01-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 03-02-2026

ਵਿਅਕਤੀਗਤ ਸ਼ਿਕਾਇਤਾਂ ਦੇ ਆਧਾਰ 'ਤੇ ਚੋਣ ਪ੍ਰਕਿਰਿਆ ਨੂੰ ਰੋਕਿਆ ਨਹੀਂ ਜਾ ਸਕਦਾ-ਸੁਪਰੀਮ ਕੋਰਟ <br/>

Ad Position 21
No active advertisement
ਅਜੀਤ ਡੈਸਕ 03-02-2026

ਨਵੀਂ ਦਿੱਲੀ, 2 ਫਰਵਰੀ (ਏਜੰਸੀ)-ਸੋਮਵਾਰ ਨੂੰ ਇਕ ਮਹੱਤਵਪੂਰਨ ਫ਼ੈਸਲੇ 'ਚ ਸੁਪਰੀਮ ਕੋਰਟ ਨੇ ਸਪੱਸ਼ਟ ਕੀਤਾ ਕਿ ਵਿਅਕਤੀਗਤ ਸ਼ਿਕਾਇਤਾਂ ਦੇ ਆਧਾਰ 'ਤੇ ਚੋਣ ਪ੍ਰਕਿਰਿਆ ਨੂੰ ਰੋਕਿਆ ਜਾਂ ਮੁਲਤਵੀ ਨਹੀਂ ਕੀਤਾ ਜਾ ਸਕਦਾ | ਜਸਟਿਸ ਵਿਕਰਮ ਨਾਥ ਅਤੇ ਸੰਦੀਪ ਮਹਿਤਾ ਦੇ ਬੈਂਚ ਨੇ ਕਿਹਾ ਕਿ ਅਜਿਹੀਆਂ ਸ਼ਿਕਾਇਤਾਂ ਦੇ ਹੱਲ ਲਈ ਚੋਣ ਪਟੀਸ਼ਨ ਆਖਰੀ ਤੇ ਇਕਲÏਤਾ ਕਾਨੂੰਨੀ ਰਸਤਾ ਹੈ | ਵਿਅਕਤੀਗਤ ਸ਼ਿਕਾਇਤਾਂ 'ਤੇ ਚੋਣ ਪ੍ਰਕਿਰਿਆ ਨੂੰ ਰੋਕਿਆ ਨਹੀਂ ਜਾਵੇਗਾ | ਸੁਪਰੀਮ ਕੋਰਟ ਉੱਤਰਾਖੰਡ ਹਾਈ ਕੋਰਟ ਦੇ ਜੁਲਾਈ 2025 ਦੇ ਅੰਤਰਿਮ ਆਦੇਸ਼ ਨੂੰ ਚੁਣÏਤੀ ਦੇਣ ਵਾਲੀ ਪਟੀਸ਼ਨ 'ਤੇ ਸੁਣਵਾਈ ਕਰ ਰਹੀ ਸੀ ਜਿਸ ਵਿਚ ਇਕ ਉਮੀਦਵਾਰ ਨੂੰ ਚੋਣ ਲੜਨ ਅਤੇ ਉਸਦੀ ਨਾਮਜ਼ਦਗੀ ਰੱਦ ਹੋਣ ਤੋਂ ਬਾਅਦ ਉਸਨੂੰ ਚੋਣ ਚਿੰਨ੍ਹ ਅਲਾਟ ਕਰਨ ਦਾ ਨਿਰਦੇਸ਼ ਦਿੱਤਾ ਗਿਆ ਸੀ | ਕਾਨੂੰਨੀ ਪ੍ਰਕਿਰਿਆ ਦੀ ਸਖ਼ਤੀ ਨਾਲ ਪਾਲਣਾ ਲਾਜ਼ਮੀ ਹੈ | ਸੁਪਰੀਮ ਕੋਰਟ ਨੇ ਕਿਹਾ ਕਿ ਚੋਣ ਲੜਨ ਜਾਂ ਚੁਣÏਤੀ ਦੇਣ ਦਾ ਅਧਿਕਾਰ ਕਾਨੂੰਨੀ ਹੈ ਤੇ ਇਸਨੂੰ ਸੰਬੰਧਿਤ ਕਾਨੂੰਨ ਅਨੁਸਾਰ ਸਖ਼ਤੀ ਨਾਲ ਲਾਗੂ ਕੀਤਾ ਜਾਣਾ ਚਾਹੀਦਾ ਹੈ | ਚੋਣ ਪਟੀਸ਼ਨਾਂ ਸ਼ਿਕਾਇਤਾਂ ਦੇ ਨਿਪਟਾਰੇ ਦਾ ਇਕੋ ਇੱਕ ਤਰੀਕਾ ਹਨ | ਬੈਂਚ ਨੇ ਟਿੱਪਣੀ ਕੀਤੀ ਕਿ ਹਾਈ ਕੋਰਟਾਂ ਨੂੰ ਵਿਅਕਤੀਆਂ ਦੇ ਹੱਕ 'ਚ ਉਦਾਰ ਅੰਤਰਿਮ ਰਾਹਤ ਦੇਣ ਤੋਂ ਗੁਰੇਜ਼ ਕਰਨਾ ਚਾਹੀਦਾ ਹੈ | ਉਨ੍ਹਾਂ ਨੂੰ ਰਾਜ ਭਰ 'ਚ ਸੁਚਾਰੂ ਅਤੇ ਨਿਰਵਿਘਨ ਚੋਣਾਂ ਕਰਵਾਉਣ ਦੇ ਵੱਡੇ ਜਨਤਕ ਹਿੱਤ ਨੂੰ ਧਿਆਨ 'ਚ ਰੱਖਣਾ ਚਾਹੀਦਾ ਹੈ |

Ad Position 22
No active advertisement
ਪਿਛਲੀ ਖ਼ਬਰ ਸਟਰੀਟ ਲਾਈਟਾਂ ਦੇ ਟੈਂਡਰਾਂ 'ਚ ਗੜਬੜੀ ਦੀ ਸ਼ੰਕਾ, ਸੀਨੀਅਰ ਡਿਪਟੀ ਮੇਅਰ ਨੇ ਟੈਂਡਰ ਖੋਲ੍ਹਣ 'ਤੇ ਲਗਾਈ ਰੋਕ ਅਗਲੀ ਖ਼ਬਰ ਅੰਕਿਤਾ ਭੰਡਾਰੀ ਮਾਮਲੇ ਦੀ ਜਾਂਚ ਸੀ.ਬੀ.ਆਈ. ਨੇ ਆਪਣੇ ਹੱਥ 'ਚ ਲਈ <br/>
Ad Position 24