ਚੰਡੀਗੜ੍ਹ, 23 ਜਨਵਰੀ (ਅਜੀਤ ਬਿਊਰੋ)ਪੰਜਾਬ ਨੇ ਵਿਸ਼ੇਸ਼ ਸਟੀਲ ਨਿਰਮਾਣ ਖੇਤਰ ਵਿਚ ਇਕ ਵੱਡਾ ਗ੍ਰੀਨਫੀਲਡ ਨਿਵੇਸ਼ ਪ੍ਰਾਪਤ ਕੀਤਾ ਹੈ, ਜਿਸ ਨਾਲ ਰਾਜ ਦੇ ਉਦਯੋਗ ਜਗਤ ਨੂੰ ਹੋਰ ਮਜ਼ਬੂਤੀ ਮਿਲੀ ਹੈ | ਇਹ ਜਾਣਕਾਰੀ ਸਾਂਝੀ ਕਰਦਿਆਂ ਉਦਯੋਗ ਅਤੇ ਵਣਜ, ਨਿਵੇਸ਼ ਪ੍ਰੋਤਸਾਹਨ ਅਤੇ ਬਿਜਲੀ ਮੰਤਰੀ ਸੰਜੀਵ ਅਰੋੜਾ ਨੇ ਦੱਸਿਆ ਕਿ ਲਗਭਗ 2200 ਕਰੋੜ ਦੇ ਟਰਨਓਵਰ ਵਾਲਾ ਏ. ਆਈ. ਐਸ. ਆਰ. ਐਮ. ਮਲਟੀਮੈਟਲਜ਼ ਪ੍ਰਾਈਵੇਟ ਲਿਮਟਿਡ, ਜੋ ਅਰੋੜਾ ਆਇਰਨ ਗਰੁੱਪ ਦਾ ਹਿੱਸਾ ਹੈ, ਨੇ ਪਿੰਡ ਜਸਪਾਲੋਂ ਦੋਰਾਹਾ-ਖੰਨਾ ਰੋਡ, ਜ਼ਿਲ੍ਹਾ ਲੁਧਿਆਣਾ ਵਿਖੇ ਇੱਕ ਅਤਿ-ਆਧੁਨਿਕ ਸਟੀਲ ਨਿਰਮਾਣ ਸਹੂਲਤ ਸਥਾਪਤ ਕਰਨ ਲਈ 1003.57 ਕਰੋੜ ਦੇ ਨਿਵੇਸ਼ ਦਾ ਪ੍ਰਸਤਾਵ ਪੇਸ਼ ਕੀਤਾ ਹੈ | ਇਹ ਪ੍ਰਾਜੈਕਟ ਲਗਭਗ 46 ਏਕੜ ਦੇ ਖੇਤਰ 'ਚ ਸਥਾਪਿਤ ਕੀਤਾ ਜਾਵੇਗਾ ਅਤੇ ਇਸ ਨਾਲ 920 ਤੋਂ ਵੱਧ ਵਿਅਕਤੀਆਂ ਲਈ ਰੁਜ਼ਗਾਰ ਪੈਦਾ ਹੋਣ ਦੀ ਉਮੀਦ ਹੈ, ਜਿਸ ਨਾਲ ਖੇਤਰ 'ਚ ਉਦਯੋਗਿਕ ਰੁਜ਼ਗਾਰ ਨੂੰ ਵੱਡਾ ਹੁਲਾਰਾ ਮਿਲੇਗਾ | ਇਹ ਪ੍ਰਾਜੈਕਟ ਤਿੰਨ ਪੜਾਵਾਂ ਵਿਚ ਲਾਗੂ ਕੀਤਾ ਜਾਵੇਗਾ ਅਤੇ ਜਿਸ ਦਾ ਪਹਿਲਾ ਪੜਾਅ ਸਤੰਬਰ 2027 ਤੱਕ ਕਾਰਜਸ਼ੀਲ ਕਰਨ ਦਾ ਟੀਚਾ ਹੈ | ਪ੍ਰਸਤਾਵਿਤ ਯੂਨਿਟ ਦੀ ਸਥਾਪਿਤ ਸਮਰੱਥਾ 5.40 ਲੱਖ ਮੀਟਿ੍ਕ ਟਨ ਪ੍ਰਤੀ ਸਾਲ (ਐਮ.ਟੀ.ਪੀ.ਏ.) ਹੋਵੇਗੀ ਅਤੇ ਇਥੇ ਕੱਚੇ ਮਾਲ ਵਜੋਂ ਸਕ੍ਰੈਪ ਅਤੇ ਫੈਰੋ ਅਲਾਏਜ਼ ਨੂੰ ਵਰਤਦਿਆਂ ਰਾਊਾਡ ਬਾਰਜ਼, ਵਾਇਰ ਰਾਡ, ਕੁਆਇਲ ਅਤੇ ਫਲੈਟ ਤਿਆਰ ਕੀਤੇ ਜਾਣਗੇ | ਇਸ ਸਹੂਲਤ ਤਹਿਤ ਸਾਲ 'ਚ ਲਗਭਗ 350 ਦਿਨਾਂ ਲਈ ਟਿ੍ਪਲ-ਸ਼ਿਫਟ ਦੇ ਆਧਾਰ 'ਤੇ ਕੰਮ ਕਰਨ ਦੀ ਤਜਵੀਜ਼ ਹੈ ਤਾਂ ਜੋ ਵੱਡੇ ਪੱਧਰ 'ਤੇ ਅਤੇ ਨਿਰੰਤਰਤਾ ਨਾਲ ਕੰਮ ਕੀਤਾ ਜਾ ਸਕੇ | ਅਰੋੜਾ ਨੇ ਕਿਹਾ ਕਿ ਪਲਾਂਟ ਆਧੁਨਿਕ ਅਤੇ ਉਨਤ ਸਟੀਲ ਬਣਾਉਣ ਵਾਲੀਆਂ ਤਕਨਾਲੋਜੀਆਂ ਨਾਲ ਲੈਸ ਹੋਵੇਗਾ, ਜਿਸ 'ਚ ਇੰਡਕਸ਼ਨ ਫਰਨੇਸ, ਇਲੈਕਟਿ੍ਕ ਆਰਕ ਫਰਨੇਸ (ਈ.ਏ.ਐਫ਼.), ਲੈਡਲ ਰਿਫਾਇਨਿੰਗ ਫਰਨੇਸ (ਐਲ.ਆਰ.ਐਫ.), ਵੈਕਿਊਮ ਡੀਗੈਸਿੰਗ, ਆਰਗਨ ਆਕਸੀਜਨ ਡੀਕਾਰਬੁਰਾਈਜ਼ੇਸ਼ਨ, ਨਿਰੰਤਰ ਕਾਸਟਿੰਗ ਮਸ਼ੀਨਾਂ ਅਤੇ ਰੋਲਿੰਗ ਮਿੱਲਾਂ ਸ਼ਾਮਿਲ ਹਨ | ਇਹ ਤਕਨਾਲੋਜੀਆਂ ਅਜੋਕੇ ਦੌਰ 'ਚ ਵਧ ਮੰਗ ਵਾਲੀਆਂ ਉਦਯੋਗਿਕ ਐਪਲੀਕੇਸ਼ਨਾਂ ਲਈ ਉੱਚ-ਗੁਣਵੱਤਾ ਵਾਲੇ ਅਲਾਏ ਅਤੇ ਵਿਸ਼ੇਸ਼ ਸਟੀਲ ਉਤਪਾਦਾਂ ਦੇ ਉਤਪਾਦਨ ਨੂੰ ਸਮਰੱਥ ਬਣਾਉਣਗੀਆਂ |