15-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 31-01-2026

ਵਿਆਹ 'ਚ ਡੀ.ਜੇ. 'ਤੇ ਨੱਚਦੇ ਸਮੇਂ ਗੋਲੀ ਲੱਗਣ ਨਾਲ ਫ਼ੌਜੀ ਦੀ ਮੌਤ <br/>

Ad Position 21
No active advertisement
ਗੁਰਸੇਵਕ ਸਿੰਘ ਦੀ ਪੁਰਾਣੀ ਤਸਵੀਰ <br/> 31-01-2026
ਤਰਨ ਤਾਰਨ, 30 ਜਨਵਰੀ (ਹਰਿੰਦਰ ਸਿੰਘ)-ਤਰਨ ਤਾਰਨ ਦੇ ਨਜ਼ਦੀਕੀ ਪਿੰਡ ਮੱਲ੍ਹਮੋਹਰੀ ਵਿਖੇ ਬੀਤੀ ਰਾਤ ਆਪਣੇ ਸਾਥੀ ਫ਼ੌਜੀ ਦੇ ਵਿਆਹ ਦੇ ਪ੍ਰੋਗਰਾਮ ਵਿਚ ਹਿੱਸਾ ਲੈਣ ਆਏ ਫ਼ੌਜੀ ਦੀ ਗੋਲੀ ਲੱਗਣ ਨਾਲ ਮੌਤ ਹੋ ਗਈ | ਨੱਚਦੇ ਸਮੇਂ ਜਿਸ ਵਿਅਕਤੀ ਵਲੋਂ ਗੋਲੀ ਚਲਾਈ ਗਈ, ਉਹ ਵੀ ਫ਼ੌਜੀ ਦੱਸਿਆ ਜਾ ਰਿਹਾ ਹੈ, ਜਿਸ ਨੂੰ ਪੁਲਿਸ ਨੇ ਗਿ੍ਫ਼ਤਾਰ ਕਰ ਲਿਆ ਹੈ | ਮਿ੍ਤਕ ਫ਼ੌਜੀ ਗੁਰਸੇਵਕ ਸਿੰਘ ਦਾ ਪੰਜ ਦਿਨ ਪਹਿਲਾਂ ਹੀ ਵਿਆਹ ਹੋੋਇਆ ਸੀ | ਥਾਣਾ ਸਦਰ ਦੇ ਐਸ.ਐਚ.ਓ. ਇੰਸਪੈਕਟਰ ਗੁਰਚਰਨ ਸਿੰਘ ਨੇ ਦੱਸਿਆ ਕਿ ਪ੍ਰਗਟ ਸਿੰਘ ਪੁੱਤਰ ਦਿਆਲ ਸਿੰਘ ਵਾਸੀ ਪੱਤੀ ਫੱਲਿਆਂ ਦੀ ਖਡੂਰ ਸਾਹਿਬ ਨੇ ਦੱਸਿਆ ਕਿ ਉਸ ਦੇ ਪੁੱਤਰ ਗੁਰਸੇਵਕ ਸਿੰਘ (27) ਸਾਲ 2018 ਵਿਚ ਫ਼ੌਜ ਵਿਚ ਭਰਤੀ ਹੋਇਆ ਸੀ, ਜਿਸ ਦਾ ਵਿਆਹ ਬੀਤੀ 25 ਜਨਵਰੀ ਨੂੰ ਹੋਇਆ ਸੀ | ਉਸ ਦੇ ਲੜਕੇ ਦੇ ਦੋਸਤ ਜੋਬਨਪ੍ਰੀਤ ਸਿੰਘ ਵਾਸੀ ਮੱਲ੍ਹਮੋਹਰੀ, ਜੋ ਕਿ ਉਸ ਦੀ ਹੀ ਪਲਟਣ ਵਿਚ ਹੈ, ਦੇ ਵਿਆਹ ਪ੍ਰੋਗਰਾਮ ਵਿਚ ਸ਼ਾਮਿਲ ਹੋਣ ਲਈ ਬੀਤੀ ਰਾਤ ਨੂੰ ਪਿੰਡ ਮੱਲ੍ਹਮੋਹਰੀ ਵਿਖੇ ਗਿਆ ਸੀ | ਉਥੇ ਉਨ੍ਹਾਂ ਦੇ ਪਿੰਡ ਦਾ ਫ਼ੌਜੀ ਸਰੋਵਰ ਸਿੰਘ ਪੁੱਤਰ ਸੁਖਦੇਵ ਸਿੰਘ ਵਾਸੀ ਪੱਤੀ ਲੰਮਿਆਂ ਦੀ ਖਡੂਰ ਸਾਹਿਬ ਅਤੇ ਹੋਰ ਰਿਸ਼ਤੇਦਾਰ ਅਤੇ ਮੇਰਾ ਲੜਕਾ ਗੁਰਸੇਵਕ ਸਿੰਘ ਡੀ.ਜੇ. 'ਤੇ ਨੱਚ ਰਹੇ ਸਨ ਤਾਂ ਸਰੋਵਰ ਸਿੰਘ ਆਪਣੀ ਡੱਬ ਵਿਚੋਂ ਪਿਸਟਲ ਕੱਢ ਕੇ ਫਾਇਰ ਕਰ ਰਿਹਾ ਸੀ | ਫਾਇਰ ਕਰਦੇ ਸਮੇਂ ਅਚਾਨਕ ਇਕ ਗੋਲੀ ਉਸ ਦੇ ਲੜਕੇ ਗੁਰਸੇਵਕ ਸਿੰਘ ਦੇ ਪੇਟ ਵਿਚ ਵੱਜ ਗਈ, ਜਿਸ ਨੂੰ ਜ਼ਖ਼ਮੀ ਹਾਲਤ ਵਿਚ ਹਸਪਤਾਲ ਵਿਖੇ ਲਿਆਂਦਾ ਗਿਆ, ਜਿਥੇ ਉਸ ਦੀ ਮੌਤ ਹੋ ਗਈ | ਇਸ ਸੰਬੰਧ ਵਿਚ ਪੁਲਿਸ ਨੇ ਸਰੋਵਰ ਸਿੰਘ ਨੂੰ ਗਿ੍ਫ਼ਤਾਰ ਕਰ ਲਿਆ ਹੈ ਅਤੇ ਪੁਲਿਸ ਵਲੋਂ ਦੋ ਪਿਸਟਲ ਆਪਣੇ ਕਬਜ਼ੇ ਵਿਚ ਲੈ ਲਏ ਹਨ |

Ad Position 22
No active advertisement
ਪਿਛਲੀ ਖ਼ਬਰ ਪ੍ਰੇਮਿਕਾ ਨੂੰ ਮਿਲਣ ਗਏ ਪ੍ਰੇਮੀ ਦੀ ਕੁੱਟ-ਕੁੱਟ ਕੇ ਹੱਤਿਆ <br/> ਅਗਲੀ ਖ਼ਬਰ ਮਨਰੇਗਾ ਮਜ਼ਦੂਰਾਂ ਦੀ ਧਿਰ ਬਣ ਕੇ ਕਾਂਗਰਸ ਕੇਂਦਰ ਸਰਕਾਰ ਦੀ ਧੱਕੇਸ਼ਾਹੀ ਰੋਕੇਗੀ-ਭੁਪੇਸ਼ ਬਘੇਲ <br/>
Ad Position 24