20-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 24-01-2026

ਸ੍ਰੀ ਹਰਿਮੰਦਰ ਸਾਹਿਬ ਵਿਖੇ ਸਰੋਵਰ ਕਿਨਾਰੇ ਲੱਗਾ ਬਿਜਲੀ ਦਾ ਵਿਰਾਸਤੀ ਖੰਭਾ ਮੁਰੰਮਤ ਉਪਰੰਤ ਮੁੜ ਕੀਤਾ ਸਥਾਪਿਤ <br/>

Ad Position 21
No active advertisement
ਅਜੀਤ ਡੈਸਕ 24-01-2026
ਅੰਮਿ੍ਤਸਰ, 23 ਜਨਵਰੀ-ਸ੍ਰੀ ਹਰਿਮੰਦਰ ਸਾਹਿਬ ਦੀ ਪਰਿਕਰਮਾ ਵਿਚ ਪਹਿਲੀ ਵਾਰ ਬਿਜਲਈ ਰੌਸ਼ਨੀ ਲਈ ਸਰੋਵਰ ਕਿਨਾਰੇ ਪੁਰਾਤਨ ਸਮਿਆਂ ਸੰਨ 1897 ਵਿਚ ਫ਼ਰੀਦਕੋਟ ਦੀ ਰਿਆਸਤ ਵਲੋਂ ਲਗਾਏ ਅਤੇ ਮੌਜੂਦ ਸਮੇਂ ਵਿਚ ਮੌਜੂਦ ਤਿੰਨ ਵਿਰਾਸਤੀ ਖੰਭਿਆਂ ਵਿਚੋਂ ਕੁਝ ਦਿਨ ਪਹਿਲਾਂ ਪ੍ਰਬੰਧਕਾਂ ਵਲੋਂ ਬੁੰਗਾ ਰਾਮਗੜੀਆ ਨੇੜੇ ਲੱਗੇ ਇਕ ਖੰਭੇ ਨੂੰ ਉਤਾਰ ਦਿੱਤੇ ਜਾਣ ਬਾਅਦ ਚਰਚਾ ਦਾ ਵਿਸ਼ਾ ਬਣਿਆ ਵਿਰਾਸਤੀ ਬਿਜਲੀ ਖੰਭਾ ਮੁਰੰਮਤ ਉਪਰੰਤ ਮੁੜ ਸਥਾਪਿਤ ਕਰ ਦਿੱਤਾ ਗਿਆ ਹੈ | ਜਾਣਕਾਰੀ ਅਨੁਸਾਰ ਸ੍ਰੀ ਹਰਿਮੰਦਰ ਸਾਹਿਬ ਦੀ ਪਰਿਕਰਮਾ ਵਿਚ ਕੁਝ ਖੰਭੇ ਉਦੋਂ ਫ਼ਰੀਦਕੋਟ ਰਿਆਸਤ ਦੇ ਰਾਜਾ ਸ. ਬਿਕਰਮ ਸਿੰਘ ਵਲੋਂ ਸੇਵਾ ਭਾਵ ਨਾਲ ਇਥੇ ਬਿਜਲੀ ਰੌਸ਼ਨੀ ਲਈ ਲਗਵਾਏ ਗਏ ਸਨ, ਇਸ ਲਈ ਇਨ੍ਹਾਂ ਦੀ ਵਿਰਾਸਤੀ ਮਹੱਤਤਾ ਸਮਝੀ ਜਾਂਦੀ ਹੈ | ਇਸ ਵੇਲੇ ਇਨ੍ਹਾਂ ਪੁਰਾਤਨ ਖੰਭਿਆਂ ਵਿਚੋਂ ਇਸ ਖੰਭੇ ਸਮੇਤ ਕੇਵਲ ਤਿੰਨ ਖੰਭੇ, ਜੋ ਬਾਬਾ ਦੀਪ ਸਿੰਘ ਜੀ ਦੇ ਸਥਾਨ ਦੇ ਨੇੜੇ ਅਤੇ ਕੜਾਹ ਪ੍ਰਸ਼ਾਦਿ ਵਾਲੇ ਕੋਨੇ 'ਤੇ ਸਰੋਵਰ ਕਿਨਾਰੇ ਲੱਗੇ ਹੋਏ ਸਨ, ਵਿਚੋਂ ਬੁੰਗਾ ਰਾਮਗੜੀਆ ਵਾਲਾ ਸ੍ਰੀ ਦਰਬਾਰ ਸਾਹਿਬ ਦੇ ਪ੍ਰਬੰਧਕਾਂ ਵਲੋਂ ਜਦੋਂ ਕਰੀਬ ਮਹੀਨਾ ਪਹਿਲਾਂ ਮੁਰੰਮਤ ਲਈ ਉਤਾਰਿਆ ਗਿਆ ਸੀ ਤਾਂ ਸੋਸ਼ਲ ਮੀਡੀਆ 'ਤੇ ਇਸ ਨੂੰ ਲੈ ਕੇ ਸ਼ੋ੍ਰਮਣੀ ਕਮੇਟੀ ਦੀ ਕਈ ਲੋਕਾਂ ਵਲੋਂ ਕਾਫੀ ਆਲੋਚਨਾ ਕੀਤੀ ਗਈ ਸੀ ਤੇ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਕਾਰਜਕਾਰੀ ਜਥੇਦਾਰ ਗਿਆਨੀ ਕੁਲਦੀਪ ਸਿੰਘ ਗੜਗੱਜ ਨੇ ਵੀ ਮੌਕੇ 'ਤੇ ਜਾ ਕੇ ਜਾਣਕਾਰੀ ਹਾਸਲ ਕੀਤੀ ਸੀ | ਜ਼ਿਕਰਯੋਗ ਹੈ ਕਿ ਹੁਣ ਭਾਵੇਂ ਸ੍ਰੀ ਹਰਿਮੰਦਰ ਸਾਹਿਬ ਦੇ ਅੰਦਰ ਅਤੇ ਪਰਿਕਰਮਾ ਵਿਚ ਲੋੜੀਂਦੀ ਰੌਸ਼ਨੀ ਲਈ ਹੋਰ ਕਈ ਯੰਤਰ ਲੱਗੇ ਹੋਏ ਹਨ ਤੇ ਇਨ੍ਹਾਂ ਪੁਰਾਤਨ ਖੰਭਿਆਂ ਦੀ ਰੌਸ਼ਨੀ ਲਈ ਹੁਣ ਵਰਤੋਂ ਨਹੀਂ ਕੀਤੀ ਜਾ ਰਹੀ ਪਰ ਵਿਰਾਸਤੀ ਹੋਣ ਕਾਰਨ ਇਨ੍ਹਾਂ ਬਚੇ ਤਿੰਨ ਖੰਭਿਆਂ ਨੂੰ ਪੁਰਾਤਨ ਨਿਸ਼ਾਨੀ ਵਜੋਂ ਉਸੇ ਹਾਲਤ ਵਿਚ ਰੱਖਿਆ ਹੋਇਆ ਹੈ | ਇਸੇ ਦੌਰਾਨ ਸ੍ਰੀ ਦਰਬਾਰ ਸਾਹਿਬ ਦੇ ਮੁੱਖ ਮੈਨੇਜਰ ਭਗਵੰਤ ਸਿੰਘ ਧੰਗੇੜਾ ਨੇ ਗੱਲਬਾਤ ਕਰਦਿਆਂ ਦੱਸਿਆ ਕਿ ਉਕਤ ਵਿਰਾਸਤੀ ਖੰਭਿਆਂ ਵਿਚੋਂ ਬੁੰਗਾ ਰਾਮਗੜੀਆ ਤੇ ਦੁੱਖ ਭੰਜਨੀ ਬੇਰੀ ਨੇੜਲੇ ਇਕ ਖੰਭੇ ਦੀ ਖਸਤਾ ਹਾਲਤ ਹੋਣ ਕਾਰਨ ਅਤੇ ਇਸ ਦੇ ਸ਼ਰਧਾਲੂਆਂ 'ਤੇ ਕਿਸੇ ਸਮੇਂ ਵੀ ਡਿੱਗ ਜਾਣ ਦੇ ਖਦਸ਼ੇ ਕਾਰਨ ਸੰਗਤ ਦੀ ਸੁਰੱਖਿਆ ਨੂੰ ਧਿਆਨ ਵਿਚ ਰੱਖਦਿਆਂ ਇਸ ਨੂੰ ਪਿਛਲੇ ਦਿਨੀਂ ਮੁਰੰਮਤ ਲਈ ਉਤਾਰਿਆ ਗਿਆ ਸੀ, ਜਿਸ ਨੂੰ ਲੋੜੀਂਦੀ ਮੁਰੰਮਤ ਕਰਵਾ ਕੇ ਹੁਣ ਮੁੜ ਉਸੇ ਸਥਾਨ 'ਤੇ ਸਥਾਪਿਤ ਕੀਤਾ ਜਾ ਰਿਹਾ ਹੈ | ਉਨ੍ਹਾਂ ਕਿਹਾ ਕਿ ਸ਼੍ਰੋਮਣੀ ਕਮੇਟੀ ਵਿਰਾਸਤੀ ਵਸਤਾਂ ਦੀ ਸੰਭਾਲ ਨੂੰ ਲੈ ਕੇ ਬਹੁਤ ਸੰਜੀਦਾ ਪਹੁੰਚ ਅਪਣਾ ਰਹੀ ਹੈ | ਇਥੇ ਇਹ ਵੀ ਦੱਸਣਯੋਗ ਹੈ ਕਿ ਚਾਰਾਂ ਵਿਚੋਂ ਅਜਿਹਾ ਇਕ ਵਿਰਾਸਤੀ ਖੰਭਾ ਸਾਕਾ ਨੀਲਾ ਤਾਰਾ ਸਮੇਂ ਵੀ ਗੋਲੀਬਾਰੀ ਦੌਰਾਨ ਨੁਕਸਾਨਿਆਂ ਗਿਆ ਸੀ ਪਰ ਤਿੰਨ ਬਾਕੀ ਬਚੇ ਤਿੰਨ ਵਿਰਾਸਤੀ ਖੰਭੇ ਅਜੇ ਵੀ ਪਰਿਕਰਮਾ ਵਿਚ ਪਹਿਲਾਂ ਦੀ ਤਰ੍ਹਾਂ ਮੌਜੂਦ ਹਨ |

Ad Position 22
No active advertisement
ਪਿਛਲੀ ਖ਼ਬਰ ਬਟਾਲਾ ਤੇ ਗੁਰਦਾਸਪੁਰ ਦੇ 8 ਸਕੂਲਾਂ ਨੂੰ ਬੰਬ ਨਾਲ ਉਡਾਉਣ ਦੀ ਧਮਕੀ ਅਗਲੀ ਖ਼ਬਰ ਹੁਣ ਦਿਨ–ਰਾਤ ਖੁੱਲ੍ਹੇ ਮਿਲਣਗੇ ਡਾਕਘਰ ਸਪੀਡ ਪੋਸਟ ਤੇ ਪਾਰਸਲ ਬੁਕਿੰਗ 24__1MP__7 ਹੋਵੇਗੀ ਮੁਹੱਈਆ <br/>
Ad Position 24