20-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 24-01-2026

ਤਖ਼ਤ ਪਟਨਾ ਸਾਹਿਬ ਦੀਆਂ 2026 'ਚ ਹੋਣ ਵਾਲੀਆਂ ਚੋਣਾਂ 'ਚ ਕਰੀਬ 8 ਫ਼ੀਸਦੀ ਗੈਰ-ਸਿੱਖਾਂ ਦੀਆਂ ਵੋਟਾਂ 'ਤੇ ਇਤਰਾਜ਼

Ad Position 21
No active advertisement
ਅਜੀਤ ਡੈਸਕ 24-01-2026
ਖੰਨਾ, 23 ਜਨਵਰੀ (ਹਰਜਿੰਦਰ ਸਿੰਘ ਲਾਲ)-ਤਖ਼ਤ ਸ੍ਰੀ ਪਟਨਾ ਸਾਹਿਬ ਦੀਆਂ 2026 ਵਿਚ ਹੋਣ ਵਾਲੀਆਂ ਚੋਣਾਂ ਵਿਚ 3637 ਵੋਟਾਂ ਵਿਚ 287 ਵੋਟਾਂ ਸੰਭਾਵਿਤ ਰੂਪ ਵਿਚ ਗੈਰ-ਸਿੱਖਾਂ ਦੀਆਂ ਬਣਾਏ ਜਾਣ 'ਤੇ ਸਿੱਖ ਹਲਕਿਆਂ ਵਿਚ ਸਖ਼ਤ ਰੋਸ ਹੈ | ਇਹ ਗਿਣਤੀ ਕਰੀਬ 7.9 ਫ਼ੀਸਦੀ ਬਣਦੀ ਹੈ | ਸਿੱਖ ਕਲੈਕਟਿਵ ਨਾਂਅ ਦੀ ਸੰਸਥਾ ਜੋ ਵਕਾਲਤ ਅਤੇ ਨਿਆਇਕ ਸਰਗਰਮੀਆਂ ਰਾਹੀਂ ਗੁਰਦੁਆਰਾ ਪ੍ਰਬੰਧ ਕਮੇਟੀਆਂ ਵਿਚ ਪਾਰਦਰਸ਼ਤਾ ਅਤੇ ਸੁਧਾਰ ਲਈ ਕੰਮ ਕਰਨ ਵਾਲਾ ਸਿੱਖ ਕਾਰਕੁਨਾਂ ਦਾ ਇਕ ਗਰੁੱਪ ਹੈ, ਨੇ ਤਖ਼ਤ ਸ੍ਰੀ ਹਰਿਮੰਦਰ ਜੀ ਪਟਨਾ ਸਾਹਿਬ ਪ੍ਰਬੰਧਕ ਕਮੇਟੀ ਦੀਆਂ ਆਉਣ ਵਾਲੀਆਂ 2026 ਦੀਆਂ ਆਮ ਚੋਣਾਂ ਦੀ ਪ੍ਰਕਿਰਿਆ ਵਿਚ ਤੁਰੰਤ ਸੁਧਾਰ ਦੀ ਮੰਗ ਕੀਤੀ ਹੈ ਅਤੇ ਗੈਰ-ਸਿੱਖਾਂ ਦੀਆਂ ਵੋਟਾਂ ਹਟਾਉਣ ਲਈ ਕਿਹਾ ਹੈ | ਸੰਸਥਾ ਨੇ ਬਿਹਾਰ ਰਾਜ ਚੋਣ ਅਥਾਰਟੀ ਦੇ ਮੁੱਖ ਚੋਣ ਅਧਿਕਾਰੀ ਗਿਰਿਸ਼ ਸ਼ੰਕਰ (ਸੇਵਾ ਮੁਕਤ), ਜ਼ਿਲ੍ਹਾ ਅਤੇ ਸੈਸ਼ਨ ਜੱਜ ਪਟਨਾ ਰੂਪੇਸ਼ ਦੇਓ, (ਤਖ਼ਤ ਸ੍ਰੀ ਪਟਨਾ ਸਾਹਿਬ ਕਮੇਟੀ ਦੇ ਕਸਟੋਡੀਅਨ) ਅਤੇ ਤਖ਼ਤ ਸ੍ਰੀ ਪਟਨਾ ਸਾਹਿਬ ਕਮੇਟੀ ਦੇ ਜਨਰਲ ਸਕੱਤਰ ਨੂੰ ਵੱਖ-ਵੱਖ ਪੱਤਰਾਂ 'ਚ ਡਰਾਫ਼ਟ ਵੋਟਰ ਸੂਚੀਆਂ ਵਿਚ ਗੰਭੀਰ, ਗ਼ਲਤੀਆਂ ਅਤੇ ਪਹਿਲੀ ਨਜ਼ਰ ਵਿਚ ਵਿਚ ਗੈਰ-ਸਿੱਖ ਵੋਟਰਾਂ ਦੀਆਂ ਤਿੰਨ ਹਲਕਿਆਂ ਵਿਚ 3,637 ਵਿਚੋਂ 287 ਵੋਟਾਂ ਸੰਭਾਵਿਤ ਰੂਪ ਵਿਚ ਗੈਰ-ਸਿੱਖਾਂ ਦੀਆਂ ਹੋਣ 'ਤੇ ਇਤਰਾਜ਼ ਜਤਾਇਆ ਹੈ | ਸੰਗਠਨ ਨੇ ਚਿਤਾਵਨੀ ਦਿੱਤੀ ਹੈ ਕਿ ਇਨ੍ਹਾਂ ਤਿੰਨਾਂ ਹਲਕਿਆਂ ਵਿਚ ਇੱਕੋ ਜਿਹੀਆਂ ਗ਼ਲਤੀਆਂ ਦਰਸਾਉਂਦੀਆਂ ਹਨ ਕਿ ਇਹ ਅਸਲ ਵਿਚ ਗ਼ਲਤੀਆਂ ਨਹੀਂ, ਸਗੋਂ ਵਿਆਪਕ ਨਾਕਾਮੀ ਹੈ |

Ad Position 22
No active advertisement
ਪਿਛਲੀ ਖ਼ਬਰ ਅਮਰੀਕਾ 'ਚ ਸੜਕ ਹਾਦਸੇ ਦੌਰਾਨ ਪਿੰਡ ਖਾਲੜਾ ਦੇ ਨੌਜਵਾਨ ਦੀ ਮੌਤ ਅਗਲੀ ਖ਼ਬਰ ਪੰਜਾਬ ਨੇ ਵਿਸ਼ੇਸ਼ ਸਟੀਲ ਨਿਰਮਾਣ ਖੇਤਰ 'ਚ 1003.57 ਕਰੋੜ ਦਾ 'ਗ੍ਰੀਨਫੀਲਡ' ਨਿਵੇਸ਼ ਕੀਤਾ ਆਕਰਸ਼ਿਤ-ਸੰਜੀਵ ਅਰੋੜਾ <...
Ad Position 24