20-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 24-01-2026

ਹੁਣ ਦਿਨ–ਰਾਤ ਖੁੱਲ੍ਹੇ ਮਿਲਣਗੇ ਡਾਕਘਰ ਸਪੀਡ ਪੋਸਟ ਤੇ ਪਾਰਸਲ ਬੁਕਿੰਗ 24__1MP__7 ਹੋਵੇਗੀ ਮੁਹੱਈਆ <br/>

Ad Position 21
No active advertisement
ਅਜੀਤ ਡੈਸਕ 24-01-2026
ਚੰਡੀਗੜ੍ਹ, 23 ਜਨਵਰੀ (ਸੰਦੀਪ ਕੁਮਾਰ ਮਾਹਨਾ)-ਲੋਕਾਂ ਨੂੰ ਡਾਕ ਸੇਵਾਵਾਂ ਲਈ ਹੁਣ ਸਮੇਂ ਦੀ ਪਾਬੰਦੀ ਨਹੀਂ ਰਹੇਗੀ | ਇੰਡੀਆ ਪੋਸਟ ਵਲੋਂ ਕਈ ਸ਼ਹਿਰਾਂ 'ਚ ਸਪੀਡ ਪੋਸਟ ਅਤੇ ਪਾਰਸਲ ਬੁਕਿੰਗ ਦੀ ਸੇਵਾ 24 ਘੰਟੇ, ਹਫ਼ਤੇ ਦੇ ਸਾਰੇ ਦਿਨ ਸ਼ੁਰੂ ਕਰ ਦਿੱਤੀ ਗਈ ਹੈ, ਜਿਸ ਨਾਲ ਹੰਗਾਮੀ ਹਾਲਾਤਾਂ ਵਿਚ ਵੀ ਡਾਕ ਭੇਜਣਾ ਆਸਾਨ ਹੋਵੇਗਾ | ਇੰਡੀਆ ਪੋਸਟ ਵਲੋਂ ਕੀਤੀ ਗਈ ਇਸ ਪਹਿਲ ਨਾਲ ਵਪਾਰੀਆਂ, ਈ-ਕਾਮਰਸ ਨਾਲ ਜੁੜੇ ਲੋਕਾਂ, ਵਿਦਿਆਰਥੀਆਂ ਅਤੇ ਆਮ ਨਾਗਰਿਕਾਂ ਨੂੰ ਵੱਡੀ ਰਾਹਤ ਮਿਲੇਗੀ | ਹੁਣ ਕਿਸੇ ਵੀ ਸਮੇਂ ਮਹੱਤਵਪੂਰਨ ਦਸਤਾਵੇਜ਼ ਜਾਂ ਪਾਰਸਲ ਬੁੱਕ ਕਰਵਾਏ ਜਾ ਸਕਣਗੇ ਅਤੇ ਡਾਕ ਸੇਵਾਵਾਂ 'ਚ ਹੋ ਰਹੀ ਦੇਰੀ ਦੀ ਸਮੱਸਿਆ ਤੋਂ ਵੀ ਨਿਜਾਤ ਮਿਲੇਗੀ | ਇੰਡੀਆ ਪੋਸਟ ਦੇ ਅਧਿਕਾਰੀਆਂ ਮੁਤਾਬਕ 24*7 ਸਪੀਡ ਪੋਸਟ ਅਤੇ ਪਾਰਸਲ ਬੁਕਿੰਗ ਦੀ ਇਹ ਸਹੂਲਤ ਸ਼ੁਰੂਆਤੀ ਦੌਰ 'ਚ ਦੇਸ਼ ਦੇ ਚੋਣਵੇਂ ਡਾਕਘਰਾਂ ਵਿਚ ਹੀ ਮੁਹੱਈਆ ਕਰਵਾਈ ਜਾ ਰਹੀ ਹੈ, ਜਿਸ ਨੂੰ ਭਵਿੱਖ ਵਿਚ ਹੋਰ ਸ਼ਹਿਰਾਂ ਤੱਕ ਵਧਾਉਣ ਦੀ ਯੋਜਨਾ ਹੈ | ਇਸ ਨਾਲ ਖ਼ਾਸ ਤੌਰ 'ਤੇ ਉਨ੍ਹਾਂ ਲੋਕਾਂ ਨੂੰ ਫ਼ਾਇਦਾ ਮਿਲੇਗਾ, ਜੋ ਕੰਮਕਾਜ ਕਾਰਨ ਦਿਨ ਦੇ ਸਮੇਂ ਡਾਕਘਰ ਨਹੀਂ ਪਹੁੰਚ ਸਕਦੇ | ਇੰਡੀਆ ਪੋਸਟ ਨੇ ਨਾਗਰਿਕਾਂ ਦੀ ਸਹੂਲਤ ਲਈ ਆਨਲਾਈਨ ਪ੍ਰਣਾਲੀ ਵੀ ਮੁਹੱਈਆ ਕਰਵਾਈ ਹੈ, ਜਿਸ ਰਾਹੀਂ ਆਪਣੇ ਸ਼ਹਿਰ ਵਿਚ ਮੌਜੂਦ 24__1MP__7 ਸਪੀਡ ਪੋਸਟ ਜਾਂ ਪਾਰਸਲ ਬੁਕਿੰਗ ਵਾਲੇ ਡਾਕਘਰ ਦੀ ਜਾਣਕਾਰੀ ਹਾਸਲ ਕੀਤੀ ਜਾ ਸਕਦੀ ਹੈ | ਨਾਗਰਿਕ ਹੋਸਟਵੈਬਸ.ਸਾਈਟ/ ਐਨਆਈਐਸਪੀਟੀਐਮ ਲਿੰਕ 'ਤੇ ਕਲਿੱਕ ਕਰਕੇ ਪੂਰੀ ਜਾਣਕਾਰੀ ਪ੍ਰਾਪਤ ਕਰ ਸਕਦੇ ਹਨ | ਇੰਡੀਆ ਪੋਸਟ ਦੀ ਇਹ ਪਹਿਲ ਡਿਜ਼ਿਟਲ ਇੰਡੀਆ ਅਤੇ ਨਾਗਰਿਕ-ਕੇਂਦਰਿਤ ਸੇਵਾਵਾਂ ਦੀ ਦਿਸ਼ਾ ਵੱਲ ਇਕ ਮਹੱਤਵਪੂਰਨ ਕਦਮ ਮੰਨੀ ਜਾ ਰਹੀ ਹੈ, ਜਿਸ ਨਾਲ ਡਾਕ ਸੇਵਾਵਾਂ ਹੋਰ ਵਧੇਰੇ ਸੁਗਮ, ਤੇਜ਼ ਅਤੇ ਭਰੋਸੇਯੋਗ ਬਣਨਗੀਆਂ |

Ad Position 22
No active advertisement
ਪਿਛਲੀ ਖ਼ਬਰ ਸ੍ਰੀ ਹਰਿਮੰਦਰ ਸਾਹਿਬ ਵਿਖੇ ਸਰੋਵਰ ਕਿਨਾਰੇ ਲੱਗਾ ਬਿਜਲੀ ਦਾ ਵਿਰਾਸਤੀ ਖੰਭਾ ਮੁਰੰਮਤ ਉਪਰੰਤ ਮੁੜ ਕੀਤਾ ਸਥਾਪਿਤ <br/>... ਅਗਲੀ ਖ਼ਬਰ ਅਮਰੀਕਾ 'ਚ ਸੜਕ ਹਾਦਸੇ ਦੌਰਾਨ ਪਿੰਡ ਖਾਲੜਾ ਦੇ ਨੌਜਵਾਨ ਦੀ ਮੌਤ
Ad Position 24