ਲੁਧਿਆਣਾ, 31 ਜਨਵਰੀ (ਡਾ. ਤਰਲੋਚਨ ਸਿੰਘ)-ਸਨਾਤਨ ਸੇਵਾ ਸਮਿਤੀ ਪੰਜਾਬ ਅਤੇ ਵੇਦ ਪ੍ਰਚਾਰ ਮੰਡਲ ਪੰਜਾਬ ਵਲੋਂ ਸਾਂਝੇ ਤੌਰ 'ਤੇ ਬੀ.ਸੀ.ਐਮ. ਸਕੂਲ, ਸੈਕਟਰ 32, ਚੰਡੀਗੜ੍ਹ ਰੋਡ ਵਿਖੇ ਪੁਰਸਕਾਰ ਵੰਡ ਸਮਾਰੋਹ ਕਰਵਾਇਆ ਗਿਆ | ਇਸ ਮੌਕੇ ਸਮਾਰੋਹ ਦੀ ਪ੍ਰਧਾਨਗੀ ਦਿੱਲੀ ਦੇ ਸਾਬਕਾ ਉਪ ਮੁੱਖ ਮੰਤਰੀ ਮਨੀਸ਼ ਸਿਸੋਦੀਆ ਨੇ ਕੀਤੀ ਅਤੇ ਮੁੱਖ ਮਹਿਮਾਨ ਵਜੋਂ ਪੰਜਾਬ ਦੇ ਸਿੱਖਿਆ ਮੰਤਰੀ ਹਰਜੋਤ ਸਿੰਘ ਬੈਂਸ ਸ਼ਾਮਿਲ ਹੋਏ | ਮਹਿਮਾਨਾਂ ਦਾ ਸਵਾਗਤ ਵਿਜੇ ਸ਼ਰਮਾ, ਰੋਸ਼ਨ ਲਾਲ ਆਰੀਆ, ਪਿ੍ੰਸੀਪਲ ਡੀ.ਪੀ. ਗੁਲੇਰੀਆ, ਪ੍ਰੇਮ ਕੁਮਾਰ, ਅਮਿਤਾਵ ਘੋਸ਼, ਜੋਤੀ ਸਵਰੂਪ ਕੰਬੋਜ, ਨਮਿਤਾ ਰਾਜ ਸਿੰਘ, ਰਮਨ ਓਬਰਾਏ, ਅਰੁਣ ਭਾਰਦਵਾਜ, ਪਿ੍ੰਸੀਪਲ ਨੀਤੂ ਸੇਠੀ, ਪਿ੍ੰਸੀਪਲ ਸ਼ਿਖਾ ਢੱਲ ਆਦਿ ਨੇ ਕੀਤਾ | ਇਸ ਮੌਕੇ ਰਜਨੀਸ਼ ਆਹੂਜਾ, ਬਿਪਨ ਜੈਨ ਨੂੰ ਨੌਜਵਾਨਾਂ ਵਿਚ ਵੇਦਾਂ ਦੇ ਗਿਆਨ ਨੂੰ ਫੈਲਾਉਣ ਵਿਚ ਉਨ੍ਹਾਂ ਦੇ ਪਾਏ ਯੋਗਦਾਨ ਲਈ ਸਨਮਾਨਿਤ ਕੀਤਾ ਗਿਆ | ਇਸ ਮੌਕੇ ਪਿ੍ੰਸੀਪਲ ਡੀ.ਪੀ. ਗੁਲੇਰੀਆ, ਪਿ੍ੰਸੀਪਲ ਜਸਵਿੰਦਰ ਕੌਰ ਸਿੱਧੂ, ਪਿ੍ੰਸੀਪਲ ਡਾ. ਅਨੂ ਵਰਮਾ, ਪਿ੍ੰਸੀਪਲ ਡਾ. ਵੰਦਨਾ ਸ਼ਾਹੀ, ਪਿ੍ੰਸੀਪਲ ਡਾ. ਅਜੀਤ ਕੌਰ, ਪਿ੍ੰਸੀਪਲ ਡਾ. ਸਤਵੰਤ ਕੌਰ ਭੁੱਲਰ, ਪਿ੍ੰਸੀਪਲ ਉਪਾਸਨਾ ਮੋਦਗਿਲ, ਪਿ੍ੰਸੀਪਲ ਮਨੀਸ਼ਾ ਮਦਾਨ, ਸੀ.ਏ. ਅਮਰਜੀਤ ਕੰਬੋਜ, ਆਰਕੀਟੈਕਟ ਸੰਜੇ ਗੋਇਲ, ਪਿ੍ੰਸੀਪਲ ਨਿਧੀ ਜੈਨ, ਡਾ. ਮਨਦੀਪ ਕੌਸ਼ਲ, ਮਨੀਤਾ ਕਾਹਲੋਂ, ਪਿ੍ੰਸੀਪਲ ਮਨੀਤਾ ਕਾਹਲੋਂ, ਡਾ. ਹਰਪ੍ਰੀਤ ਕੌਰ, ਡਾ. ਕਿਰਨ ਦੀਪ ਕੌਰ, ਪਿ੍ੰਸੀਪਲ ਨੀਰੂ ਕੌੜਾ, ਪਿ੍ੰਸੀਪਲ ਕਿਰਨਬਾਲਾ, ਪਿ੍ੰਸੀਪਲ ਮਮਤਾ ਬਹਿਲ, ਪਿ੍ੰਸੀਪਲ ਪ੍ਰਵੀਨ ਸ਼ੈਲੀ, ਪਿ੍ੰਸੀਪਲ ਡਾ. ਪੂਜਾ ਪਰਾਸ਼ਰ, ਪਿ੍ੰਸੀਪਲ ਡਾ. ਨੀਨਾ ਅਨੇਜਾ, ਸੋਨੀਆ ਕਲਸੀ, ਡਾ. ਮੀਨਾ ਕੁਮਾਰੀ ਅਤੇ ਵਰਿੰਦਰ, ਪ੍ਰਧਾਨ, ਵੇਦ ਪ੍ਰਚਾਰ ਮੰਡਲ, ਸੰਗਰੂਰ ਨੂੰ ਮੁੱਖ ਮਹਿਮਾਨ ਹਰਜੋਤ ਸਿੰਘ ਬੈਂਸ ਅਤੇ ਮਨੀਸ਼ ਸਿਸੋਦੀਆ ਨੇ 'ਵੈਦਿਕ ਗੌਰਵ ਸਨਮਾਨ' ਅਤੇ ਯਾਦਗਾਰੀ ਚਿੰਨ੍ਹ ਦੇ ਕੇ ਸਨਮਾਨਿਤ ਕੀਤਾ | ਵਿਜੇ ਸ਼ਰਮਾ, ਰੋਸ਼ਨ ਲਾਲ ਆਰੀਆ ਅਤੇ ਕੁਸੁਮ ਆਹੂਜਾ ਨੇ ਮੁੱਖ ਮਹਿਮਾਨ ਹਰਜੋਤ ਸਿੰਘ ਬੈਂਸ ਅਤੇ ਮਨੀਸ਼ ਸਿਸੋਦੀਆ ਨੂੰ ਯਾਦਗਾਰੀ ਚਿੰਨ੍ਹ ਭੇਟ ਕਰਕੇ ਸਨਮਾਨਿਤ ਕੀਤਾ |
ਸਨਾਤਨ ਸੇਵਾ ਸਮਿਤੀ ਪੰਜਾਬ ਤੇ ਵੇਦ ਪ੍ਰਚਾਰ ਮੰਡਲ ਪੰਜਾਬ ਵਲੋਂ ਪੁਰਸਕਾਰ ਵੰਡ ਸਮਾਗਮ <br/>
ਅਜੀਤ ਡੈਸਕ
01-02-2026