08-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 31-01-2026

3 ਰੋਜ਼ਾ ਇੰਡੀਆ ਐਗਰੀ ਐਕਸਪੋ-2026 ਲੁਧਿਆਣਾ ਪ੍ਰਦਰਸ਼ਨੀ ਕੇਂਦਰ 'ਚ ਸ਼ੁਰੂ <br/>

Ad Position 21
No active advertisement
ਅਜੀਤ ਡੈਸਕ 31-01-2026
ਲੁਧਿਆਣਾ, 30 ਜਨਵਰੀ (ਜਤਿੰਦਰ ਭੰਬੀ)-ਇੰਡੀਆ ਐਗਰੀ ਐਕਸਪੋ-2026 ਦਾ ਰਸਮੀ ਉਦਘਾਟਨ ਪੰਜਾਬ ਖੇਤੀਬਾੜੀ ਯੂਨੀਵਰਸਿਟੀ (ਪੀ.ਏ.ਯੂ.) ਦੇ ਵਾਈਸ ਚਾਂਸਲਰ ਡਾ. ਸਤਬੀਰ ਸਿੰਘ ਗੋਸਲ ਨੇ ਕੀਤਾ, ਜੋ ਕਿ ਇਸ ਪ੍ਰਦਰਸ਼ਨੀ ਵਿਚ ਮੁੱਖ ਮਹਿਮਾਨ ਵਜੋਂ ਸ਼ਾਮਿਲ ਹੋਏ | ਉਨ੍ਹਾਂ ਇਸ ਪ੍ਰਦਰਸ਼ਨੀ ਦੀ ਸ਼ਲਾਘਾ ਕਰਦਿਆਂ ਕਿਹਾ ਕਿ ਖੇਤੀਬਾੜੀ ਅਤੇ ਸਹਾਇਕ ਖੇਤਰਾਂ ਵਿਚ ਨਵੀਨਤਾ, ਤਕਨਾਲੋਜੀ ਅਤੇ ਪ੍ਰਗਤੀ ਨੂੰ ਪ੍ਰਦਰਸ਼ਿਤ ਕਰਨ ਵਾਲੇ ਇਕ ਪ੍ਰਮੁੱਖ ਪਲੇਟਫਾਰਮ ਵਜੋਂ ਉਭਰਿਆ ਹੈ, ਜੋ ਕਿ ਖੇਤੀਬਾੜੀ ਅਤੇ ਇਸ ਨਾਲ ਜੁੜੇ ਹੋਰ ਸਹਾਇਕ ਧੰਦਿਆਂ ਨੂੰ ਹੁਲਾਰਾ ਦੇਣ ਲਈ ਸ਼ਲਾਘਾ ਯੋਗ ਉਪਰਾਲਾ ਹੈ | ਲੁਧਿਆਣਾ ਪ੍ਰਦਰਸ਼ਨੀ ਕੇਂਦਰ ਸਾਹਨੇਵਾਲ ਵਿਖੇ 1 ਫਰਵਰੀ ਤੱਕ ਲੱਗਣ ਵਾਲੀ ਇਸ ਪ੍ਰਦਰਸ਼ਨੀ ਵਿਚ ਪਹਿਲੇ ਦਿਨ ਹੀ ਕਿਸਾਨ ਭਾਈਚਾਰੇ ਵਲੋਂ ਭਾਰੀ ਹੁੰਗਾਰਾ ਦੇਖਣ ਨੂੰ ਮਿਲਿਆ, ਜਿਸ ਵਿਚ 10 ਹਾਜ਼ਰ ਕਿਸਾਨਾਂ ਅਤੇ ਹਿੱਸੇਦਾਰਾਂ ਦੀ ਆਮਦ ਹੋਈ, ਜਦੋਂਕਿ ਦੇਸ਼ ਭਰ ਦੇ 200 ਤੋਂ ਵੱਧ ਪ੍ਰਦਰਸ਼ਕ ਸ਼ਾਮਿਲ ਹਨ, ਜੋ ਕਿਸਾਨਾਂ ਨੂੰ ਖੇਤੀਬਾੜੀ ਅਤੇ ਡੇਅਰੀ ਖੇਤਰਾਂ ਵਿਚ ਨਵੀਨਤਮ ਵਿਕਾਸ ਦਾ ਇਕ ਵਿਆਪਕ ਦਿ੍ਸ਼ ਪੇਸ਼ ਕਰਦੇ ਹਨ | ਐਕਸਪੋ ਵਿਚ ਆਉਣ ਵਾਲੇ ਕਿਸਾਨ ਉਨਤ ਟਰੈਕਟਰ, ਹਾਰਵੈਸਟਰ, ਬੀਜ ਡਰਿੱਲ, ਪਲਾਂਟਰ, ਟਿੱਲੇਜ ਉਪਕਰਨ, ਛਿੜਕਾਅ ਅਤੇ ਸਿੰਚਾਈ ਪ੍ਰਣਾਲੀਆਂ, ਵਾਢੀ ਤੋਂ ਬਾਅਦ ਦੀ ਮਸ਼ੀਨਰੀ, ਅਨਾਜ ਸੰਭਾਲਣ ਅਤੇ ਸਟੋਰੇਜ ਹੱਲ, ਡੇਅਰੀ ਫਾਰਮਿੰਗ ਉਪਕਰਨ, ਦੁੱਧ ਚੋਣ ਅਤੇ ਫੀਡਿੰਗ ਪ੍ਰਣਾਲੀਆਂ, ਚਾਰਾ ਮਸ਼ੀਨਰੀ, ਨਵਿਆਉਣਯੋਗ ਊਰਜਾ ਹੱਲ ਅਤੇ ਸ਼ੁੱਧਤਾ ਖੇਤੀ ਤਕਨਾਲੋਜੀਆਂ ਦੀ ਪੜਚੋਲ ਕਰ ਸਕਦੇ ਹਨ |
ਚੁੰਗਨਮ ਨੈਸ਼ਨਲ ਯੂਨੀਵਰਸਿਟੀ ਦੇ ਵਫ਼ਦ ਨੇ ਕੀਤਾ ਪ੍ਰਦਰਸ਼ਨੀ ਦਾ ਦੌਰਾ
ਇੰਡੀਆ ਐਗਰੀ ਐੈਕਸਪੋ-2026 'ਚ ਅੰਤਰਰਾਸ਼ਟਰੀ ਪਹਿਲੂ ਜੋੜਦੇ ਹੋਏ ਚੁੰਗਨਮ ਨੈਸ਼ਨਲ ਯੂਨੀਵਰਸਿਟੀ ਦੇ ਪ੍ਰਧਾਨ ਦੀ ਅਗਵਾਈ ਵਿਚ ਇਕ ਕੋਰੀਆ ਵਫ਼ਦ ਨੇ ਦੌਰਾ ਕੀਤਾ ਅਤੇ ਪ੍ਰਦਰਸ਼ਕਾਂ ਅਤੇ ਪ੍ਰਬੰਧਕਾਂ ਨਾਲ ਗੱਲਬਾਤ ਕੀਤੀ | ਇਸ ਮੌਕੇ ਮਨਦੀਪ ਸਿੰਘ ਭੁੱਲਰ ਨੇ ਵੀ ਪ੍ਰਭਾਵਸ਼ਾਲੀ ਪੈਮਾਨੇ, ਪ੍ਰਦਰਸ਼ਨੀਆਂ ਦੀ ਗੁਣਵੱਤਾ ਅਤੇ ਸਮਾਗਮ ਦੇ ਕਿਸਾਨ-ਕੇਂਦਿ੍ਤ ਪਹੁੰਚ ਦੀ ਸ਼ਲਾਘਾ ਕਰਦਿਆਂ ਕਿਹਾ ਕਿ ਭਾਰਤੀ ਖੇਤੀਬਾੜੀ ਨਾਲ ਵਿਸ਼ਵਵਿਆਪੀ ਨਵੀਨਤਾਵਾਂ ਨੂੰ ਜੋੜਨ ਵਿਚ ਇਸ ਦੀ ਅਹਿਮ ਭੂਮਿਕਾ ਹੈ | ਉਦਘਾਟਨੀ ਸਮਾਰੋਹ ਦੌਰਾਨ ਉਡਾਣ ਮੀਡੀਆ ਐਂਡ ਕਮਿਉਨੀਕੇਸ਼ਨ ਦੇ ਮੈਨੇਜਿੰਗ ਡਾਇਰੈਕਟਰ ਜੀ.ਐਸ. ਢਿੱਲੋਂ, ਪੀ.ਐਸ.ਏ.ਐਮ.ਏ. ਦੇ ਚੇਅਰਮੈਨ ਬਲਦੇਵ ਸਿੰਘ, ਪੀ.ਐਸ.ਏ.ਐਮ.ਏ. ਦੇ ਪ੍ਰਧਾਨ ਅਦਵਿੰਦਰ ਸਿੰਘ, ਏ.ਐਮ.ਐਮ.ਏ. ਇੰਡੀਆ ਦੇ ਉਪ ਚੇਅਰਮੈਨ ਸਰਬਜੀਤ ਸਿੰਘ, ਸੀ.ਆਈ.ਪੀ.ਐਚ.ਟੀ. ਦੇ ਡਾਇਰੈਕਟਰ ਡਾ. ਨਚੀਕੇਤ ਅਤੇ ਪੀ.ਏ.ਯੂ. ਦੇ ਡੀਨ ਡਾ. ਮਨਜੀਤ ਸਿੰਘ ਨੇ ਵੀ ਆਪਣੇ ਵਿਚਾਰ ਸਾਂਝੇ ਕੀਤੇ |
30ਐਲਡੀਐਚ36
ਇੰਡੀਆ ਐਗਰੀ ਐਕਸਪੋ-2026 ਦੌਰਾਨ ਮੰਚ 'ਤੇ ਮੁੱਖ ਮਹਿਮਾਨ ਪੀ.ਏ.ਯੂ. ਦੇ ਵਾਈਸ ਚਾਂਸਲਰ ਡਾ. ਸਤਬੀਰ ਸਿੰਘ ਗੋਸਲ, ਨਾਲ ਪ੍ਰਮੁੱਖ ਸ਼ਖਸੀਅਤਾਂ ਤੇ ਪ੍ਰਬੰਧਕ |
30ਐਲਡੀਐਚ37
ਪੀ.ਏ.ਯੂ. ਦੇ ਵਾਈਸ ਚਾਂਸਲਰ ਡਾ. ਸਤਬੀਰ ਸਿੰਘ ਗੋਸਲ ਉਤਪਾਦਾਂ ਸੰਬੰਧੀ ਜਾਣਕਾਰੀ ਹਾਸਲ ਕਰਦੇ ਹੋਏ |
ਅਜੀਤ ਤਸਵੀਰਾਂ



Ad Position 22
No active advertisement
ਪਿਛਲੀ ਖ਼ਬਰ ਕੈਬਨਿਟ ਮੰਤਰੀ ਸੰਜੀਵ ਅਰੋੜਾ ਸਿਹਤ ਵਿਗੜਨ ਕਾਰਨ ਫੋਰਟਿਸ ਹਸਪਤਾਲ 'ਚ ਦਾਖ਼ਲ <br/> ਅਗਲੀ ਖ਼ਬਰ ਹੋਂਦ ਚਿੱਲੜ ਪੀੜਤਾਂ ਨੂੰ ਇਨਸਾਫ਼ ਦਿਵਾਉਣ ਲਈ ਅਰਦਾਸ ਸਮਾਗਮ 3 ਨੂੰ -ਵਿਧਾਇਕ ਗਿਆਸਪੁਰਾ <br/>
Ad Position 24