15-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 31-01-2026

ਮਨਰੇਗਾ ਮਜ਼ਦੂਰਾਂ ਦੀ ਧਿਰ ਬਣ ਕੇ ਕਾਂਗਰਸ ਕੇਂਦਰ ਸਰਕਾਰ ਦੀ ਧੱਕੇਸ਼ਾਹੀ ਰੋਕੇਗੀ-ਭੁਪੇਸ਼ ਬਘੇਲ <br/>

Ad Position 21
No active advertisement
ਅਜੀਤ ਡੈਸਕ 31-01-2026
ਮੁੱਲਾਂਪੁਰ-ਦਾਖਾ, 30 ਜਨਵਰੀ (ਨਿਰਮਲ ਸਿੰਘ ਧਾਲੀਵਾਲ)-ਕੇਂਦਰ ਦੀ ਭਾਜਪਾ ਸਰਕਾਰ ਵਲੋਂ ਮਨਰੇਗਾ ਯੋਜਨਾ ਵਿਚ ਬਦਲਾਅ ਕਰਨ ਦੇ ਵਿਰੋਧ ਵਿਚ ਪੰਜਾਬ ਕਾਂਗਰਸ ਵਲੋਂ ਮਨਰੇਗਾ ਬਚਾਓ ਮੁਹਿੰਮ ਤਹਿਤ ਜਨਰਲ ਸਕੱਤਰ ਪ੍ਰਦੇਸ਼ ਕਾਂਗਰਸ, (ਇੰਚਾਰਜ) ਹਲਕਾ ਦਾਖਾ ਕੈਪਟਨ ਸੰਦੀਪ ਸੰਧੂ ਦੀ ਅਗਵਾਈ ਹੇਠ ਹਲਕਾ ਦਾਖਾ ਦਾਣਾ ਮੰਡੀ ਮੁੱਲਾਂਪੁਰ/ਰਕਬਾ ਵਿਖੇ ਕਾਂਗਰਸ ਦੀ 'ਮਗਨਰੇਗਾ ਬਚਾਓ ਸੰਗ੍ਰਾਮ' ਰੈਲੀ ਬੇਹੱਦ ਸਫ਼ਲ ਬਣੀ | ਰੈਲੀ ਵਿਚ ਕਾਂਗਰਸੀ ਵਰਕਰਾਂ ਦੇ ਨਾਲ ਮਨਰੇਗਾ ਮਜ਼ਦੂਰਾਂ ਦੀ ਵੱਡੀ ਸ਼ਮੂਲੀਅਤ ਨੇ ਮੰਚ 'ਤੇ ਸ਼ੁਸ਼ੋਭਿਤ ਕਾਂਗਰਸ ਦੇ ਪੰਜਾਬ ਮਾਮਲਿਆਂ ਬਾਰੇ ਇੰਚਾਰਜ ਭੁਪੇਸ਼ ਬਘੇਲ, ਸਹਿ ਇੰਚਾਰਜ ਰਵਿੰਦਰ ਡਾਲਵੀ, ਪੰਜਾਬ ਕਾਂਗਰਸ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ, ਵਿਰੋਧੀ ਧਿਰ ਨੇਤਾ ਪ੍ਰਤਾਪ ਸਿੰਘ ਬਾਜਵਾ, ਸੰਸਦ ਮੈਂਬਰ ਅਮਰ ਸਿੰਘ ਬੋਪਾਰਾਏ, ਸੰਸਦ ਮੈਂਬਰ ਸੁਖਜਿੰਦਰ ਸਿੰਘ ਰੰਧਾਵਾ, ਸੁਖਪਾਲ ਸਿੰਘ ਖਹਿਰਾ, ਸਾਬਕਾ ਸਪੀਕਰ ਰਾਣਾ ਕੇ.ਪੀ. ਸਿੰਘ, ਰਮਿੰਦਰ ਆਵਲਾ, ਗੁਰਕੀਰਤ ਸਿੰਘ ਕੋਟਲੀ, ਮਲਕੀਤ ਸਿੰਘ ਦਾਖਾ, ਜਸਬੀਰ ਸਿੰਘ ਜੱਸੀ ਖੰਗੂੜਾ, ਜਗਤਾਰ ਸਿੰਘ ਜੱਗਾ, ਸਿਮਰਜੀਤ ਸਿੰਘ ਬੈਂਸ, ਡਾ. ਰਾਜ ਕੁਮਾਰ ਵੇਰਕਾ, ਕੁਲਬੀਰ ਸਿੰਘ ਜ਼ੀਰਾ, ਅਨਿਲ ਜੋਸ਼ੀ, ਪੰਜਾਬ ਕਾਂਗਰਸ ਮਹਿਲਾ ਮੋਰਚਾ ਪ੍ਰਧਾਨ ਗੁਰਸ਼ਰਨ ਕੌਰ ਰੰਧਾਵਾ ਤੇ ਹੋਰਨਾਂ ਸਾਹਮਣੇ 2027 ਵਿਧਾਨ ਸਭਾ ਚੋਣਾਂ ਦੌਰਾਨ ਕਾਂਗਰਸ ਲਈ ਵੱਡੇ ਸਮਰਥਨ ਦੀ ਗਵਾਹੀ ਭਰ ਗਈ | ਕਾਂਗਰਸ ਦੀ ਮਨਰੇਗਾ ਬਚਾਓ ਸੰਗ੍ਰਾਮ ਰੈਲੀ ਮੌਕੇ ਮੰਚ ਸੰਚਾਲਨ ਭੂਮਿਕਾ ਕਾਂਗਰਸ ਦੇ ਲੁਧਿਆਣਾ ਦਿਹਾਤੀ ਪ੍ਰਧਾਨ ਮੇਜਰ ਸਿੰਘ ਮੁੱਲਾਂਪੁਰ ਵਲੋਂ ਨਿਭਾਈ ਗਈ | ਮਗਨਰੇਗਾ ਮਜ਼ਦੂਰਾਂ ਅਤੇ ਕਾਂਗਰਸੀ ਵਰਕਰਜ਼, ਵੋਟਰਾਂ ਦੀ ਭਰਵੀ ਇਕੱਤਰਤਾ ਨੂੰ ਸੰਬੋਧਨ ਸਮੇਂ ਭੁਪੇਸ਼ ਬਘੇਲ ਨੇ ਕਿਹਾ ਕਿ ਮਜ਼ਦੂਰਾਂ ਦੇ ਹੱਕਾਂ ਨੂੰ ਕੁਚਲਣ ਦਾ ਅਧਿਕਾਰ ਕਿਸੇ ਸਰਕਾਰ ਕੋਲ ਨਹੀਂ ਹੈ, ਭਾਵੇਂ ਉਹ ਕੇਂਦਰ ਸਰਕਾਰ ਹੋਵੇ ਜਾਂ ਰਾਜਾਂ ਦੀਆਂ ਸਰਕਾਰਾਂ | ਉਨ੍ਹਾਂ ਕਿਹਾ ਕਿ ਮਗਨਰੇਗਾ ਮਜ਼ਦੂਰਾਂ ਨੂੰ ਇਹ ਲੜਾਈ ਲੜਨ ਲਈ ਕਿਸੇ ਵੱਡੇ ਸੰਗਠਨ ਦੀ ਲੋੜ ਹੈ, ਕਾਂਗਰਸ ਪਾਰਟੀ ਮਨਰੇਗਾ ਮਜ਼ਦੂਰਾਂ ਦੀ ਧਿਰ ਬਣਕੇ ਭਾਜਪਾ ਦੀ ਕੇਂਦਰ ਸਰਕਾਰ ਦੀ ਧੱਕੇਸ਼ਾਹੀ ਦਾ ਜਵਾਬ ਦੇਵੇਗੀ | ਬਘੇਲ ਨੇ ਕਿਹਾ ਕਿ ਕਾਂਗਰਸ ਨੇ ਹਮੇਸ਼ਾ ਸੱਤਾ ਵਿਚ ਰਹਿੰਦਿਆਂ ਕਿਸਾਨ-ਮਜ਼ਦੂਰਾਂ, ਨੌਜਵਾਨਾਂ, ਮਹਿਲਾਵਾਂ ਦੇ ਸ਼ਸ਼ਕਤੀਕਰਨ ਦੀ ਗੱਲ ਕੀਤੀ ਹੈ | ਉਨ੍ਹਾਂ ਕਿਹਾ ਕਿ ਕਾਂਗਰਸ ਦੀ ਸੋਚ ਰਹੀ ਕਿ ਦੇਸ਼ ਭਰ ਦੇ ਲੋੜਵੰਦ ਲੋਕਾਂ ਲਈ ਰੋਟੀ ਕਮਾਉਣ ਦੇ ਵਸੀਲੇ ਵਜੋਂ ਰੁਜ਼ਗਾਰ ਦਿੱਤਾ ਜਾ ਸਕੇ | ਪੰਜਾਬ ਕਾਂਗਰਸ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਨੇ ਸੰਬੋਧਨ ਕਰਦਿਆਂ ਕਿ ਮਗਨਰੇਗਾ ਸਕੀਮ ਲਈ ਪਹਿਲਾਂ ਕੇਂਦਰ ਸਰਕਾਰ 90 ਫ਼ੀਸਦੀ ਫੰਡਾਂ ਦਾ ਯੋਗਦਾਨ ਪਾਉਂਦੀ ਸੀ, ਜਦਕਿ ਸੂਬਾ ਸਰਕਾਰਾਂ ਕੇਵਲ 10 ਫ਼ੀਸਦੀ, ਪ੍ਰੰਤੂ 'ਵੀ.ਬੀ. ਜੀ ਰਾਮ ਜੀ' ਯੋਜਨਾ ਹੇਠ ਕੇਂਦਰ ਸਰਕਾਰ ਨੇ ਸੂਬਾ ਸਰਕਾਰਾਂ ਦਾ ਹਿੱਸਾ ਵਧਾ ਕੇ 40 ਫ਼ੀਸਦੀ ਕਰ ਦਿੱਤਾ | ਪੰਜਾਬ ਵਿਧਾਨ ਸਭਾ ਵਿਚ ਵਿਰੋਧੀ ਧਿਰ ਨੇਤਾ ਪ੍ਰਤਾਪ ਸਿੰਘ ਬਾਜਵਾ ਨੇ ਕਿਹਾ ਕਿ ਕਾਂਗਰਸ ਪਾਰਟੀ ਦੇ ਮਨਰੇਗਾ ਬਚਾਓ ਸੰਘਰਸ਼ ਨੂੰ ਮਜ਼ਦੂਰਾਂ ਦਾ ਮਿਲ ਰਿਹਾ ਵੱਡਾ ਸਮਰਥਨ ਸਪੱਸ਼ਟ ਕਰ ਰਿਹਾ ਕਿ ਕੇਂਦਰ ਸਰਕਾਰ ਵਲੋਂ ਮਨਰੇਗਾ ਦੀ ਥਾਂ ਲਿਆਂਦੀ 'ਵਿਕਸਿਤ ਭਾਰਤ ਜੀ ਰਾਮ ਜੀ' ਯੋਜਨਾਂ ਮਨਰੇਗਾ ਮਜ਼ਦੂਰਾਂ ਨੂੰ ਮਨਜ਼ੂਰ ਨਹੀਂ | ਸੁਖਜਿੰਦਰ ਸਿੰਘ ਰੰਧਾਵਾ ਨੇ ਕਿਹਾ ਕਿ ਕਾਂਗਰਸ ਪਾਰਟੀ ਨੇ ਹਮੇਸ਼ਾ ਮਜ਼ਦੂਰ ਵਰਗ ਦੀ ਬਿਹਤਰੀ ਲਈ ਵੱਡਾ ਰੋਲ ਨਿਭਾਇਆ ਹੈ, ਪ੍ਰੰਤੂ ਭਾਜਪਾ ਦੀ ਕੇਂਦਰ ਸਰਕਾਰ ਕਾਰਪੋਰੇਟਾਂ ਨਾਲ ਰਲ ਕੇ ਕਿਸਾਨ-ਮਜ਼ਦੂਰਾਂ ਦੇ ਹੱਕ ਖੋਹਣ ਵਿਚ ਲੱਗੀ ਹੋਈ ਹੈ | ਕੈਪਟਨ ਸੰਦੀਪ ਸੰਧੂ ਵਲੋਂ ਮਗਨਰੇਗਾ ਬਚਾਓ ਸੰਗ੍ਰਾਮ ਰੈਲੀ ਲਈ ਹਲਕਾ ਦਾਖਾ ਦੇ ਪਿੰਡ-ਪਿੰਡ 'ਚੋਂ ਪਹੁੰਚੇ ਮਨਰੇਗਾ ਮਜ਼ਦੂਰਾਂ ਅਤੇ ਕਾਂਗਰਸ ਦੇ ਵਰਕਰਾਂ ਦੇ ਨਾਲ ਮੰਚ 'ਤੇ ਜੁੜੀ ਸੀਨੀਅਰ ਲੀਡਰਸ਼ਿਪ ਦਾ ਧੰਨਵਾਦ ਕੀਤਾ | ਇਸ ਇਕੱਤਰਤਾ ਵਿਚ ਵਿਧਾਇਕ ਬਲਵਿੰਦਰ ਸਿੰਘ ਧਾਲੀਵਾਲ, ਸਾਬਕਾ ਸੰਸਦ ਮੈਂਬਰ ਜਸਬੀਰ ਸਿੰਘ ਡਿੰਪਾ, ਲਖਵੀਰ ਸਿੰਘ ਲੱਖਾ ਤੇ ਬਲਵਿੰਦਰ ਸਿੰਘ ਬੈਂਸ, ਨਵਤੇਜ ਸਿੰਘ ਚੀਮਾ, ਦਲਬੀਰ ਸਿੰਘ ਗੋਲਡੀ, ਸੰਜੇ ਤਲਵਾੜ, ਗੁਰਪ੍ਰੀਤ ਸਿੰਘ ਕਾਂਗੜ (ਸਾਰੇ ਸਾਬਕਾ ਵਿਧਾਇਕ), ਪਰਮਜੀਤ ਸਿੰਘ ਘਵੱਦੀ, ਵਿਕਰਮਜੀਤ ਸਿੰਘ ਬਾਜਵਾ, ਸਾਬਕਾ ਚੇਅਰਮੈਨ ਕਿ੍ਸ਼ਨ ਕੁਮਾਰ ਬਾਵਾ ਤੇ ਸਤਿੰਦਰਪਾਲ ਸਿੰਘ ਕਾਕਾ ਗਰੇਵਾਲ, ਪਵਨ ਦੀਵਾਨ, ਰਾਜਵੀਰ ਸਿੰਘ ਭੁੱਲਰ ਜ਼ਿਲ੍ਹਾ ਪ੍ਰਧਾਨ ਤਰਨ ਤਾਰਨ ਆਦਿ ਹਾਜ਼ਰ ਸਨ |

Ad Position 22
No active advertisement
ਪਿਛਲੀ ਖ਼ਬਰ ਵਿਆਹ 'ਚ ਡੀ.ਜੇ. 'ਤੇ ਨੱਚਦੇ ਸਮੇਂ ਗੋਲੀ ਲੱਗਣ ਨਾਲ ਫ਼ੌਜੀ ਦੀ ਮੌਤ <br/> ਅਗਲੀ ਖ਼ਬਰ 'ਸਿੱਟ' ਵਲੋਂ ਸ਼ੋ੍ਰਮਣੀ ਕਮੇਟੀ ਦੇ 6 ਅਧਿਕਾਰੀਆਂ ਤੇ ਕਰਮਚਾਰੀਆਂ ਤੋਂ ਕਰੀਬ ਚਾਰ ਘੰਟੇ ਪੁੱਛਗਿੱਛ <br/>
Ad Position 24