15-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 31-01-2026

13 ਸਾਲ ਦੀ ਧੀ ਨਾਲ ਜਬਰ ਜਨਾਹ ਕਰਨ ਵਾਲੇ ਪਿਤਾ ਨੂੰ 20 ਸਾਲ ਦੀ ਕੈਦ

Ad Position 21
No active advertisement
ਅਜੀਤ ਡੈਸਕ 31-01-2026
ਸ੍ਰੀ ਮੁਕਤਸਰ ਸਾਹਿਬ, 30 ਜਨਵਰੀ (ਰਣਜੀਤ ਸਿੰਘ ਢਿੱਲੋਂ)-ਸ੍ਰੀ ਮੁਕਤਸਰ ਸਾਹਿਬ ਦੀ ਵਧੀਕ ਜ਼ਿਲ੍ਹਾ ਅਤੇ ਸੈਸ਼ਨ ਜੱਜ ਅਮਿਤਾ ਸਿੰਘ ਅਦਾਲਤ ਨੇ 2020 ਦੇ ਇਕ ਨਾਬਾਲਿਗ ਧੀ ਨਾਲ ਜਬਰ ਜਨਾਹ ਦੇ ਮਾਮਲੇ ਵਿਚ ਦੋਸ਼ੀ ਪਿਤਾ ਨੂੰ 20 ਸਾਲ ਦੀ ਕੈਦ ਅਤੇ 1 ਲੱਖ ਰੁਪਏ ਜੁਰਮਾਨੇ ਦੀ ਸ਼ਜਾ ਸੁਣਾਈ ਹੈ¢ ਇਹ ਮਾਮਲਾ ਸ੍ਰੀ ਮੁਕਤਸਰ ਸਾਹਿਬ ਜ਼ਿਲ੍ਹੇ ਦੇ ਥਾਣਾ ਲੰਬੀ ਵਿਚ 19 ਜੁਲਾਈ, 2020 ਨੂੰ ਦਰਜ਼ ਕੀਤਾ ਗਿਆ ਸੀ¢ ਦਰਜ਼ ਕੀਤੇ ਮਾਮਲੇ ਵਿਚ ਸੱਤਵੀ ਜਮਾਤ ਦੀ ਵਿਦਿਆਰਥਣ ਜਿਸ ਦੀ ਉਮਰ 13 ਸਾਲ ਸੀ, ਨੇ ਆਪਣੇ ਬਿਆਨਾਂ ਵਿਚ ਦੱਸਿਆ ਸੀ ਕਿ ਉਹ ਸਰਕਾਰੀ ਸਕੂਲ ਵਿਚ ਸੱਤਵੀਂ ਜਮਾਤ ਵਿਚ ਪੜ੍ਹਦੀ ਹੈ¢ 16 ਜੁਲਾਈ ਨੂੰ ਉਸ ਦਾ ਪਿਤਾ ਜੋ ਕਿ ਖੇਤਾਂ ਵਿਚ ਦਿਹਾੜੀ ਦਾ ਕੰਮ ਕਰਦਾ ਹੈ, ਉਸ ਨੂੰ ਘਰੋਂ ਮੋਟਰਸਾਈਕਲ 'ਤੇ ਬਿਠਾ ਕੇ ਬੈਂਕ ਵਿਚ ਖਾਤਾ ਖੁਲ੍ਹਵਾਉਣ ਲਈ ਲੈ ਗਿਆ¢ ਜਦ ਉਹ ਖਾਤਾ ਖੁਲ੍ਹਵਾ ਕੇ ਵਾਪਸ ਆ ਰਹੇ ਸਨ ਤਾਂ ਉਸ ਦੇ ਪਿਤਾ ਨੇ ਮੋਟਰਸਾਈਕਲ ਖੇਤਾਂ ਵਾਲੇ ਪਾਸੇ ਮੋੜ ਲਿਆ, ਜਦ ਉਸ ਨੇ ਕਾਰਨ ਪੁੱਛਿਆ ਤਾਂ ਪਿਤਾ ਨੇ ਦੱਸਿਆ ਕਿ ਇਧਰ ਕਿਸੇ ਵਿਅਕਤੀ ਨੂੰ ਮਿਲਣਾ ਹੈ ਪਰ ਖੇਤ ਵਿਚ ਸੇਮ ਨਾਲੇ ਕੋਲ ਉਸ ਦੇ ਪਿਤਾ ਨੇ ਉਸ ਨਾਲ ਜਬਰ ਜਨਾਹ ਕੀਤਾ | ਉਸ ਦੇ ਵਲੋਂ ਰÏਲਾ ਪਾਉਣ ਅਤੇ ਸਾਹਮਣੇ ਤੋਂ ਕੁਝ ਲੋਕਾਂ ਨੂੰ ਆਉਂਦੇ ਵੇਖ ਉਸ ਦਾ ਪਿਤਾ ਉਸ ਨੂੰ ਘਰ ਲੈ ਆਇਆ ਅਤੇ ਉਸ ਨੂੰ ਕਿਸੇ ਨੂੰ ਵੀ ਇਸ ਬਾਰੇ ਦੱਸਣ ਤੇ ਜਾਨੋਂ ਮਾਰਨ ਦੀਆਂ ਧਮਕੀਆਂ ਦਿੱਤੀਆ¢ਉਸ ਦੇ ਪਿਤਾ ਨੇ ਸਰੀਰ 'ਤੇ ਪਏ ਨਿਸ਼ਾਨਾ ਸੰਬੰਧੀ ਕਿਹਾ ਕਿ ਘਰ ਕਹਿ ਦੇਣਾ ਕਿ ਸੜਕ ਹਾਦਸਾ ਹੋ ਗਿਆ ਸੀ¢ ਨਬਾਲਿਗ ਅਨੁਸਾਰ ਉਸਨੇ ਡਰ ਕਾਰਨ ਘਰ ਉਸ ਦਿਨ ਕੁਝ ਨਾ ਦੱਸਿਆ, ਪਰ ਅਗਲੇ ਦਿਨ ਜਦ ਉਸਦਾ ਪਿਤਾ ਘਰੋਂ ਕੰਮ ਲਈ ਚਲਾ ਗਿਆ ਤਾਂ ਉਸ ਨੇ ਆਪਣੀ ਮਾਤਾ ਨੂੰ ਸਾਰੀ ਗੱਲ ਦੱਸੀ, ਜਿਸ 'ਤੇ ਉਨ੍ਹਾਂ ਨੇ ਪੁਲਿਸ ਨੂੰ ਸ਼ਿਕਾਇਤ ਕੀਤੀ¢

Ad Position 22
No active advertisement
ਪਿਛਲੀ ਖ਼ਬਰ ਡੀ.ਜੀ.ਪੀ. ਵਲੋਂ ਸਰਹੱਦੀ ਜ਼ਿਲਿ੍ਹਆਂ 'ਚ ਗੈਂਗਸਟਰਾਂ ਵਿਰੁੱਧ ਕਾਰਵਾਈ ਦੀ ਸਮੀਖਿਆ <br/> ਅਗਲੀ ਖ਼ਬਰ ਅਫ਼ੀਮ ਸਮੇਤ ਇਕ ਵਿਅਕਤੀ ਗਿ੍ਫ਼ਤਾਰ ਸਰਹੱਦ ਨੇੜਿਓਾ ਬਰਾਮਦ ਕੀਤੀ ਗਈ 524 ਗ੍ਰਾਮ ਹੈਰੋਇਨ
Ad Position 24