ਨਵਾਂ ਪਿੰਡ (ਅੰਮਿ੍ਤਸਰ), 2 ਫਰਵਰੀ (ਜਸਪਾਲ ਸਿੰਘ)-ਸ਼੍ਰੋਮਣੀ ਪੰਥ ਅਕਾਲੀ ਦਸਮੇਸ਼ ਤਰਨਾ ਦਲ ਦੇ ਹੈੱਡਕੁਆਰਟਰ ਵਿਖੇ ਹੋਏ ਵਿਸ਼ੇਸ਼ ਸਮਾਗਮ ਮੌਕੇ ਦਲ ਮੁਖੀ ਜਥੇਦਾਰ ਬਾਬਾ ਮੇਜਰ ਸਿੰਘ ਵਲੋਂ ਸੂਬੇਦਾਰ ਕੁਲਵੰਤ ਸਿੰਘ ਨੂੰ ਆਲ ਇੰਡੀਆ ਸੇਵਾ ਦਲ ਸੰਗਠਨ ਦਾ ਜ਼ਿਲ੍ਹਾ ਗੁਰਦਾਸਪੁਰ ਜਨਰਲ ਸਕੱਤਰ ਨਿਯੁਕਤ ਕੀਤਾ ਗਿਆ | ਇਸ ਮੌਕੇ ਬਾਬਾ ਮੇਜਰ ਸਿੰਘ ਸੋਢੀ ਵਲੋਂ ਗੱਲਬਾਤ ਕਰਦਿਆਂ ਕਿਹਾ ਕਿ ਸੂਬੇਦਾਰ ਕੁਲਵੰਤ ਸਿੰਘ ਵਲੋਂ ਪਿਛਲੇ ਲੰਮੇ ਸਮੇਂ ਤੋਂ ਸਮਾਜ ਪ੍ਰਤੀ ਨਿਭਾਈਆਂ ਜਾ ਰਹੀਆਂ ਨਿਰਸਵਾਰਥ ਸੇਵਾਵਾਂ ਦੇ ਬਦਲੇ 'ਚ ਉਨ੍ਹਾਂ ਨੂੰ ਜ਼ਿਲ੍ਹਾ ਗੁਰਦਾਸਪੁਰ ਤੋਂ ਜਨਰਲ ਸਕੱਤਰ ਨਿਯੁਕਤ ਕੀਤਾ ਗਿਆ | ਇਸ ਮੌਕੇ ਸੂਬੇਦਾਰ ਕੁਲਵੰਤ ਸਿੰਘ ਵਲੋਂ ਜਥੇ. ਬਾਬਾ ਮੇਜਰ ਸਿੰਘ ਸੋਢੀ ਦਾ ਧੰਨਵਾਦ ਕਰਦਿਆਂ ਕਿਹਾ ਕਿ ਇਸ ਨਿਯੁਕਤੀ ਨਾਲ ਉਨ੍ਹਾਂ ਦੀਆਂ ਜ਼ਿੰਮੇਵਾਰੀਆਂ ਹੋਰ ਵੱਧ ਗਈਆਂ ਹਨ ਅਤੇ ਉਹ ਦਲ ਤੇ ਸੰਗਠਨ ਦੇ ਪ੍ਰਚਾਰ-ਪਸਾਰ ਤੇ ਸਮਾਜ ਭਲਾਈ ਕਾਰਜਾਂ ਲਈ ਸਦਾ ਤੱਤਪਰ ਰਹਿਣਗੇ | ਇਸ ਮੌਕੇ ਦਲ ਦੇ ਸਿੰਘ ਤੇ ਸੂਬੇਦਾਰ ਕੁਲਵੰਤ ਸਿੰਘ ਦੇ ਸੁਨੇਹੀ ਹਾਜ਼ਰ ਸਨ |
ਸ਼੍ਰੋਮਣੀ ਪੰਥ ਅਕਾਲੀ ਦਸਮੇਸ਼ ਤਰਨਾ ਦਲ ਨੇ ਸੂਬੇਦਾਰ ਕੁਲਵੰਤ ਸਿੰਘ ਨੂੰ ਆਲ ਇੰਡੀਆ ਸੇਵਾ ਦਲ ਦਾ ਜ਼ਿਲ੍ਹਾ ਜਨਰਲ ਸਕੱਤਰ ਲਗਾਇਆ <br/>
ਅਜੀਤ ਡੈਸਕ
03-02-2026