ਸ੍ਰੀਨਗਰ, 2 ਫਰਵਰੀ (ਪੀ. ਟੀ. ਆਈ.)-ਰਾਸ਼ਟਰੀ ਜਾਂਚ ਏਜੰਸੀ (ਐੱਨ ਆਈ ਏ) ਨੇ ਸੋਮਵਾਰ ਨੂੰ ਇੱਕ ਅੱਤਵਾਦੀ ਮਾਮਲੇ ਦੇ ਸਬੰਧ ਵਿੱਚ ਜੰਮੂ-ਕਸ਼ਮੀਰ ਦੇ ਸ੍ਰੀਨਗਰ, ਬਾਂਦੀਪੋਰਾ ਅਤੇ ਬਾਰਾਮੂਲਾ ਜ਼ਿਲਿ੍ਹਆਂ ਵਿੱਚ ਕਈ ਥਾਵਾਂ 'ਤੇ ਤਲਾਸ਼ੀ ਲਈ¢ਅਧਿਕਾਰੀਆਂ ਨੇ ਇਹ ਜਾਣਕਾਰੀ ਦਿੰਦਿਆਂ ਦੱਸਿਆ ਕਿ ਰਫੀਆਬਾਦ, ਸੋਪੋਰ, ਬੋਮਈ (ਬਾਰਾਮੂਲਾ ਜ਼ਿਲ੍ਹੇ ਵਿੱਚ, ਬਾਂਦੀਪੋਰਾ ਅਤੇ ਸ਼ਹਿਰ ਦੇ ਪਰੀਮਪੋਰਾ ਖੇਤਰ ਵਿੱਚ) ਤਲਾਸ਼ੀ ਲਈ ਗਈ | ਉਨ੍ਹਾਂ ਅੱਗੇ ਕਿਹਾ ਕਿ ਹੋਰ ਵੇਰਵਿਆਂ ਦੀ ਉਡੀਕ ਹੈ |