ਵਾਸ਼ਿੰਗਟਨ ਡੀ.ਸੀ., 24 ਜਨਵਰੀ (ਏਜੰਸੀ)-ਰਾਸ਼ਟਰਪਤੀ ਡੋਨਾਲਡ ਟਰੰਪ ਨੇ ਕੈਨੇਡਾ ਨੂੰ ਧਮਕੀ ਦਿੱਤੀ ਹੈ ਕਿ ਜੇਕਰ ਉਹ ਚੀਨ ਨਾਲ ਵਪਾਰਕ ਸਮਝÏਤਾ ਕਰਦਾ ਹੈ ਤਾਂ ਉਸ ਦੇ ਸਾਰੇ ਨਿਰਯਾਤ 'ਤੇ 100% ਟੈਰਿਫ ਲਗਾਇਆ ਜਾਵੇਗਾ | ਇਸ ਨਾਲ ਅਮਰੀਕਾ ਤੇ ਕੈਨੇਡਾ ਵਿਚਕਾਰ ਤਣਾਅ ਮੁੜ ਤੋਂ ਵਧ ਗਿਆ ਹੈ | ਟਰੰਪ ਨੇ ਪਹਿਲਾਂ ਰੂਸ ਤੋਂ ਤੇਲ ਆਯਾਤ ਕਰਨ 'ਤੇ ਭਾਰਤ ਸਮੇਤ ਕਈ ਦੇਸ਼ਾਂ 'ਤੇ ਵਾਧੂ ਟੈਰਿਫ ਲਗਾਏ ਹਨ | ਟਰੰਪ ਨੇ ਕੈਨੇਡੀਅਨ ਪ੍ਰਧਾਨ ਮੰਤਰੀ ਮਾਰਕ ਕਾਰਨੀ ਨੂੰ ਗਵਰਨਰ ਕਾਰਨੀਸ ਕਿਹਾ ਤੇ ਇਹ ਕਹਿੰਦੇ ਹੋਏ ਕਿ ਕੈਨੇਡਾ ਨੇ ਚੀਨ ਨੂੰ ਇਲੈਕਟਿ੍ਕ ਵਾਹਨਾਂ ਦੀ ਦਰਾਮਦ ਵਧਾਉਣ ਦੀ ਇਜਾਜ਼ਤ ਦੇ ਕੇ ਇਕ ਵੱਡੀ ਗਲਤੀ ਕੀਤੀ ਹੈ |