾਣ ਤੋਂ ਬਚਣਾ ਚਾਹੀਦਾ ਹੈ ਅਤੇ ਸਮਾਚਾਰਾਂ ਦੇ ਨਾਲ-ਨਾਲ ਤਹਿਰਾਨ 'ਚ ਭਾਰਤੀ ਦੂਤਘਰ ਦੀਆਂ ਵੈੱਬਸਾਈਟਾਂ ਅਤੇ ਸੋਸ਼ਲ ਮੀਡੀਆ ਹੈਾਡਲਾਂ 'ਤੇ ਨੇੜਿਓਾ ਨਿਗਰਾਨੀ ਰੱਖਣੀ ਚਾਹੀਦੀ ਹੈ | ਵਿਦੇਸ਼ ਮੰਤਰਾਲੇ ਨੇ ਈਰਾਨ 'ਚ ਰਿਹਾਇਸ਼ੀ ਵੀਜ਼ਾ 'ਤੇ ਰਹਿ ਰਹੇ ਭਾਰਤੀ ਨਾਗਰਿਕਾਂ ਨੂੰ ਦੂਤਘਰ 'ਚ ਰਜਿਸਟਰ ਕਰਨ ਦੀ ਸਲਾਹ ਵੀ ਦਿੱਤੀ, ਜੇਕਰ ਪਹਿਲਾਂ ਅਜਿਹਾ ਨਹੀਂ ਕੀਤਾ ਗਿਆ ਹੈ |