17-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 01-02-2026

ਪੰਜਾਬ 'ਚ ਪੀਣ ਵਾਲਾ ਪਾਣੀ ਸਿਹਤ ਪ੍ਰਣਾਲੀ ਲਈ ਬਣਿਆ ਗੰਭੀਰ ਚੁਣੌਤੀ

Ad Position 21
No active advertisement
ਅਜੀਤ ਡੈਸਕ 01-02-2026

ਮਾਲਵੇ ਦੇ ਕਈ ਜ਼ਿਲਿ੍ਹਆਂ 'ਚ ਧਰਤੀ ਹੇਠਲੇ ਪਾਣੀ 'ਚ 20 ਫ਼ੀਸਦੀ ਯੂਰੇਨੀਅਮ ਦੀ ਮਾਤਰਾ ਵਧੀ
ਬਠਿੰਡਾ, 31 ਜਨਵਰੀ (ਵੀਰਪਾਲ ਸਿੰਘ)-ਮੌਨਸੂਨ ਤੋਂ ਬਾਅਦ ਧਰਤੀ ਹੇਠਲੇ ਪਾਣੀ ਵਿਚ ਯੂਰੇਨੀਅਮ ਦੀ ਮਾਤਰਾ ਵੱਧ ਜਾਣ ਕਾਰਨ ਪੰਜਾਬ ਦਾ ਜ਼ਮੀਨੀ ਪਾਣੀ ਜ਼ਹਿਰ ਬਣਨ ਲੱਗਿਆ ਹੈ | ਕੇਂਦਰੀ ਰਿਪੋਰਟਾਂ ਅਨੁਸਾਰ ਪੰਜਾਬ 'ਚ ਹੜ੍ਹ ਆਉਣ ਅਤੇ ਭਾਰੀ ਮੀਂਹ ਪੈਣ ਨਾਲ ਧਰਤੀ ਹੇਠਲੇ ਪਾਣੀ ਵਿਚ ਯੂਰੇਨੀਅਮ ਦੀ ਮਾਤਰਾ ਵਿਚ 20 ਫ਼ੀਸਦੀ ਵਾਧਾ ਦਰਜ ਕੀਤਾ ਗਿਆ | ਮਾਲਵੇ ਦੇ ਬਠਿੰਡਾ, ਫ਼ਿਰੋਜ਼ਪੁਰ, ਮਾਨਸਾ, ਫ਼ਰੀਦਕੋਟ, ਫ਼ਾਜ਼ਿਲਕਾ, ਸ੍ਰੀ ਮੁਕਤਸਰ ਸਾਹਿਬ, ਪਟਿਆਲਾ ਦੇ ਵੱਡੀ ਗਿਣਤੀ ਪਿੰਡਾਂ ਵਿਚ ਧਰਤੀ ਹੇਠਲੇ ਪਾਣੀ ਦੇ ਸੈਂਪਲਾਂ ਦੀ ਜਾਂਚ ਕਰਨ ਤੋਂ ਬਾਅਦ ਪਤਾ ਲੱਗਾ ਹੈ ਕਿ ਮੌਨਸੂਨ ਸੀਜ਼ਨ ਤੋਂ ਪਹਿਲਾਂ ਪਾਣੀ 'ਚ ਯੂਰੇਨੀਅਮ ਦਾ ਪੱਧਰ 53 ਫ਼ੀਸਦੀ ਸੀ, ਜਦੋਂਕਿ ਮੌਨਸੂਨ ਤੋਂ ਬਾਅਦ ਇਹ 62.50 ਫ਼ੀਸਦੀ ਤੱਕ ਪੁੱਜ ਗਿਆ, ਜੋ ਮਨੁੱਖੀ ਸਿਹਤ ਲਈ ਬੇਹੱਦ ਖ਼ਤਰਨਾਕ ਮੰਨਿਆ ਜਾ ਰਿਹਾ ਹੈ | ਸਿਹਤ ਮਾਹਿਰਾਂ ਅਨੁਸਾਰ ਧਰਤੀ ਹੇਠਲਾ ਪਾਣੀ ਦੀ ਵਰਤੋਂ ਕਰਨ ਵਾਲੇ ਲੋਕ ਅਨੇਕਾਂ ਭਿਆਨਕ ਬਿਮਾਰੀਆਂ ਦੀ ਜਕੜ ਵਿਚ ਆ ਚੁੱਕੇ ਹਨ | ਪੰਜਾਬ ਵਿਚ ਦਿਲ, ਹੱਡੀਆਂ, ਗੁਰਦਿਆਂ ਤੇ ਕੈਂਸਰ ਵਰਗੀਆਂ ਹੋਰ ਭਿਆਨਕ ਬਿਮਾਰੀਆਂ ਤੋਂ ਪੀੜਤ ਮਰੀਜ਼ਾਂ ਦੀ ਗਿਣਤੀ ਵਿਚ ਵੀ ਲਗਾਤਾਰ ਵਾਧਾ ਹੋ ਰਿਹਾ ਹੈ | ਲੰਘੇ ਵਰ੍ਹੇ ਦੇ ਅਧਿਐਨ ਵਿਚ ਇਹ ਰਿਪੋਰਟਾਂ ਸਾਹਮਣੇ ਆਈਆਂ ਹਨ ਕਿ 60 ਸਾਲ ਤੋਂ ਪਾਰ ਲੋਕਾਂ ਵਿਚ ਕੈਂਸਰ ਮਰੀਜ਼ਾਂ ਦੀ ਗਿਣਤੀ ਵਧੇਰੇ ਪਾਈ ਗਈ ਹੈ | ਸੀਨੀਅਰ ਸਿਟੀਜ਼ਨ ਲੋਕਾਂ ਵਿਚ 21 ਫ਼ੀਸਦੀ ਵੱਖ-ਵੱਖ ਤਰ੍ਹਾਂ ਦੇ ਕੈਂਸਰ ਦੇ ਮਰੀਜ਼ ਬਣ ਚੁੱਕੇ ਹਨ | ਇਸੇ ਉਮਰ ਦੀਆਂ ਔਰਤਾਂ ਵਿਚ ਲਗਭਗ 14 ਫ਼ੀਸਦੀ ਔਰਤਾਂ ਛਾਤੀ ਤੇ ਬੱਚੇਦਾਨੀ ਦੇ ਕੈਂਸਰ ਤੋਂ ਪੀੜਤ ਹਨ | ਮਰਦਾਂ ਅਤੇ ਔਰਤਾਂ ਵਿਚ ਕੁੱਲ ਮਾਮਲਿਆਂ ਵਿਚ ਖ਼ੂਨ ਸੰਬੰਧੀ ਕੈਂਸਰ 23 ਫ਼ੀਸਦੀ, ਪਾਚਣ ਤੰਤਰ ਕੈਂਸਰ 12 ਫ਼ੀਸਦੀ ਹਨ, ਜੋ ਪੰਜਾਬ ਦੇ ਲੋਕਾਂ ਦੀ ਸਿਹਤ ਪ੍ਰਣਾਲੀ ਲਈ ਵੱਡੀ ਚੁਨੌਤੀ ਬਣ ਰਿਹਾ ਹੈ | ਪੰਜਾਬ ਦੀ ਬਹੁਤ ਗਰੀਬ ਆਬਾਦੀ ਧਰਤੀ ਹੇਠਲਾ ਪਾਣੀ ਪੀਣ ਲਈ ਮਜਬੂਰ ਹੈ, ਜਿਸ ਨਾਲ ਵਧੇਰੇ ਮਜ਼ਦੂਰ ਅਤੇ ਮੱਧ ਵਰਗੀ ਲੋਕ ਭਿਆਨਕ ਬਿਮਾਰੀਆਂ ਤੋਂ ਪੀੜਤ ਹੋ ਰਹੇ ਹਨ |

Ad Position 22
No active advertisement
ਪਿਛਲੀ ਖ਼ਬਰ ਸੰਧਵਾਂ ਨੇ ਪ੍ਰਧਾਨ ਮੰਤਰੀ ਨੂੰ ਚਿੱਠੀ ਲਿਖ ਕੇ ਪੰਜਾਬ ਦੇ ਪ੍ਰਮੁੱਖ ਮੁੱਦਿਆਂ ਨੂੰ ਤੁਰੰਤ ਹੱਲ ਕਰਨ ਦੀ ਕੀਤੀ ਅਪੀਲ... ਅਗਲੀ ਖ਼ਬਰ ਗੁਰਦੁਆਰਾ ਸ੍ਰੀ ਅੰਬ ਸਾਹਿਬ ਵਿਖੇ ਸਾਲਾਨਾ ਜੋੜ-ਮੇਲ ਦੇ ਅੰਤਿਮ ਦਿਨ ਵੱਡੀ ਗਿਣਤੀ ਸੰਗਤਾਂ ਨੇ ਲਗਵਾਈ ਹਾਜ਼ਰੀ <br/>
Ad Position 24